ਬਠਿੰਡਾ, 7 ਜੂਨ: ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਵੱਲੋਂ ਵੱਖ ਵੱਖ ਨੈਸ਼ਨਲ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਸਮੂਹ ਪ੍ਰੋਗ੍ਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰਾਂ, ਅਰਬਨ ਮੈਡੀਕਲ ਅਫ਼ਸਰ ਅਤੇ ਦਫ਼ਤਰੀ ਸਟਾਫ਼ ਨਾਲ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨਂ ਟੀਕਾਕਰਣ, ਪਰਿਵਾਰ ਨਿਯੋਜਨ, ਆਈ.ਡੀ.ਐਸ.ਪੀ., ਐਨ.ਵੀ.ਬੀ.ਡੀ.ਸੀ.ਪੀ., ਟੀ.ਬੀ., ਨਸ਼ਾ ਛੁਡਾਊ ਕੇਂਦਰ, ਤੰਬਾਕੂ ਕੰਟਰੋਲ, ਫੂਡ ਸੈਂਪਲਿੰਗ, ਕੋਰੋਨਾ, ਡਰੱਗ ਬ੍ਰਾਂਚ, ਆਮ ਆਦਮੀ ਕਲੀਨਿਕ, ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼, ਆਯੂਸ਼ਮਾਨ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਡੇਂਗੂ, ਮਲੇਰੀਆ, ਜਨਮ ਅਤੇ ਮੌਤ, ਆਰਬੀਐਸਕੇ, ਮਾਂ ਅਤੇ ਬੱਚੇ ਦੀ ਸਿਹਤ ਪ੍ਰੋਗ੍ਰਾਮ, ਪੀਐਨਡੀਟੀ ਅਤੇ ਹੋਰ ਪ੍ਰੋਗ੍ਰਾਮਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ।
ਸੀਰੀ ਨੇ ਸਾਥੀਆਂ ਨਾਲ ਮਿਲਕੇ ਜੱਟ ਤੋਂ ਖ਼ਾਲਿਸਤਾਨ ਦੇ ਨਾਂ ’ਤੇ ਮੰਗੀ 6 ਲੱਖ ਦੀ ਫ਼ਿਰੌਤੀ, ਪੁਲਿਸ ਵੱਲੋਂ ਕਾਬੂ
ਸਮੂਹ ਅਧਿਕਾਰੀਆਂ ਨੂੰ ਸਾਰੀਆਂ ਸਕੀਮਾਂ ਦੇ 100 ਪ੍ਰਤੀਸ਼ਤ ਟੀਚੇ ਪ੍ਰਾਪਤ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਦਾ ਲਾਭ ਹਰੇਕ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ। ਸਿਹਤ ਸੰਸਥਾਵਾਂ ਦੇ ਮਰੀਜ਼ਾਂ ਲਈ ਲਗਾਏ ਬੈਡਾਂ, ਮਰੀਜ਼ਾਂ ਦੇ ਬੈਠਣ ਲਈ ਲਗਾਈਆਂ ਕੁਰਸੀਆਂ, ਆਮ ਲੋਕਾਂ ਲਈ ਪੀਣ ਵਾਲਾ ਪਾਣੀ ਦੀ ਰੋਜ਼ਾਨਾ ਪੱਧਰ ’ਤੇ ਇੰਸਪੈਕਸ਼ਨ ਸਬੰਧਤ ਇੰਚਾਰਜ ਵਲੋਂ ਕੀਤੀ ਜਾਵੇ ਤਾਂ ਜੋ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਸਮੇਂ ਮਾਸ ਮੀਡੀਆ ਬ੍ਰਾਂਚ ਅਤੇ ਮਲੇਰੀਆ ਵਿੰਗ ਨੂੰ ਸਰਕਾਰੀ ਸਿਹਤ ਸਕੀਮਾਂ ਸਬੰਧੀ ਫੀਲਡ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਕਰਨ ਲਈ ਵੀ ਹਦਾਇਤਾਂ ਕੀਤੀਆਂ ਗਈਆਂ।
Share the post "ਸਿਵਲ ਸਰਜਨ ਨੇ ਪ੍ਰੋਗਰਾਮ ਅਫ਼ਸਰਾ,ਐਸ.ਐਮ.ਓਜ਼, ਫਾਰਮੇਸੀ ਅਫਸਰਾਂ ਅਤੇ ਬੀ.ਈ.ਈ ਨਾਲ ਕੀਤੀ ਮੀਟਿੰਗ"