ਉਲੰਪੀਅਡ ਟੈਸਟ ’ਚ ਮੱਲ੍ਹਾਂ ਮਾਰਨ ਵਾਲੇ ਬੱਚੇ ਹੋਰਨਾ ਲਈ ਬਣਨਗੇ ਪੇ੍ਰਨਾਸਰੋਤ : ਸਪੀਕਰ ਸੰਧਵਾਂ

0
36
+1

👉ਕਰਮਨਦੀਪ ਸਿੰਘ ਅਤੇ ਸੁਖਰਹਿਮਤਦੀਪ ਕੌਰ ਦਾ ਹੋਇਆ ਵਿਸ਼ੇਸ਼ ਸਨਮਾਨ
Kotkapura News: ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਬੱਚੇ ਇੱਕ ਦਿਨ ਵੱਡੇ ਅਫਸਰ ਬਣਨ ਦੇ ਨਾਲ-ਨਾਲ ਚੰਗੇ ਇਨਸਾਨ ਵੀ ਬਣਦੇ ਹਨ। ਕੋਟਕਪੂਰਾ-ਫਰੀਦਕੋਟ ਸੜਕ ’ਤੇ ਸਥਿੱਤ ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀ/ਵਿਦਿਆਰਥਣ (ਭੈਣ-ਭਰਾ) ਦਾ ਸਨਮਾਨ ਕਰਨ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਨ੍ਹਾਂ ਬੱਚਿਆਂ ਦੀਆਂ ਪ੍ਰਾਪਤੀਆਂ ਤੋਂ ਹੋਰਨਾਂ ਵਿਦਿਆਰਥੀ/ਵਿਦਿਆਰਥਣਾ ਨੂੰ ਪ੍ਰੇਰਨਾ ਮਿਲਣੀ ਸੁਭਾਵਿਕ ਹੈ।

ਇਹ ਵੀ ਪੜ੍ਹੋ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ 521ਵੇਂ ਪ੍ਰਕਾਸ਼ ਪੁਰਬ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

ਕਲੱਬ ਦੇ ਪ੍ਰਧਾਨ ਡਾ: ਮਨਜੀਤ ਸਿੰਘ ਢਿੱਲੋਂ, ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਚੇਅਰਮੈਨ ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ) ਸਮੇਤ ਭਾਰੀ ਗਿਣਤੀ ਵਿੱਚ ਮੌਜੂਦ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਉਕਤ ਬੱਚਿਆਂ ਦੇ ਕੀਤੇ ਸੁਆਗਤ ਅਤੇ ਸਨਮਾਨ ਬਾਰੇ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ ਅਤੇ ਸਹਾਇਕ ਪ੍ਰੈਸ ਸਕੱਤਰ ਸਰਨ ਕੁਮਾਰ ਨੇ ਦੱਸਿਆ ਕਿ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਡਾਕਟਰ ਅਰਵਿੰਦਰਦੀਪ ਸਿੰਘ ਗੁਲਾਟੀ (ਗੁਲਾਟੀ ਮੈਡੀਕਲ ਹਾਲ) ਦੇ ਪੋਤਾ ਪੋਤੀ,ਜਦਕਿ ਰਮਨਦੀਪ ਸਿੰਘ ਗੁਲਾਟੀ ਦੇ ਬੇਟਾ/ਬੇਟੀ ਅਰਥਾਤ ਭੈਣ/ਭਰਾ ਕ੍ਰਮਵਾਰ ਸੁਖਰਹਿਮਤ ਦੀਪ ਕੌਰ ਅਤੇ ਕਰਮਨਦੀਪ ਸਿੰਘ ਨੇ ਸਿਲਵਰ ਜ਼ੋਨਲ ਉਲੰਪੀਅਡ ਦੇ ਟੈਸਟ ਵਿੱਚੋਂ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਮਿਉਂਸਪਲ ਪਾਰਕ ਕੋਟਕਪੂਰਾ ਵਿਖੇ ਸਥਿੱਤ ਮੰਚ ਉੱਪਰ ਉਕਤ ਬੱਚਿਆਂ ਦਾ ਸਨਮਾਨ ਕਰਨ ਮੌਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਸਪੀਕਰ ਸੰਧਵਾਂ ਨੇ ਬੱਚਿਆਂ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

ਇਹ ਵੀ ਪੜ੍ਹੋ ਮਾਪੇ-ਅਧਿਆਪਕ ਮਿਲਣੀ ਨੇ ਲਿਖਿਆ ਸਫ਼ਲਤਾ ਦਾ ਨਵਾਂ ਅਧਿਆਏ; 20 ਲੱਖ ਤੋਂ ਵੱਧ ਮਾਪੇ ਹੋਏ ਸ਼ਾਮਲ: ਹਰਜੋਤ ਬੈਂਸ

ਜਨਰਲ ਸਕੱਤਰ ਪ੍ਰੋ ਐਚ.ਐਸ. ਪਦਮ, ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ, ਐਨ.ਆਰ.ਆਈ. ਵਿੰਗ ਦੇ ਇੰਚਾਰਜ ਠੇਕੇਦਾਰ ਪ੍ਰੇਮ ਮੈਣੀ ਅਤੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਨੇ ਦੱਸਿਆ ਕਿ ਕਰਮਨਦੀਪ ਸਿੰਘ ਨੇ ਸਿਲਵਰ ਜੋਨ ਉਲੰਪੀਅਡ ਟੈਸਟ ਵਿੱਚੋਂ ਦੁਨੀਆਂ ਭਰ ਵਿੱਚੋਂ 296ਵਾਂ ਸਥਾਨ, ਜੋਨਲ ਰੈਂਕ 130, ਪੰਜਾਬ ਰਾਜ ਵਿੱਚੋਂ ਤੀਜਾ, ਜਦਕਿ ਆਪਣੀ ਕਲਾਸ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੁਖਰਹਿਮਤਦੀਪ ਕੌਰ ਨੇ 7ਵਾਂ ਸਥਾਨ, ਜਦਕਿ ਕਲਾਸ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਮਾਊਂਟ ਲਿਟਰਾ ਜ਼ੀ ਸਕੂਲ ਵਿਖੇ ਪੁੱਜਣ ’ਤੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ, ਸਕੱਤਰ ਪੰਕਜ ਗੁਲਾਟੀ ਅਤੇ ਪਿ੍ੰਸੀਪਲ ਸੁਰੇਸ਼ ਸ਼ਰਮਾ ਦੀ ਅਗਵਾਈ ਵਿੱਚ ਸਮੁੱਚੇ ਸਟਾਫ ਵਲੋਂ ਵੀ ਉਕਤ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here