Mohali News: ਬੀਤੇ ਕੱਲ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਦੇ ਪ੍ਰਸਿੱਧ ਗਾਇਕ ਰਾਜਵੀਰ ਜਾਵੰਦਾ ਦੀ ਹਾਲਾਤ ਵਿਚ ਥੋੜਾ ਸੁਧਾਰ ਨਜ਼ਰ ਆ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਰੇ ਇਲਾਜ਼ ਕਲਾਕਾਰ ਰਾਜਵੀਰ ਜਾਵੰਦਾ ਦੇ ਪਰਿਵਾਰ ਨਾਲ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਵਾਰ ਤੋਂ ਇਲਾਵਾ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ, ਜਿੱਥੇ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ। ਉਨ੍ਹਾਂ ਦਸਿਆ ਕਿ ਕੱਲ ਰਾਤ ਤੱਕ ਚਾਰ ਲਾਈਫ ਸਪੋਰਟ ‘ਤੇ ਜਵੰਦਾ ਨੂੰ ਰੱਖਿਆ ਗਿਆ ਸੀ ਪਰ ਹੁਣ ਉਹ ਇੱਕ ਲਾਈਫ ਸਪੋਰਟ ਤੇ ਹੈ ਜਿਹੜੀ ਕਿ ਸੁਖਾਵੀਂ ਖ਼ਬਰ ਹੈ।
ਇਹ ਵੀ ਪੜ੍ਹੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਸਮਾਰੋਹ ਵਿਚ ਸ਼ਾਮਲ ਲਈ ਜੱਦੀ ਪਿੰਡ ਖਟਕੜ ਕਲਾਂ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
ਉਨ੍ਹਾਂ ਇਸ ਘਟਨਾ ਉਪਰ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਵਿਚ ਕੀਮਤੀ ਜਾਨਾਂ ਬਚਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਜਿਸਦੇ ਵਿਚ ਹੀ ਸੜਕ ਸੁਰੱਖਿਆ ਫ਼ੋਰਸ ਦਾ ਗਠਨ ਕੀਤਾ ਗਿਆ, ਜਿਸਦੇ ਨਾਲ ਕਾਫ਼ੀ ਫ਼ਾਈਦਾ ਹੋਇਆ ਹੈ। ਉਧਰ, ਫੋਰਟਿਸ ਹਸਪਤਾਲ ਦੇ ਡਾਕਟਰਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਫੋਰਟਿਸ ਹਸਪਤਾਲ ਦੇ ਡਾਕਟਰ ਪੀਜੀਆਈ ਦੇ ਡਾਕਟਰਾਂ ਤੋਂ ਸਲਾਹ ਲੈ ਰਹੇ ਹਨ। ਸਿਰ ਦੀ ਸੱਟ ਜਿਆਦਾ ਹੋਣ ਕਰਕੇ ਰਿਕਵਰੀ ਹੌਲੀ ਹੋ ਰਹੀ ਹੈ ਪਰ ਜਿਵੇਂ ਕੱਲ ਦਾਖਲ ਕਰਾਉਣ ਸਮੇਂ ਦਿਲ ਪੂਰਾ ਕੰਮ ਨਹੀਂ ਸੀ ਕਰ ਰਿਹਾ ਹੁਣ ਉਸ ਵਿੱਚ ਵੀ ਸੁਧਾਰ ਹੈ।ਰਾਜਵੀਰ ਜਵੰਦਾ ਨੂੰ ਉਸਦੀ ਮਾਤਾ ਵੀ ਮਿਲ ਕੇ ਆਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













