ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ’ਚ ਲਹਿਰਾਇਆ ਕੌਮੀ ਝੰਡਾ, ਦੇਸ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਐਲਾਨ

0
63
+2

ਪਟਿਆਲਾ, 26 ਜਨਵਰੀ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਅੱਜ ਇੱਥੇ 76ਵੇਂ ਗਣਤੰਤਰਾ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਆਈਟੀਬੀਪੀ ਤੇ ਪੰਜਾਬ ਪੁਲਿਸ ਸਹਿਤ ਐਨਸੀਸੀ ਤੇ ਹੋਰਨਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਸ: ਮਾਨ ਨੇ ਆਪਣੇ ਭਾਸ਼ਣ ਵਿਚ ਜਿੱਥੇ ਪਿਛਲੇ ਤਿੰਨ ਸਾਲਾਂ ਵਿਚ ਪੰਜਾਬ ਦੀ ਹੋਈ ਤਰੱਕੀ ਦੀ ਗੱਲ ਕੀਤੀ, ਉਥੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਮਾਮਲੇ ਵਿਚ ਕੇਂਦਰ ਨੂੰ ਵੀ ਘੇਰਿਆ।

ਇਹ ਵੀ ਪੜ੍ਹੋ ਕਿਸਾਨਾਂ ਦਾ ਟਰੈਕਟਰ ਮਾਰਚ ਅੱਜ;ਭਾਜਪਾ ਦਫ਼ਤਰਾਂ ਤੇ ਸ਼ਾਪਿੰਗ ਮਾਲਾਂ ਅੱਗੇ ਕਰਨਗੇ ਪ੍ਰਦਰਸਨ

ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਲਈ ਅਨਾਜ਼ ਭੰਡਾਰ ਭਰਨ ਵਾਲੇ ਕਿਸਾਨਾਂ ਨੂੰ ਅੱਜ ਅਪਣੀਆਂ ਹੱਕੀ ਮੰਗਾਂ ਨੂੰ ਮਰਨ ਵਰਤ ਰੱਖਣੇ ਪੈ ਰਹੇ ਹਨ। ਉਨ੍ਹਾਂ ਕੇਂਦਰ ਨੂੰ ਸਲਾਹ ਦਿੱਤੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਟਰੈਟਕਰਾਂ ਦੇ ਮੂੰਹ ਖੇਤਾਂ ਵੱਲ ਕਰਨ। ਮੁੱਖ ਮੰਤਰੀ ਸ: ਮਾਨ ਨੇ ਦੇਸ ਵਿਰੋਧੀ ਤਾਕਤਾਂ ਤੇ ਪੰਜਾਬ ਵਿਚ ਅਮਨ ਤੇ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸਾਂ ਵਿਚ ਲੱਗੇ ਲੋਕਾਂ ਨੂੰ ਵੀ ਹਰਕਤਾਂ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੰਦਿਆਂ ਮੂੰਹ ਤੋੜਵਾਂ ਜਵਾਬ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ ਜਲੰਧਰ ‘ਚ ਕਾਂਗਰਸ ਨੂੰ ਵੱਡਾ ਝਟਕਾ!ਭੋਗਪੁਰ ਨਗਰ ਪੰਚਾਇਤ ਦੇ 8 ਕਾਂਗਰਸੀ ਮੈਂਬਰ ‘ਆਪ’ ‘ਚ ਸ਼ਾਮਲ

ਭਗਵੰਤ ਸਿੰਘ ਮਾਨ ਨੇ ਆਪ ਸਰਕਾਰ ਵੱਲੋਂ ਬਿਨ੍ਹਾਂ ਸਿਫ਼ਾਰਿਸ਼ ਦੇ ਮੈਰਿਟ ਉਪਰ ਦਿੱਤੀਆਂ ਨੌਕਰੀਆਂ ਤੋਂ ਇਲਾਵਾ ਹੋਰਨਾਂ ਕੰਮਾਂ ਬਾਰੇ ਵੀ ਦਸਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਤੇ ਐਸਐਸਪੀ ਡਾ ਨਾਨਕ ਸਿੰਘ ਤੋਂ ਇਲਾਵਾ ਸਾਬਕਾ ਮੰਤਰੀ ਚੇਤਨ ਸਿੰਘ ਜੋੜੇਮਾਜ਼ਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਗੁਰਲਾਲ ਸਿੰਘ ਘਨੌਰ, ਗੁਰਦੇਵ ਸਿੰਘ ਦੇਵ ਮਾਨ, ਕੁਲਵੰਤ ਸਿੰਘ ਬਾਜ਼ੀਗਰ, ਬਲਤੇਜ ਸਿੰਘ ਪੰਨੂੰ, ਮੇਅਰ ਕੁੰਦਨ ਗੋਗੀਆ ਸਹਿਤ ਵੱਡੀ ਗਿਣਤੀ ਵਿਚ ਉੱਚ ਅਧਿਕਾਰੀ ਤੇ ਚੇਅਰਮੈਨ ਆਦਿ ਵੀ ਹਾਜ਼ਰ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

+2

LEAVE A REPLY

Please enter your comment!
Please enter your name here