Bathinda ਦੇ CIA Staff ਵੱਲੋਂ 1 ਕੁਇੰਟਲ 20 ਕਿੱਲੋ ਭੁੱਕੀ ਸਹਿਤ ਇੱਕ ਕਾਬੂ

0
67
+1

Bathinda News: ਜਿਲਾ ਪੁਲਿਸ ਵੱਲੋਂ ਐਸਐਸਪੀ ਅਮਨੀਤ ਕੋਂਡਲ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਵਿੱਡੀ ਮੁਹਿੰਮ ਤਹਿਤ ਬਠਿੰਡਾ ਦੇ ਸੀਆਈਏ-1 ਸਟਾਫ ਵੱਲੋਂ ਇੱਕ ਵਿਅਕਤੀ ਨੂੰ ਇੱਕ ਕੁਇੰਟਲ 20 ਕਿਲੋ ਭੁੱਕੀ ਸਹਿਤ ਗ੍ਰਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਜਿਲਾ ਪੁਲਿਸ ਦੇ ਬੁਲਾਰੇ ਨੇ ਦੱਸਿਆਂ ਕਿ ਇੰਸਪੈਕਟਰ ਕੁਲਦੀਪ ਸਿੰਘ ਇੰਚ. ਸੀ ਆਈ ਏ-1 ਮਿਤੀ 26.03.2025 ਨੂੰ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਭੁੱਚੋ ਕਲਾਂ ਤੋ ਸੁਖਵੰਤ ਸਿੰਘ ਉਰਫ ਬੰਟੀ ਵਾਸੀ ਪਿੰਡ ਭੁੱਚੋ ਕਲਾਂ ਜ਼ਿਲ੍ਹਾ ਬਠਿੰਡਾ ਨੂੰ ਕਾਬੂ ਕਰਕੇ ਮਨਜੀਤ ਸਿੰਘ ਉਪ ਕਪਤਾਨ ਪੁਲਿਸ (ਇਨਵੈ.) ਬਠਿੰਡਾ ਦੀ ਹਾਜਰੀ ਵਿੱਚ ਇਸ ਪਾਸੋ 04 ਗੱਟੇ ਪਲਾਸਟਿਕ ਰੰਗ ਚਿੱਟਾ ਜਿਹਨਾ ਵਿੱਚ 30/30 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ( ਕੁੱਲ – 120 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ) ਬ੍ਰਾਮਦ ਕਰਵਾਏ ।

ਇਹ ਵੀ ਪੜ੍ਹੋ  ਡਿੱਬਰੂਗੜ੍ਹ ਤੋਂ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਪੰਜਾਬ ਲਿਆਂਦਾ, ਮਿਲਿਆ ਪੁਲਿਸ ਰਿਮਾਂਡ

ਜਿਸ ਵਿਰੁੱਧ ਥਾਣਾ ਕੈਂਟ ਵਿੱਚ ਮੁਕਦਮਾ ਦਰਜ ਕੀਤਾ ਗਿਆ ਹੈ। ਕਥਿਤ ਦੋਸ਼ੀ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਇਹ ਭੁੱਕੀ ਚੌਰਾ ਪੋਸਤ ਰਾਜਸਥਾਨ ਤੋ ਲਿਆਂਦੀ ਹੈ। ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ ਅਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here