👉ਨਸ਼ੇ ਦੀ ਆਦਤ ਦੇ ਖਿਲਾਫ ਜਨ ਅੰਦੋਲਨ ਚਲਾਉਣ ਦੀ ਵੀ ਕੀਤੀ ਅਪੀਲ
👉ਕੁਰੂਕਸ਼ੇਤਰ ਵਿਚ ਪ੍ਰਬੰਧਿਤ ਹੋਇਆ ਰਾਜ ਪੱਧਰੀ ’ਵੀਰ ਬਾਲ ਦਿਵਸ’ ਪ੍ਰੋਗ੍ਰਾਮ
ਚੰਡੀਗੜ੍ਹ, 26 ਦਸੰਬਰ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰ ਬਾਲ ਦਿਵਸ ਮੌਕੇ ’ਤੇ ਲੋਕਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਵੱਲੋਂ ਦਿੱਤੇ ਗਏ ਬਲਿਦਾਨਾਂ ਤੋਂ ਪੇ੍ਰਰਣਾ ਲੈਣ ਦੀ ਅਪੀਲ ਕਰਦੇ ਹੋਏ ਮਾਂਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਾਹਿਬਜਾਦਿਆਂ ਦੀ ਤਰ੍ਹਾਂ ਹਿੰਮਤ, ਤਿਆਗ ਅਤੇ ਜਿਮੇਵਾਰੀਆਂ ਦਾ ਮਹਤੱਵ ਸਿਖਾਉਂਣ ਅਤੇ ਉਨ੍ਹਾਂ ਦੇ ਜੀਵਨ ਵਿਚ ਇੰਨ੍ਹਾਂ ਮੁੱਲਾਂ ਨੂੰ ਸ਼ਾਮਿਲ ਕਰਨ। ਇੱਹੀ ਉਨ੍ਹਾਂ ਦੇ ਵਿਲੱਖਣ ਬਲਿਦਾਨ ਦੇ ਪ੍ਰਤੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
ਇਹ ਵੀ ਪੜ੍ਹੋ ‘ਆਪ’ ਨੇ ਕਾਂਗਰਸ ਦੇ ਦਿੱਲੀ ਲੀਡਰਾਂ ਉਪਰ ਭਾਜਪਾ ਨਾਲ ਮਿਲੇ ਹੋਣ ਦੇ ਲਗਾਏ ਦੋਸ਼
ਕੁਰੂਕਸ਼ੇਤਰ ਵਿਚ ਪ੍ਰਬੰਧਿਤ ਰਾਜ ਪੱਧਰੀ ਵੀਰ ਬਾਲ ਦਿਵਸ ਪ੍ਰੋਗ੍ਰਾਮ ਵਿਚ ਮੌਜੂਦ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਧਰਮ ਗੁਰੂਆਂ ਅਤੇ ਸਾਰੇ ਸਮਾਜਿਕ ਸੰਸਥਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਸ਼ੇ ਵਰਗੀ ਸਮਾਜਿਕ ਬੁਰਾਈ ਦੇ ਖਿਲਾਫ ਇੱਕਜੁੱਟ ਹੋ ਕੇ ਜਨ ਅੰਦੋਲਨ ਚਲਾਉਣ, ਤਾਂ ਜੋ ਇਸ ਗੰਭੀਰ ਸਮਸਿਆ ਨੂੰ ਜੜ੍ਹ ਤੋਂ ਖਤਮ ਕਰ ਨੌਜੁਆਨ ਸ਼ਕਤੀ ਨੂੰ ਬਚਾਇਆ ਜਾ ਸਕੇ ਰਹੇ ਸਨ। ਦੋਵਾਂ ਵੀਰ ਸਾਹਿਬਜਾਦਿਆਂ ਨੂੰ ਨਮਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦਾ ਵਿਲੱਖਣ ਬਲਿਦਾਨ ਇਸ ਰਾਸ਼ਟਰਹਿਤ ਵਿਚ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਪੇ੍ਰਰਿਤ ਕਰਦਾ ਹੈ। ਛੋਟੀ ਜਿਹੀ ਉਮਰ ਵਿਚ ਸ਼ਹਾਦਤ ਦੇਣ ਵਾਲੇ ਵੀਰ ਸਾਹਿਬਜਾਦਿਆਂ ਦੀ ਅਮਰ ਗਾਥਾ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ਦਰਜ ਹੈ।
ਇਹ ਵੀ ਪੜ੍ਹੋ Bathinda Police ਵੱਲੋਂ ਨਕਲੀ MLA ਕਾਬੂ, ਜਾਣੋ ਮਾਮਲਾ
ਨਾਇਬ ਸਿੰਘ ਸੈਣੀ ਨੇ ਵੀਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਨੂੰ ਹਰ ਸਾਲ ’ਵੀਰ ਬਾਲ ਦਿਵਸ’ ਵਜੋ ਮਨਾਉਣ ਦਾ ਫੈਸਲਾ ਲੈਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੇ ਯਤਨਾਂ ਨਾਲ ਹੁਣ ਹਰ ਸਾਲ 26 ਦਸੰਬਰ ਨੂੰ ’ਵੀਰ ਬਾਲ ਦਿਵਸ’ ਪੂਰੇ ਦੇਸ਼ ਵਿਚ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇਕ ਹੀ ਹਫਤੇ 20 ਤੋਂ 27 ਦਸੰਬਰ, 1704 ਵਿਚ ਧਰਮ ਤੇ ਆਮ ਜਨਤਾ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ। ਉਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਦੁਨੀਆ ਦੇ ਇਤਿਹਾਸ ਦੀ ਸੱਭ ਤੋਂ ਵੱਡੀ ਸ਼ਹਾਦਤ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਕੁਰਬਾਨੀਆਂ ਦੇਸ਼, ਧਰਮ ਅਤੇ ਸਮਾਜ ਦੀ ਰੱਖਿਆ ਲਈ ਸੀ। ਉਨ੍ਹਾਂ ਦਾ ਬਲਿਦਾਨ ਕਮਜ਼ੋਰ ਅਤੇ ਬੇਸਹਾਰਾ ਦੀ ਰੱਖਿਆ ਲਈ ਸੀ। ਉਨ੍ਹਾਂ ਨੇ ਮਨੁੱਖਤਾ ਲਈ ਸਚਾਈ, ਨਿਆਂ ਅਤੇ ਧਰਮ ਦਾ ਸੰਦੇਸ਼ ਦਿੱਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੋਕਾਂ ਤੋਂ ਵੀਰ ਸਾਹਿਬਜਾਦਿਆਂ ਦੇ ਬਲਿਦਾਨ ਤੋਂ ਪੇ੍ਰਰਣਾ ਲੈਣ ਦੀ ਕੀਤੀ ਅਪੀਲ"