ਜਿਲਾ ਮਾਨਸਾ ਨੂੰ ਨਸ਼ਾ ਮੁਕਤ ਕਰਨ ਲਈ ਅਜਿਹੇ ਸਰਚ ਅਪਰੇਸ਼ਨ ਲਗਾਤਾਰ ਜਾਰੀ ਰੱਖੇ ਜਾਣਗੇ – SSP
Mansa News:ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ.ਮਾਨਸਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ਵਿੱਚ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਗੌਰਵ ਯਾਦਵ ਦੇ ਅਦੇਸਾਂ ਅਨੁਸਾਰ, ਅੱਜ ਜਿਲ੍ਹਾ ਮਾਨਸਾ ਅੰਦਰ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਅਪਰੇਸ਼ਨ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਡਰੱਗ ਹੋਟਸਪੋਟ ਏਰੀਆ ( ਖਾਸ ਕਰਕੇ ਜਿੱਥੇ ਨਸ਼ਾ ਖਰੀਦ ਵੇਚ ਹੁੰਦਾ ਹੈ ) ਨੂੰ ਘੇਰਾਬੰਦੀ ਕਰਕੇ PAIS ਐਪ ਅਤੇ ਸਨੈਫਰ Dog ਦੀ ਮੱਦਦ ਨਾਲ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀਆਂ ਨਸ਼ਾ ਪ੍ਰਭਾਵਿਤ ਏਰੀਆ ਦੀ ਅਸਰਦਾਰ ਢੰਗ ਨਾਲ ਨਾਕਾ ਬੰਦੀ ਕਰਕੇ ਸਰਚ ਕੀਤੀ ਗਈ।
ਇਹ ਵੀ ਪੜ੍ਹੋ ਮੋਗਾ ਪੁਲਿਸ ਵੱਲੋਂ ਨਸ਼ਿਆਂ ਨਾਲ ਪ੍ਰਭਾਵਿਤ ਹੋਟਸਪੋਟ ਦੀ ਕੀਤੀ ਗਈ ਸਰਚ
ਇਸ ਸਰਚ ਅਪਰੇਸ਼ਨ ਦੌਰਾਨ 15 ਪੁਲਿਸ ਪਾਰਟੀਆ ਜਿੰਨਾ ਵਿਚ 01 ਐਸ.ਪੀ. 05 ਡੀ.ਐਸ.ਪੀ. 12 ਮੁੱਖ ਅਫਸਰਾਨ, ਇੰਚਾਰਜ CIA ਸਟਾਫ ਮਾਨਸਾ ਦੇ ਕੁੱਲ 360 ਪੁਲਿਸ ਕਰਮਚਾਰੀਆ ਨੇ ਭਾਗ ਲਿਆ।ਇਸ ਅਪਰੇਸ਼ਨ ਦੌਰਾਨ ਜਿਲ੍ਹਾ ਦੇ ਅੰਦਰ 15 ਹੋਟਸਪੋਟ ਏਰੀਆ ਦੀ ਸਰਚ ਕਰਕੇ ਸ਼ੱਕੀ ਵਿਅਕਤੀਆ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਗਈ, ਚੈਕਿੰਗ ਦੋਰਾਨ 8 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾ ਵਿਰੁੱਧ ਐਨ.ਡੀ.ਪੀ.ਐਸ ਐਕਟ ਅਤੇ BNS ਤਹਿਤ 06 ਮੁੱਕਦਮੇ ਦਰਜ ਕਰਕੇ 16 ਗ੍ਰਾਮ ਹੈਰੋਇਨ, 165 ਕੈਪਸੂਲ ਸਿਗਨੇਚਰ ਦੀ ਬਰਾਮਦਗੀ ਕੀਤੀ ਗਈ। ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਸਨਾਖਤ ਕਰਕੇ ਹੋਰ ਬਰਾਮਦਗੀ ਕਰਾਈ ਜਾਵੇਗੀ।
ਇਹ ਵੀ ਪੜ੍ਹੋ ਪਾਦਰੀ ਬਲਜਿੰਦਰ ਦੀ ਕੁੱਟਮਾਰ ਦਾ ਸ਼ਿਕਾਰ ਔਰਤ ਨੇ ਕੀਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ
ਮੁਕੱਦਮਾ ਨੰਬਰ 63 ਮਿਤੀ 06.08.2019 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਜੌੜਕੀਆ ਦਾ ਪੀ.ਉ ਜਗਤਾਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਰੋੜੀ (ਹਰਿਆਣਾ) ਨੂੰ ਗ੍ਰਿਫਤਾਰ ਕੀਤਾ ਗਿਆ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ.ਮਾਨਸਾ ਵੱਲੋਂ ਦੱਸਿਆ ਗਿਆ ਕਿ ਵਿਸੇਸ਼ ਮੁਹਿੰਮ ਆਰੰਭ ਕਰਕੇ ਰੋਜਾਨਾਂ ਹੀ ਗਸ਼ਤਾ, ਨਾਕਾਬੰਦੀਆਂ ਅਤੇ ਸਰਚ ਅਪਰੇਸ਼ਨ ਅਸਰਦਾਰ ਢੰਗ ਨਾਲ ਕਰਕੇ ਮਾੜੇ ਅਨਸਰਾਂ ਨੂੰ ਕਾਬੂ ਕਰਕੇ, ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਵੱਡੀ ਬਰਾਮਦਗੀ ਕਰਵਾਈ ਜਾਵੇਗੀ ਇਸ ਤੋ ਇਲਾਵਾ ਸਹਿਰਾਂ/ਪਿੰਡਾਂ ਦੇ ਸਕੂਲ ਵਿੱਚ ਨਸ਼ਿਆ ਸਬੰਧੀ ਸੈਮੀਨਰ ਕਰਕੇ ਨੋਜਵਾਨਾਂ/ਬੱਚਿਆ ਨੂੰ ਨਸ਼ਿਆਂ ਤੋ ਜਾਗਰੂਕ ਕੀਤਾ ਜਾ ਰਿਹਾ ਹੈ। ਮਾਨਸਾ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਅਪਰੇਸ਼ਨ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਡਰੱਗ ਹੋਟਸਪੋਟ ਏਰੀਆ ਦੀ ਚੈਕਿੰਗ ਅਤੇ ਨਸੀਲੇ ਪਦਾਰਥ ਬਰਾਮਦ"