ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਸਬੰਧੀ ਦਾਅਵੇ ਅਤੇ ਇਤਰਾਜ਼ 24 ਜਨਵਰੀ ਤੱਕ ਕਰਵਾਏ ਜਾ ਸਕਦੇ ਹਨ ਜਮ੍ਹਾਂ—ਵਧੀਕ ਡਿਪਟੀ ਕਮਿਸ਼ਨਰ

0
12

ਸ੍ਰੀ ਮੁਕਤਸਰ ਸਾਹਿਬ 7 ਜਨਵਰੀ:ਸ੍ਰੀ ਗੁਰਦਰਸ਼ਨ ਲਾਲ ਕੁੰਡਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਚੋਣ ਹਲਕੇ ਪੈਂਦੇ ਹਨ। ਜਿੰਨਾ ਵਿੱਚੋਂ 11- ਮਲੋਟ, 12-ਗਿੱਦੜਬਾਹਾ, 13-ਦੋਦਾ ਅਤੇ 14- ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਮੂਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਚੋਣ ਹਲਕਿਆਂ ਦੀ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਸਬੰਧਿਤ ਉਪ ਮੰਡਲ ਮੈਜਿਸਟਰੇਟ ਮਲੋਟ,ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਅਤੇ ਨਾਇਬ ਤਹਿਸੀਲਦਾਰ ਦੋਦਾ ਦੇ ਦਫਤਰਾਂ ਵਲੋਂ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ 43 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ

ਮਲੋਟ ਨਾਲ ਸਬੰਧਤ ਵੋਟਰ ਸੂਚੀ ਉਪ ਮੰਡਲ ਮੈਜਿਸਟਰੇਟ ਦਫਤਰ ਮਲੋਟ, ਗਿੱਦੜਬਾਹਾ ਨਾਲ ਸਬੰਧਤ ਵੋਟਰ ਸੂਚੀ ਉਪ ਮੰਡਲ ਮੈਜਿਸਟਰੇਟ ਗਿੱਦੜਬਾਹਾ, ਦੋਦਾ ਨਾਲ ਸਬੰਧਿਤ ਨਾਇਬ ਤਹਿਸੀਲਦਾਰ ਦਫਤਰ ਦੋਦਾ ਅਤੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਵੋਟਰ ਸੂਚੀ ਉਪ ਮੰਡਲ ਮੈਜਿਸਟਰੇਟ ਦਫਤਰ ਸ੍ਰੀ ਮੁਕਤਸਰ ਸਾਹਿਬ ਦਫਤਰ ਵਿਖੇ ਵੇਖਣ ਲਈ ਉਪਲਬਧ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਸਬੰਧੀ ਕੋਈ ਦਾਅਵਾ ( ਫਾਰਮ 1 ਕੇਸਾਧਾਰੀ ਸਿੱਖ ਲਈ ) ਅਤੇ ਇਤਰਾਜ ( ਦਰਖਾਸਤ ਰਾਹੀਂ) 24 ਜਨਵਰੀ 2025 ਤੱਕ ਸਬੰਧਤ ਰਿਵਾਈਜਿੰਗ ਅਥਾਰਟੀ ਦੇ ਦਫਤਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite

 

LEAVE A REPLY

Please enter your comment!
Please enter your name here