Bathinda News: ਬੀਤੇ ਕੱਲ ਸਵੇਰ ਸਮੇਂ ਸਰਹਿੰਦ ਨਹਿਰ ਵਿੱਚ ਇੱਕ ਕਾਰ ਡਿੱਗਣ ਕਾਰਨ ਨਹਿਰ ਵਿਚ ਡੁੱਬੇ ਇੱਕ ਹੀ ਪ੍ਰਵਾਰ ਦੇ 11 ਮੈਂਬਰਾਂ ਨੂੰ ਬਚਾਉਣ ਵਾਲੇ ਬਠਿੰਡਾ ਪੁਲਿਸ ਦੀ ਬਹਾਦਰ ਪੀਸੀਆਰ ਟੀਮ ਦੇ ਜਵਾਨਾਂ ਦੀ ਹੋਸਲਾ ਅਫ਼ਜਾਈ ਲਈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿੱਜੀ ਤੌਰ ‘ਤੇ ਮੁਲਾਕਾਤ ਕਰਨਗੇ। ਸੂਚਨਾ ਮੁਤਾਬਕ ਮਾਮਲਾ ਮੀਡੀਆ ਵਿਚ ਹਾਈ ਲਾਈਟ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਫੈਸਲਾ ਲਿਆ ਹੈ ਤੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਰਾਹੀਂ ਇੰਨ੍ਹਾਂ ਨੂੰ ਭਲਕੇ ਆਪਣੀ ਰਿਹਾਇਸ਼ ਉਪਰ ਸੱਦਿਆ ਹੈ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਮੈਡੀਕਲ ਅਤੇ ਡੈਂਟਲ ਇੰਟਰਨਾਂ ਤੇ ਰੈਜ਼ੀਡੈਂਟਾਂ ਦੇ ਮਾਣਭੱਤੇ ਵਿੱਚ ਮਹੱਤਵਪੂਰਨ ਵਾਧਾ
ਜਿਕਰਯੋਗ ਹੈ ਕਿ ਅੱਜ ਵੀਰਵਾਰ ਨੂੰ ਵੀ ਡੀ.ਜੀ.ਪੀ. ਗੌਰਵ ਯਾਦਵ ਨੇ ਇਨ੍ਹਾਂ ਜਵਾਨਾਂ ਨੂੰ ਡਾਇਰੈਕਟਰ ਜਨਰਲ ਕਮੇੰਡੇਸ਼ਨ ਡਿਸਕ ਅਤੇ ₹25000 ਨਕਦ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ ਤੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਡਲ ਵੱਲੋਂ ਇੰਨ੍ਹਾਂ ਜਵਾਨਾਂ ਏ.ਐੱਸ.ਆਈ ਰਾਜਿੰਦਰ ਸਿੰਘ , ਏ.ਐੱਸ.ਆਈ ਨਰਿੰਦਰ ਸਿੰਘ, ਸੀ.ਸਿ. ਜਸਵੰਤ ਸਿੰਘ ਅਤੇ ਲੇਡੀ/ਸੀ. ਸਿ. ਹਰਪਾਲ ਕੌਰ ਨੂੰ ਆਪਣੇ ਦਫ਼ਤਰ ਬੁਲਾ ਕੇ ਇਹ ਸਨਮਾਨ ਦਿੱਤਾ ਸੀ। ਜਿਸਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਇਹਨਾਂ ਬਹਾਦਰ ਜਵਾਨਾਂ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕਰਕੇ ਉਹਨਾਂ ਦੇ ਜਜ਼ਬੇ ਨੂੰ ਸਨਮਾਨਿਤ ਕਰਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


