ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੀਤਾ ਲਾਡਵਾ ਵਿਧਾਨਸਭਾ ਖੇਤਰ ਦੇ ਪਿੰਡਾਂ ਦਾ ਧੰਨਵਾਦੀ ਦੌਰਾ

0
68
+2

ਚੰਡੀਗੜ੍ਹ, 6 ਨਵੰਬਰ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਰਿਹਾਇਸ਼ੀ ਭੂਮੀ ਤੋਂ ਵਾਂਝੇ 2 ਲੱਖ ਯੋਗ ਉਮੀਦਵਾਰਾਂ ਨੂੰ 100-100 ਵਰਗ ਗਜ ਦੇ ਪਲਾਟ ਦੀ ਸੌਗਾਤ ਦਵੇਗੀ। ਇਸ ਦੇ ਲਈ ਜਰੂਰੀ ਪ੍ਰਕ੍ਰਿਆ ਪੂਰੀ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਇਸ ਯੋਜਨਾ ਤਹਿਤ ਸੂਬੇ ਵਿਚ 5 ਲੱਖ ਲੋਕਾਂ ਨੇ ਪਲਾਟ ਲਈ ਬਿਨੈ ਕੀਤਾ ਸੀ। ਇੰਨ੍ਹਾਂ ਸਾਰੇ ਯੋਗ ਲਾਭਕਾਰਾਂ ਨੂੰ ਵੱਖ-ਵੱਖ ਪੜਾਆਂ ਵਿਚ 100-100 ਵਰਗ ਗਜ ਦੇ ਪਲਾਟ ਕੀਤੇ ਜਾਣਗੇ। ਮੁੱਖ ਮੰਤਰੀ ਬੁੱਧਵਾਰ ਨੂੰ ਜਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਵਿਧਾਨਸਭਾ ਖੇਤਰ ਵਿਚ ਪਿੰਡ ਉਮਰੀ, ਮਥਾਨਾ, ਦਬਖੇੜਾ, ਵੜੈਚਪੁਰ ਅਤੇ ਛਲੌਂਦੀ ਵਿਚ ਧੰਨਵਾਦੀ ਦੌਰੇ ਨੂੰ ਲੈ ਕੇ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਬੋਲ ਰਹੇ ਸਨ। ਸਾਰੇ ਪਿੰਡਾਂ ਵਿਚ ਮੁੱਖ ਮੰਤਰੀ ਦੇ ਆਉਣ ’ਤੇ ਪਿੰਡਵਾਸੀਆਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਨੂੰ ਅਨਏਡਿਡ ਸਟਾਫ ਫਰੰਟ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਨਿਰਦੇਸ਼

ਮੁੱਖ ਮੰਤਰੀ ਨੇ ਪਿੰਡ ਉਮਰੀ, ਮਥਾਨਾ, ਦਬਖੇੜਾ, ਵੜੈਚਪੁਰ ਅਤੇ ਛਲੌਂਦੀ ਦੀ ਸਾਰੀ ਮੰਗਾਂ ਨੂੰ ਪੂਰਾ ਕੀਤਾ ਅਤੇ ਪਿੰਡ ਮਥਾਨਾ, ਦਬਖੇੜਾ, ਵੜੈਚਪੁਰ ਅਤੇ ਛਲੌਂਦੀ ਨੁੰ 21-21 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨੂੰ 2100 ਰੁਪਏ ਦੀ ਰਕਮ ਦੇਣ ਦੇ ਆਪਣੇ ਚੋਣਾਵੀ ਵਾਦੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕੰਮ ਕਰਦੇ ਹੋਏ ਅਧਿਕਾਰੀਆਂ ਨੂੰ ਵਿਵਸਥਾ ਬਨਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜਲਦੀ ਹੀ ਸੂਬੇ ਦੀ ਮਹਿਲਾਵਾਂ ਨੂੰ ਇਹ ਸੌਗਾਤ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨਾਗਰਿਕਾਂ ਨੇ ਤੀਜੀ ਵਾਰ ਸਰਕਾਰ ਬਣਾ ਕੇ ਜੋ ਭਰੋਸਾ ਅਤੇ ਜਿਮੇਵਾਰੀ ਸਾਨੂੰ ਸੌਂਪੀ ਹੈ, ਉਸ ਭਰੋਸੇ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਡਬਲ ਇੰਜਨ ਦੀ ਸਰਕਾਰ ਤਿੰਨ ਗੁਣਾ ਤਾਕਤ ਨਾਲ ਸੂਬੇ ਦਾ ਵਿਕਾਸ ਕਰੇਗੀ।

ਇਹ ਵੀ ਪੜ੍ਹੋਪੰਜਾਬ ਵਿੱਚ 25 ਨਵੰਬਰ ਤੋਂ ਸ਼ੁਰੂ ਹੋਵੇਗੀ ਗੰਨੇ ਦੀ ਪਿੜਾਈ

ਉਨ੍ਹਾਂ ਨੇ ਵਿਰੋਧੀ ਧਿਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਚੋਣਾਂ ਦੌਰਾਨ ਕਈ ਉਮੀਦਵਾਰਾਂ ਨੇ ਪਹਿਲਾਂ ਤੋਂ ਹੀ ਆਪਣੇ ਚਹੇਤਿਆਂ ਨੁੰ ਸਰਕਾਰੀ ਨੌਕਰੀਆਂ ਦੇਣ ਦਾ ਭਰੋਸਾ ਦੇ ਦਿੱਤਾ ਸੀ। ਨਾਇਬ ਸਿੰਘ ਸੈਨੀ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਦੌਰਾਨ ਵੀ ਹਰਿਆਣਾ ਵਿਚ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਨਾ ਐਮਐਸਪੀ ’ਤੇ ਖਰੀਦਿਆ ਗਿਆ ਅਤੇ ਕਿਸੇ ਵੀ ਮੰਡੀ ਵਿਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਗਈ। ਜਦੋਂ ਕਿ ਪੰਜਾਬ ਵਿਚ ਕੋਈ ਚੋਣ ਨਹੀਂ ਸੀ ਫਿਰ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫਸਲ ਨਹੀਂ ਖਰੀਦੀ ਅਤੇ ਨਾ ਹੀ ਫਸਲਾਂ ਦਾ ਨਿਰਧਾਰਿਤ ਮੁੱਲ ਦੇਣ ਦਾ ਕੰਮ ਕੀਤਾ।ਇਸ ਮੌਕੇ ਨਾਇਬ ਸਿੰਘ ਸੈਨੀ ਨੇ ਲਾਡਵਾ ਬੱਸ ਸਟੈਂਡ ਤੋਂ ਲਾਡਵਾ ਤੋਂ ਜੋਧਪੁਰ ਵਾਇਆ ਸਾਲਾਸਰ ਅਤੇ ਵਿਦਿਆਰਥੀਆਂ ਦੇ ਲਈ ਲਾਡਵਾ ਤੋਂ ਜੋਤੀਸਰ ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

 

+2

LEAVE A REPLY

Please enter your comment!
Please enter your name here