Punjab News: ਪੰਜਾਬ ਦੇ ਕਿਸਾਨਾਂ ਲਈ ਇਹ ਅਹਿਮ ਖ਼ਬਰ ਹੈ। ਆਉਣ ਵਾਲੇ ਕੁੱਝ ਦਿਨਾਂ ਬਾਅਦ ਸੂਬੇ ਵਿਚ ਕਣਕ ਦੀ ਵਢਾਈ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ ਤੇ ਉਸਤੋਂ ਬਾਅਦ ਕਿਸਾਨ ਝੋਨੇ ਦੀ ਲਵਾਈ ਲਈ ਆਪਣੀਆਂ ਜਮੀਨਾਂ ਨੂੰ ਤਿਆਰ ਕਰਨ ਲੱਗ ਜਾਣਗੇ। ਹਾਲਾਂਕਿ ਇਸਤੋਂ ਪਹਿਲਾਂ ਸਰਕਾਰੀ ਤੌਰ ’ਤੇ ਝੋਨੇ ਲਵਾਈ ਜੂਨ ਦੇ ਅਖ਼ੀਰ ਜਾਂ ਜੁਲਾਈ ਵਿਚ ਸ਼ੁਰੂ ਹੁੰਦੀ ਰਹੀ ਹੈ ਪ੍ਰੰਤੂ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ’ਚ ਝੋਨੇ ਦੀ ਲਵਾਈ ਨੂੰ 1 ਜੂਨ ਤੋਂ ਹੀ ਹਰੀ ਝੰਡੀ ਦੇਣ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼;ਛੇ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ
ਸੂਬੇ ‘ਚ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਜਾਵੇਗੀ। 4 ਜੋਨਾਂ ‘ਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਝੋਨਾ ਲਗਾਇਆ ਜਾਵੇਗਾ। ਸਾਡੇ ਕੋਲ ਕਿਸਾਨਾਂ ਲਈ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਹਨ। ਬਿਜਲੀ ਅਤੇ ਨਹਿਰੀ ਪਾਣੀ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ। ਸਾਡੀ ਸਰਕਾਰ ਹਰ ਪੱਖੋਂ ਕਿਸਾਨਾਂ ਦੇ ਨਾਲ ਹੈ।
—–
राज्य में 1 जून से… pic.twitter.com/DQtd63GzeC— Bhagwant Mann (@BhagwantMann) March 29, 2025
ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਵਿਚ ਇਸ ਵਾਰ ਝੋਨੇ ਦੀ ਲਵਾਈ ਦਾ ਕੰਮ 1 ਜੂਨ ਤੋਂ ਸ਼ੁਰੂ ਹੋਵੇਗਾ ਤੇ ਇਸਦੇ ਲਈ ਪੰਜਾਬ ਨੂੰ 4 ਜੋਨਾਂ ’ਚ ਵੰਡ ਕੇ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ’ਚ ਝੋਨਾ ਲਗਾਇਆ ਜਾਵੇਗਾ। ਇੰਨ੍ਹਾਂ ਜੋਨਾਂ ਦੇ ਹਿਸਾਬ ਨਾਲ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਬਿਜਲੀ ਮੁਹੱਈਆਂ ਕਰਵਾਈ ਜਾਵੇਗੀ। ਉਨ੍ਹਾਂ ਦਸਿਆ ਕਿ ਪੰਜਾਬ ਕੋਲ ਕਿਸਾਨਾਂ ਲਈ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਹਨ। ਬਿਜਲੀ ਅਤੇ ਨਹਿਰੀ ਪਾਣੀ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ।
ਇਹ ਵੀ ਪੜ੍ਹੋ ਯੁੱਧ ਨਸ਼ਿਆ ਵਿਰੁੱਧ; ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਜੰਗ ਦਾ ਅਟੁੱਟ ਹਿੱਸਾ ਬਣਨ ਦੀ ਅਪੀਲ
ਇਸ ਵਾਰ ਝੋਨੇ ਦੀ ਲਵਾਈ ਦਾ ਕੰਮ ਪਹਿਲਾਂ ਸ਼ੁਰੂ ਕਰਨ ਦੇ ਪਿੱਛੇ ਕਾਰਨਾਂ ਦਾ ਖ਼ੁਲਾਸਾ ਕਰਦਿਆਂ ਮੁੱਖ ਮੰਤਰੀ ਸ: ਮਾਨ ਨੇ ਕਿਹਾਕਿ ‘‘ ਝੋਨੇ ਦ ੀ ਲਵਾਈ ਦਾ ਕੰਮ ਲੇਟ ਸ਼ੁਰੂ ਹੋਣ ਕਾਰਨ ਝੋਨੇ ਦੀ ਵਢਾਈ ਦਾ ਕੰਮ ਵੀ ਲੇਟ ਹੁੰਦਾ ਸੀ ਤੇ ਅਕਤੂਬਰ ਤੋਂ ਬਾਅਦ ਮੌਸਮ ਵਿਚ ਨਮੀ ਆ ਜਾਂਦੀ ਹੈ ਜਦਕਿ ਕੇਂਦਰ ਸਰਕਾਰ ਦੇ ਨਿਯਮਾਂ ਤਹਿਤ ਝੋਨੇ ਦੀ ਫ਼ਸਲ ਵਿਚ 18 ਫ਼ੀਸਦੀ ਤੋਂ ਘੱਟ ਨਮੀ ਹੋਣੀ ਚਾਹੀਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਸਮੱਸਿਆ ਆਉਂਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਫ਼ਸਲ ਪਹਿਲਾਂ ਲਗਾਈ ਜਾਵੇਗੀ ਤੇ ਕਟਾਈ ਵੀ ਪਹਿਲਾਂ ਹੋਵੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੁੱਖ ਮੰਤਰੀ ਮਾਨ ਦਾ ਅਹਿਮ ਐਲਾਨ; ਪੰਜਾਬ ’ਚ ਇਸ ਵਾਰ ਝੋਨੇ ਦੀ ਲਵਾਈ ਹੋਵੇਗੀ 1 ਜੂਨ ਤੋਂ ਸ਼ੁਰੂ"