ਸ੍ਰੀ ਮੁਕਤਸਰ ਸਾਹਿਬ, 1 ਜਨਵਰੀ:ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮੇਲਾ ਮਾਘੀ ਦੇ ਸਬੰਧੀ ਵਿੱਚ ਸ਼ਹਿਰ ਨੂੰ ਸਾਫ ਸੁਥਰਾ ਬਨਾਉਣ ਲਈ ਨਗਰ ਕੌਸਲ ਵਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਸਫਾਈ ਅਭਿਆਨ ਤੇ ਚਲਾਇਆ ਜਾ ਰਿਹਾ ਹੈ, ਇਹ ਜਾਣਕਾਰੀ ਸ੍ਰੀ ਰਜਨੀਸ਼ ਕੁਮਾਰ ਗਿਰਧਰ ਕਾਰਜ ਸਾਧਕ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ।ਉਹਨਾਂ ਦੱਸਿਆ ਕਿ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੇਲਾ ਮਾਘੀ ਦੇ ਮੱਦੇ ਨਜ਼ਰ ਸ਼ਹਿਰ ਦੀ ਸਫਾਈ ਕੀਤੀ ਜਾ ਰਹੀ ਹੈ ਅਤੇ ਸੀਵਰੇਜ ਦੇ ਮੈਨ ਹੋਲਾਂ ਵਿੱਚ ਕੱਢੀ ਗਈ ਗੰਦਗੀ ਨੂੰ ਗਲੀਆਂ ਅਤੇ ਸੜਕਾਂ ਤੋਂ ਚੁੱਕਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਉਣ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੁੱਧ ਵੱਢਾ ਕਦਮ, ਦੋ ਨਾਇਬ ਤਹਿਸੀਲਦਾਰ ਮੁਅਤੱਲ
ਉਹਨਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਘਰਾਂ ਦੇ ਕੂੜੇ ਨੂੰ ਗਲੀਆਂ ਅਤੇ ਸੜਕਾਂ ਤੇ ਨਾ ਸੁੱਟਿਆ ਜਾਵੇ।ਉਹਨਾਂ ਅੱਗੇ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਵੱਖਰਾ ਰੱਖਿਆ ਜਾਵੇ ਤਾਂ ਜੋ ਨਗਰ ਕੌਸਲ ਦੇ ਕਰਮਚਾਰੀਆਂ ਨੂੰ ਕੂੜੇ ਦਾ ਨਿਪਟਾਰਾ ਕਰਨ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।ਮੇਲਾ ਮਾਘੀ ਨੂੰ ਮੁੱਖ ਰੱਖਦੇ ਹੋਏ ਮਗਨਰੇਗਾ ਮਜਦੂਰਾਂ ਵਲੋਂ ਵੀ ਸ਼ਹਿਰ ਵਿੱਚ ਦਾਖਲ ਹੋਣ ਵਾਲੀਆਂ ਪ੍ਰਮੁੱਖ ਸੜਕਾਂ ਤੇ ਸਫਾਈ ਕੀਤੀ ਜਾ ਰਹੀ ਹੈ ਅਤੇ ਸੜਕਾਂ ਤੇ ਕੰਢਿਆ ਤੇ ਨਜਾਇਜ ਉਗੀਆਂ ਝਾੜੀਆਂ ਨੂੰ ਕੱਟਿਆ ਜਾ ਰਿਹਾ ਹੈ ਅਤੇ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ, ਤਾਂ ਜੋ ਮੇਲੇ ਦੌਰਾਨ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸਾਨੀ ਪੇਸ਼ ਨਾ ਆਵੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਮੇਲਾ ਮਾਘੀ ਦੇ ਮੱਦੇ ਨਜ਼ਰ ਨਗਰ ਕੌਸਲ ਵਲੋਂ ਚਲਾਇਆ ਜਾ ਰਿਹਾ ਹੈ ਸਫਾਈ ਅਭਿਆਨ – ਕਾਰਜ ਸਾਧਕ ਅਫਸਰ"