ਪੰਜਾਬ ਦੇ ਵਿਚ ਹੁਣ ਆਮ ਆਦਮੀ ਕਲੀਨਿਕਾਂ ਦੀ ਗਿਣਤੀ 870 ਤੱਕ ਪੁੱਜੀ
ਬਠਿੰਡਾ, 23 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਵੱਲੋਂ ਸੂਬੇ ’ਚ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਉਪਲਬਧ ਕਰਵਾਊਣ ਦੇ ਮਕਸਦ ਨਾਲ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਿਚ ਹੁਣ ਹੋਰ ਵਾਧਾ ਹੋਣ ਜਾ ਰਿਹਾ। ਮੁੱਖ ਮੰਤਰੀ ਸ: ਮਾਨ ਸੋਮਵਾਰ ਨੂੰ ਬਠਿੰਡਾ ਦੇ ਪਿੰਡ ਚਾਉਕੇ ਤੋਂ ਪੰਜਾਬ ਭਰ ਵਿਚ 30 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਚਾਰ ਮੰਤਰੀਆਂ ਨੇ ਦਿੱਤਾ ਅਸਤੀਫ਼ਾ, ਚਾਰ-ਪੰਜ ਨਵੇਂ ਮੰਤਰੀ ਅੱਜ ਚੁੱਕਣਗੇ ਸਹੁੰ
ਜਿਸਦੇ ਨਾਲ ਸੂਬੇ ਵਿਚ ਇੰਨ੍ਹਾਂ ਕਲੀਨਿਕਾਂ ਦੀ ਗਿਣਤੀ ਵਧ ਕੇ 870 ਹੋ ਜਾਵਗੀ। ਜਿਕਰਯੋਗ ਹੈ ਕਿ ਛੋਟੀ-ਮੋਟੀ ਸਿਹਤ ਸਮੱਸਿਆ ਦੇ ਲਈ ਇਹ ਕਲੀਨਿਕ ਕਾਫ਼ੀ ਕਾਰਗਾਰ ਸਾਬਤ ਹੋ ਰਹੇ ਹਨ ਤੇ ਹੁਣ ਤੱਕ ਸਰਕਾਰੀ ਅੰਕੜਿਆਂ ਮੁਤਾਬਕ ਇੰਨ੍ਹਾਂ ਕਲੀਨਿਕਾਂ ਵਿਚ ਪਿਛਲੇ ਢਾਈ ਸਾਲਾਂ ਦੌਰਾਨ ਦੋ ਕਰੋੜ ਤੋਂ ਵੱਧ ਲੋਕ ਇਲਾਜ ਕਰਾ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੈ ਵੀ ਸੋਸਲ ਮੀਡੀਆ ’ਤੇ ਪਾਈ ਇੱਕ ਪੋਸਟ ਵਿਚ ਦਾਅਵਾ ਕੀਤਾ ਹੈ ਕਿ… ਸਿਹਤ ਕ੍ਰਾਂਤੀ ਦੇ ਤਹਿਤ ਮੁਫ਼ਤ ਅਤੇ ਵਧੀਆ ਇਲਾਜ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ।