Hisar News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਤੀਬਾੜੀ ਟਰੈਕਟਰਾਂ ਦੇ ਸੀਐਮਵੀਆਰ (ਕੇਂਦਰੀ ਮੋਟਰ ਵਾਹਨ ਨਿਯਮ) ਦੇ ਤਸਦੀਕਰਣ ਦਾ ਪ੍ਰਮਾਣ-ਪੱਤਰ ਅੱਜ ਤੋਂ ਹਿਸਾਰ ਦੇ ਉੱਤਰੀ ਖੇਤਰ ਫਾਰਮ ਮਸ਼ੀਨਰੀ ਸਿੱਖਲਾਈ ਤੇ ਜਾਂਚ ਸੰਸਥਾਨ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ, ਜਿਸ ਨਾਲ ਉੱਤਰ ਭਾਰਤ ਵਿਚ ਖੇਤੀਬਾੜੀ ਨਾਲ ਜੁੜੇ ਨਿਰਮਾਤਾਵਾਂ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸੰਸਥਾਨ ਵਿਚ ਅੱਜ ਤੋਂ ਕਸਟਮ ਹਾਇਰਿੰਗ ਸੈਂਟਰ ਦੀ ਸ਼ੁਰੂਆਤ ਵੀ ਹੋਣ ਜਾ ਰਹੀ ਹੈ, ਜਿੱਥੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਰੋਟਾਵੋਟਰ, ਸੁਪਰ ਸੀਡਰ, ਲੈਂਡ ਲੇਵੇਲਰ, ਹਲ, ਟਰਾਲੀ ਵਰਗੇ ਖੇਤੀਬਾੜੀ ਸੰਦਾਂ ਨੂੰ ਕਿਰਾਏ ’ਤੇ ਲਿਆ ਜਾ ਸਕੇਗਾ ਤਾਂ ਜੋ ਕਿਸਾਨ ਆਪਣੇ ਖੇਤਾਂ ਵਿਚ ਉਸ ਦੀ ਵਰਤੋਂ ਕਰਕੇ ਪੈਦਾਵਾਾਰ ਵੱਧਾ ਸਕਣ। ਮੁੱਖ ਮੰਤਰੀ ਅੱਜ ਹਿਸਾਰ ਦੇ ਉੱਤਰੀ ਖੇਤਰ ਫਾਰਮ ਮਸ਼ੀਨਰੀ ਸਿੱਖਲਾਈ ਤੇ ਜਾਂਚ ਸੰਸਥਾਨ ਵਿਚ ਅਗਰੀ ਇੰਡਿਆ ਪ੍ਰਦਰਸ਼ਨੀ, ਕਰਨਾਲ ਵੱਲੋਂ ਆਯੋਜਿਤ ਤਿੰਨ ਦਿਨਾਂ ਖੇਤੀਬਾੜੀ ਦਰਸ਼ਨ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਕਿਸਾਨਾਂ ਅਤੇ ਖੇਤੀਬਾੜੀ ਜਗਤ ਨਾਲ ਜੁੜੇ ਹੋਰ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਹਰਿਆਣਾ ਸਰਕਾਰ ਦੇ ਖੇਤੀਬਾੜੀ ਮਸ਼ਸ਼ਨਰੀਕਰਣ ਮੁਹਿੰਮ ਨੂੰ ਨਵੀਂ ਗਤੀ ਦੇਣ ਅਤੇ ਕਿਸਾਨਾਂ ਨੂੰ ਉੱਨਤ ਖੇਤੀਬਾੜੀ ਦੀ ਨਵੀਂ ਤਕਨੀਕਾਂ ਦੀ ਜਾਣਕਾਰੀ ਦੇਣ ਵਿਚ ਸਹਾਈ ਹੋਵੇਗੀ।
ਇਹ ਵੀ ਪੜ੍ਹੋ ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ: ਪੰਜਾਬ ਪੁਲਿਸ ਨੇ ਪਟਿਆਲਾ ਤੋਂ ਇੱਕ ਟਰੈਵਲ ਏਜੰਟ ਨੂੰ ਕੀਤਾ ਗ੍ਰਿਫ਼ਤਾਰ
ਇਸ ਦੇ ਨਾਲ-ਨਾਲ, ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਖੇਤੀ ਵਿਚ ਨਵੀਂ ਤਕਨੀਕ, ਉੱਨਤ ਬੀਜਾਂ, ਜੈਵਿਕ ਖੇਤੀ ਨੂੰ ਪਹਿਲ ਦਿੰਦੇ ਹੋਏ ਕੇਂਦਰ ਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਦਾ ਪੂਰਾ ਫਾਇਦ ਚੁੱਕਣ। ਜਿਸ ਤਰ੍ਹਾਂ ਨਾਲ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਜਲ ਸਰੰਖਣ ’ਤੇ ਵੀ ਧਿਆਨ ਦੇਣ ਅਤੇ ਵੱਧ ਤੋਂ ਵੱਧ ਸਿੰਪਕਲਰ ਅਤੇ ਡ੍ਰਿਪ ਇਰੀਗੇਸ਼ਨ ਵੱਲ ਵੱਧਣ ਦਾ ਕੰਮ ਕਰਨ। ਸੂਬਾ ਸਰਕਾਰ ਵੱਲੋਂ ਅਜਿਹੀ ਯੋਜਨਾਵਾਂ ’ਤੇ 70 ਫੀਸਦੀ ਤੋਂ 80 ਫੀਸਦੀ ਤਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਿਸਾਨਾਂ ਲਈ ਅਨੇਕ ਭਲਾਈ ਯੋਜਨਾਵਾਂ ਚਲਾਈ ਜਾ ਰਹੀ ਹੈ। ਸਾਲ 2014 ਤੋਂ ਪਹਿਲਾਂ ਦੀ ਕਾਂਗਰਸ ਸਰਕਾਰ ਨੇ ਕਿਸਾਨ ਦੀ ਫਸਲ ਦੇ ਖਰਾਬ ਲਈ ਸਿਰਫ 1155 ਕਰੋੜ ਰੁਪਏ ਜਾਰੀ ਕੀਤੇ ਸਨ। ਇਸ ਤੋਂ ਉਲਟ, ਮੌਜ਼ੂਦਾ ਸੂਬਾ ਸਰਕਾਰ ਨੇ 2014 ਤੋਂ ਲੈਕੇ 2025 ਤਕ ਹਰਿਆਣਾ ਦੇ ਕਿਸਾਨਾਂ ਨੂੰ 13500 ਕਰੋੜ ਰੁਪਏ ਫਸਲ ਖਰਾਬੇ ਦਾ ਮੁਆਵਜੇ ਵੱਜੋਂ ਦੇਣ ਦਾ ਕੰਮ ਕੀਤਾ ਹੈ ਤਾਂ ਜੋ ਕਿਸਾਨ ਖੁਸ਼ਹਾਲ ਹੋਰ ਮਜ਼ਬੂਤ ਬਣੇ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਕੇਂਦਰ ਸਰਕਾਰ ਦਾ ਖੇਤੀਬਾੜੀ ਬਜਟ 25000 ਕਰੋੜ ਰੁਪਏ ਸੀ ਜੋ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਵੱਧ ਕੇ 125000 ਕਰੋੜ ਰੁਪਏ ਪੁੱਜ ਗਿਆ ਹੈ।
ਇਹ ਵੀ ਪੜ੍ਹੋ ਪੰਜਾਬ ਤੇ ਹਰਿਆਣਾ ਸਹਿਤ ਕਾਂਗਰਸ ਨੇ 11 ਸੂਬਿਆਂ ਦੇ ਇੰਚਾਰਜ਼ ਬਦਲੇ,ਦੇਖੋ ਲਿਸਟ
ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿਚ ਖੇਤੀਬਾੜੀ ਖੇਤਰ ਵਿਚ ਬਹੁਤ ਤਬਦੀਲੀ ਆ ਰਹੀ ਹੈ। ਅੱਜ ਨਵੀਂ ਤਕਨੀਕਾਂ ਰਾਹੀਂ ਕਿਸਾਨ ਨਾ ਸਿਰਫ ਆਪਣੀ ਉਪਜ ਵੱਧਾ ਸਕਦੇ ਹਨ, ਸਗੋਂ ਲਾਗਤ ਵੀ ਘੱਟ ਕਰ ਸਕਦੇ ਹਨ। ਕਿਸਾਨ ਡ੍ਰੋਨ ਤਕਨੀਕ, ਸੈਂਸਰ ਅਤੇ ਆਰਟੀਫਿਸ਼ਿਅਲ ਇੰਟੀਲੀਜੇਂਸ ਦੀ ਵਰਤੋਂ ਕਰ ਸਕਦੇ ਹਨ। ਡ੍ਰੋਨ ਨਾਲ ਖੇਤਾਂ ਦੀ ਨਿਗਰਾਨੀ ਕਰਨਾ, ਫਸਲਾਂ ਵਿਚ ਖਾਦ ਅਤੇ ਕੀਟਾਨਾਸ਼ਕਾਂ ਦਾ ਛਿੜਕਾਅ ਕਰਨਾ ਪਹਿਲਾਂ ਤੋਂ ਆਸਾਨ ਹੋ ਗਿਆ ਹੈ। ਸੈਂਸਰ ਰਾਹੀਂ ਮਿੱਟੀ ਦੀ ਨਮੀ, ਤਾਪਮਾਨ ਅਤੇ ਪੋਸ਼ਕ ਤੱਤਾਂ ਦਾ ਪੱਧਰ ਮਾਪਿਆ ਜਾ ਸਕਦਾ ਹੈ, ਜਿਸ ਨਾਲ ਕਿਸਾਨ ਲੋਂੜ ਅਨੁਸਾਰ ਸਿੰਚਾਈ ਅਤੇ ਖਾਦ ਪਾ ਸਕਦੇ ਹਨ। ਇਸ ਨਾਲ ਪਾਣੀ ਅਤੇ ਖਾਦਾਂ ਦੀ ਬਚਤ ਹੋਵੇਗੀ ਅਤੇ ਉਤਪਾਦਕ ਵੀ ਵੱਧੇਗਾ।ਸਮਾਰੋਹ ਵਿਚ ਲੋਕ ਨਿਰਮਾਣ (ਭਵਨ ਤੇ ਸੜਕਾਂ) ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਖੇਤੀਬਾੜੀ ਨੂੰ ਪ੍ਰੋਤਸਾਹਨ ਦੇਣ ਅਤੇ ਕਿਸਾਨਾਂ ਦੀ ਭਲਾਈ ਲਈ ਅਨੇਕ ਯੋਜਨਾਵਾ ਸ਼ੁਰੂ ਕੀਤੀ ਹੈ, ਤਾਂ ਜੋ ਕਿਸਾਨਾਂ ਦੀ ਆਮਦਨ ਵੱਧੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਕਿਸਾਨਾਂ ਦੀ ਸਾਰੇ ਫਸਲਾਂ ਐਮਐਸਪੀ ’ਤੇ ਖਰੀਦਣ ਦਾ ਕੰਮ ਕੀਤਾ ਜਾ ਰਿਹਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


