Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨਿਵਾਰ ਨੂੰ ਜਨ ਸਿਹਤ ਅਤੇ ਇੰਜੀਨਿਅਰਿੰਗ ਵਿਭਾਗ ਦੀ ਮਹੱਤਵਪੂਰਨ ਬਜਟ ਘੋਸ਼ਣਾਵਾਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਸਪਸ਼ਟ ਨਿਰਦੇਸ਼ ਦਿੱਤੇ ਕਿ ਵਿਭਾਗ ਪੈਂਡਿੰਗ ਪਰਿਯੋਜਨਾਵਾਂ ਨੂੰ ਸਮੇ ਸਿਰ ਪੂਰਾ ਕਰਨ। ਉਨ੍ਹਾਂ ਨੇ ਸਰਕਾਰ ਦੀ ਪ੍ਰਾਥਮਿਕਤਾ ਜਨਤਾ ਨੂੰ ਬਨਿਆਦੀ ਸਹੂਲਤਾਂ ਦਾ ਲਾਭ ਤੁਰੰਤ ਅਤੇ ਪ੍ਰਭਾਵੀ ਢੰਗ ਨਾਲ ਉਪਲਬਧ ਕਰਵਾਉਣਾ ਹੈ, ਇਸ ਲਈ ਹਰੇਕ ਅਧਿਕਾਰੀ ਜਿੰਮੇਦਾਰੀ ਅਤੇ ਤੱਤਪਰਤਾ ਨਾਲ ਕੰਮ ਕਰਨ।ਮੀਟਿੰਗ ਵਿੱਚ ਅਧਿਕਾਰਿਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮਹਾਗ੍ਰਾਮ ਯੋਜਨਾ ਤਹਿਤ 12 ਚੌਣ ਪਿੰਡਾਂ ਵਿੱਚ ਸ਼ਹਿਰੀ ਪੱਧਰ ਦੀ ਪੇਯਜਲ ਅਤੇ ਸੀਵਰੇਜ ਸਹੂਲਤ ਮੁਹੱਈਆ ਕਰਵਾਉਣ ਦਾ ਕੰਮ ਤੇਜੀ ਨਾਲ ਪ੍ਰਗਤੀ ‘ਤੇ ਹੈ।
ਇਹ ਵੀ ਪੜ੍ਹੋ Big News: ਅਜ਼ਾਦੀ ਘੁਲਾਟੀਆਂ ਦੀਆਂ ਪੋਤਰੀਆਂ ਦੇ ਮੌਕੇ ਸੂਬਾ ਸਰਕਾਰ ਦੇਵੇਗੀ 51,000 ਰੁਪਏ ਦੀ ਆਰਥਕ ਸਹਾਇਤਾ
ਹੁਣ ਤੱਕ ਭੋਰਾ ਕਲਾਂ ( ਗੁਰੂਗ੍ਰਾਮ ), ਭੈਂਸਵਾਲ ਕਲਾਂ ( ਸੋਨੀਪਤ ) ਅਤੇ ਖਾਂਬੀ ( ਪਲਵਲ ) ਵਿੱਚ ਪੇਯਜਲ ਅਤੇ ਸੀਵਰੇਜ ਨੇਟਵਰਕ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਦੋ ਹੋਰ ਪਿੰਡਾਂ ਵਿੱਚ ਬਾਕੀ ਦਾ ਕੰਮ 31 ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ।ਇਸ ਦੇ ਨਾਲ ਹੀ ਮੁੱਖ ਮੰਤਰੀ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਵੱਖ ਵੱਖ ਸ਼ਹਿਰਾਂ ਵਿੱਚ 150 ਕਿਲ੍ਹੋਮੀਟਰ ਨਵੀਂ ਸੀਵਰ ਲਾਇਨਾਂ ਬਿਛਾਉਣ ਦੇ ਬਜਟ ਘੋਸ਼ਣਾ ਤਹਿਤ 23 ਸ਼ਹਿਰਾਂ ਦੀ ਨਿਸ਼ਾਨਦੇਈ ਕੀਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਸਾਫ ਟੀਚਾ ਹੈ ਕਿ ਪੇਯਜਲ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਜਮੀਨੀ ਪਾਣੀ ਦੀ ਬਰਬਾਦੀ ਨਾ ਕੀਤੀ ਜਾਵੇ ਅਤੇ ਇਸ ਦੀ ਥਾਂ ‘ਤੇ ਟੀ੍ਰਟੇਡ ਵੇਸਟ ਵਾਟਰ ਦੇ ਵੱਧ ਤੋਂ ਵੱਧ ਉਪਯੋਗ ਨੂੰ ਵਧਾਵਾ ਦਿੱਤਾ ਜਾਵੇ।
ਇਹ ਵੀ ਪੜ੍ਹੋ Chandigarh ‘ਚ ਇੰਦਰਪ੍ਰੀਤ ਪੈਰੀ ਦਾ ਕ+ਤ+ਲ;ਗੋਲਡੀ ਬਰਾੜ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਸਿੱਧੀ ਚੇਤਾਵਨੀ
ਉਨ੍ਹਾਂ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਰੀ-ਸਾਇਕਲਿੰਗ ਅਤੇ ਰੀ-ਯੂਜ ਦੀ ਪਰਿਯੋਜਨਾ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ।ਮੀਟਿੰਗ ਵਿੱਚ ਦੱਸਿਆ ਕਿ ਜਨਸਿਹਤ ਅਤੇ ਇੰਜੀਨਿਅਰਿੰਗ ਵਿਭਾਗ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਸਥਾਪਿਤ ਐਸਟੀਪੀ ਤੋਂ ਨਿਕਲਣ ਵਾਲੇ ਟੀ੍ਰਟੇਡ ਵੇਸਟ ਵਾਟਰ ਨੂੰ ਉਦਯੋਗਿਕ ਇਕਾਇਆਂ ਅਤੇ ਸਿੰਚਾਈ ਵਿਭਾਗ ਨੂੰ ਉਪਲਬਧ ਕਰਾਇਆ ਜਾ ਰਿਹਾ ਹੈ ਜਿਸ ਨਾਲ ਉਦਯੋਗ ਅਤੇ ਖੇਤੀ ਦੋਹਾਂ ਖੇਤਰਾਂ ਵਿੱਚ ਤਾਜੇ ਪਾਣੀ ਦੀ ਖਪਤ ਘੱਟ ਹੋ ਰਹੀ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਜਨ ਸਿਹਤ ਅਤੇ ਇੰਜੀਨਿਅਰਿੰਗ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਮੁਹੱਮਦ ਸ਼ਾਇਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













