ਦਰਜ਼ਨਾਂ ਕਿਸਾਨ ਤੇ ਪੁਲਿਸ ਮੁਲਾਜਮ ਵੀ ਹੋਏ ਜਖ਼ਮੀ, ਦੋਨਾਂ ਧਿਰਾਂ ਵਿਚਕਾਰ ਮੁੜ ਗੱਲਬਾਤ ਸ਼ੁਰੂ, ਮਾਹੌਲ ਰਿਹਾ ਤਨਾਅਪੂਰਨ
ਖੇਤ ਮਜ਼ਦੂਰਾਂ ਵੱਲੋਂ ਕਿਸਾਨਾਂ ਤੇ ਜ਼ਬਰ ਢਾਹੁਣ ਅਤੇ ਧੱਕੇ ਨਾਲ ਜ਼ਮੀਨਾਂ ਐਕਵਾਇਰ ਕਰਨ ਦੀ ਨਿੰਦਾ
ਬਠਿੰਡਾ, 22 ਨਵੰਬਰ: ਬੀਤੇ ਕੱਲ ਤੜਕਸਾਰ ਜ਼ਿਲ੍ਹਾ ਪ੍ਰਸਾਸਨ ਵੱਲੋਂ ਪੁਲਿਸ ਦੀ ਮੱਦਦ ਨਾਲ ਕਬਜ਼ੇ ’ਚ ਲਈ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੁੱਨੇਵਾਲਾ, ਸ਼ੇਰਗੜ੍ਹ ਤੇ ਭਗਵਾਨਗੜ੍ਹ ਦੀ ਭਾਰਤ ਮਾਲਾ ਲਈ ਐਕਵਾਈਰ ਕੀਤੀ ਜਮੀਨ ਨੂੰ ਮੁੜ ਹਾਸਲ ਕਰਨ ਦੇ ਲਈ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੌਰਾਨ ਦੋਨਾਂ ਧਿਰਾਂ ਵਿਚਕਾਰ ਤਿੱਖੀਆਂ ਝੜਪਾਂ ਹੋ ਗਈਆਂ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਸੈਕੜਿਆਂ ਦੀ ਤਾਦਾਦ ਵਿਚ ਇਕੱਠੇ ਹੋਏ ਕਿਸਾਨਾਂ ਵੱਲੋਂ ਜਦ ਜਮੀਨ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਆਹਮੋ-ਸਾਹਮਣੀ ਟੱਕਰ ਹੋ ਗਈ ਤੇ ਪੁਲਿਸ ਨੇ ਲਾਠੀਚਾਰਜ਼ ਕਰ ਦਿੱਤਾ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਉੱਪਰ ਡਾਂਗਾਂ ਚਲਾਉਣ ਅਤੇ ਪੱਥਰਬਾਜ਼ੀ ਕਰਨ ਦੇ ਇਲਜ਼ਾਮ ਲਗਾਏ।
ਇਹ ਵੀ ਪੜ੍ਹੋ Big News: ਆਪ ਨੇ ਅਮਨ ਅਰੋੜਾ ਨੂੰ ਬਣਾਇਆ ਨਵਾਂ ਪ੍ਰਧਾਨ, ਬੁੱਧ ਰਾਮ ਦੀ ਥਾਂ ਵੀ ਇਸ ਵਿਧਾਇਕ ਨੂੰ ਦਿੱਤੀ ਜਿੰਮੇਵਾਰੀ
ਇਸ ਲਾਠੀਚਾਰਜ਼ ਦੌਰਾਨ ਜਿੱਥੇ ਕਈ ਕਿਸਾਨ ਜਖਮੀ ਹੋ ਗਏ, ਉਥੇ ਕੁੱਝ ਪੁਲਿਸ ਮੁਲਾਜਮਾਂ ਨੂੰ ਵੀ ਸੱਟਾਂ ਲੱਗਣ ਕਾਰਨ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।ਕਿਸਾਨਾਂ ਵੱਲੋਂ ਬੀਤੇ ਕੱਲ ਦਿੱਤੇ ਪ੍ਰੋਗਰਾਮ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅੱਜ ਸਵੇਰ ਤੋਂ ਹੀ ’ਹਾਈ ਅਲਰਟ ਮੋਡ’ ਉਪਰ ਦਿਖ਼ਾਈ ਦੇ ਰਿਹਾ ਸੀ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਸੈਕੜਿਆਂ ਦੀ ਤਾਦਾਦ ਵਿਚ ਪੁਲਿਸ ਅਧਿਕਾਰੀ ਤੇ ਕਰਮਚਾਰੀਆਂ ਨੇ ਉਕਤ ਜਮੀਨ ਦੇ ਆਸਪਾਸ ਮੋਰਚੇ ਗੱਡੇ ਹੋਏ ਸਨ ਤਾਂ ਕਿ ਕਿਸਾਨਾਂ ਨੂੰ ਇੱਥੇ ਮੁੜ ਦਾਖ਼ਲ ਨਾ ਹੋਣ ਦਿੱਤਾ ਜਾਵੇ। ਉਧਰ ਉਗਰਾਹਾ ਜਥੇਬੰਦੀ ਦੇ ਆਗੂ ਝੰਡਾ ਸਿੰਘ ਜੇਠੂਕੇ ਤੇ ਸਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਦਾ ਕਾਫ਼ਲਾ ਪਹਿਲਾਂ ਪਿੰਡ ਕੋਟਸ਼ਮੀਰ ਅਤੇ ਮੁੜ ਸ਼ੇਰਗੜ੍ਹ ਤੋਂ ਨਾਕਾ ਤੋੜਦਿਆਂ ਪਿੰਡ ਦੁੱਨੇਵਾਲਾ ਵੱਲ ਪਹੁੰਚਣ ਵਿਚ ਸਫ਼ਲ ਰਿਹਾ।ਦੂਜੇ ਪਾਸੇ ਪੁਲਿਸ ਵੱਲੋਂ ਵੀ ਇੱਥੇ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਇੰਤਜਾਮ ਕੀਤੇ ਹੋਏ ਸਨ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਹਕੂਮਤ ਦੇਸ਼ ਦੇ ਮਾਲ ਖਜ਼ਾਨੇ ਅਤੇ ਜਮੀਨਾਂ ਤੇ ਸਾਮਰਾਜੀ ਕੌਮੀ ਬਹੁ ਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਪੁਲਿਸ ਅਤੇ ਫੌਜ ਦੀਆਂ ਧਾੜਾਂ ਚਾੜ ਕੇ ਲੋਕਾਂ ਤੇ ਜਬਰ ਕਰ ਰਹੀ ਉਹਨਾਂ ਦਾ ਨਿਰਵਿਘਨ ਵਪਾਰ ਚਲਾਉਣ ਲਈ ਕਿਸਾਨਾਂ ਦੀਆਂ ਜਮੀਨਾਂ ਰੋਕ ਕੇ ਵੱਡੀਆਂ ਵੱਡੀਆਂ ਸੜਕਾਂ ਕੱਡੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸੇ ਨੀਤੀ ਤੇ ਚਲਦਿਆਂ ਪਿੰਡਾਂ ਦੀਆਂ ਸੱਥਾਂ ਚੋਂ ਚੱਲਣ ਵਾਲੀ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ
ਇਹ ਵੀ ਪੜ੍ਹੋ 30,000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ. ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਅੱਜ ਹੋਏ ਲਾਠੀਚਾਰਜ ਤੋਂ ਬਾਅਦ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਦੀਆਂ ਜਬਤ ਕੀਤੀਆਂ ਗੱਡੀਆਂ ਅਤੇ ਗਿਰਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਜਿਸ ਤੋਂ ਬਾਅਦ ਗੱਡੀਆਂ ਤੇ ਕਿਸਾਨ ਤਾਂ ਛੱਡ ਦਿੱਤੇ ਗਏ ਪਰ ਜਿੰਨਾ ਚਿਰ ਉਸ ਜਮੀਨ ਤੇ ਕਿਸਾਨਾਂ ਦਾ ਮੁੜ ਕਬਜ਼ਾ ਨਹੀਂ ਹੁੰਦਾ ਉਨਾ ਚਿਰ ਗੱਲਬਾਤ ਨਹੀਂ ਕੀਤੀ ਜਾਵੇਗੀ ਇਸ ਤੋਂ ਬਾਅਦ ਕਿਸਾਨਾਂ ਨੇ ਦੁੱਨੇਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਦਾ ਠਹਿਰਾਅ ਕਰ ਲਿਆ ਗਿਆ ਹੈ। ਦੂਜੇ ਪਾਸੇ ਪੁਲਿਸ ਵੱਲੋਂ ਵੀ ਇੱਥੇ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਇੰਤਜਾਮ ਕੀਤੇ ਹੋਏ ਸਨ।
ਇਹ ਵੀ ਪੜ੍ਹੋ ਦਿੱਲੀ ਕੂਚ ਦੀ ਚੌਥੀ ਵਰੇ੍ਹਗੰਢ ਮੌਕੇ 26 ਦੇ ਪ੍ਰੋਗਰਾਮਾਂ ਸਬੰਧੀ ਐਸਕੇਐਮ ਦੇ ਆਗੂਆਂ ਨੇ ਕੀਤੀ ਮੀਟਿੰਗ
ਖੇਤ ਮਜ਼ਦੂਰਾਂ ਵੱਲੋਂ ਕਿਸਾਨਾਂ ਤੇ ਜ਼ਬਰ ਢਾਹੁਣ ਅਤੇ ਧੱਕੇ ਨਾਲ ਜ਼ਮੀਨਾਂ ਐਕਵਾਇਰ ਕਰਨ ਦੀ ਨਿੰਦਾ
ਬਠਿੰਡਾ : ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਕੀਤੇ ਬਿਆਨ ਰਾਹੀਂ 21 ਨਵੰਬਰ ਬਠਿੰਡਾ ਜਿਲੇ ਦੇ ਤਿੰਨ ਪਿੰਡਾਂ ਦੀ ਜਮੀਨ ਕਿਸਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤਿਆਂ ਧੱਕੇ ਨਾਲ ਅਕਵਾਇਰ ਕਰਨ ਤੇ ਅੱਜ ਆਪਣੀ ਜ਼ਮੀਨ ਵੱਲ ਜਾ ਰਹੇ ਕਿਸਾਨ ਕਾਫ਼ਲਿਆਂ ਤੇ ਲਾਠੀਚਾਰਜ ਕਰਨ ਤੇ ਅੱਥਰੂ ਗੈਸ ਦੇ ਗੋਲੇ ਦਾਗਣ ਵਾਲੀ ਜਾਬਰ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ। ਮਜ਼ਦੂਰ ਆਗੂਆਂ ਨੇ ਆਖਿਆ ਕਿ ਇਸ ਕਾਰਵਾਈ ਨਾਲ ਭਗਵੰਤ ਮਾਨ ਸਰਕਾਰ ਦਾ ਕਿਸਾਨ ਤੇ ਲੋਕ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ।
Share the post "ਭਾਰਤ ਮਾਲਾ ਪ੍ਰੋਜੈਕਟ: ਬਠਿੰਡਾ ’ਚ ਕਿਸਾਨਾਂ ਤੇ ਪੁਲਿਸ ਵਿਚ ਤਿੱਖੀ ਝੜਪ, ਲਾਠੀਚਾਰਜ਼ ਤੇ ਅੱਥਰੂ ਗੈਸ ਦੇ ਸੁੱਟੇ ਗੋਲੇ"