ਹਰਿਆਣਾ ਦੇ ਬੁਨਆਦੀ ਢਾਂਚਾ ਦਾ ਵਿਕਾਸ ਅਤੇ ਭਵਿੱਖ ਦੀ ਪਰਿਯੋਜਨਾਵਾਂ ‘ਤੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਤੀ ਜਾਣਕਾਰੀ
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਲਗਾਤਾਰ ਵੱਧ ਰਿਹਾ ਅੱਗੇ, ਹਰਿਆਣਾ ਵਿਚ ਵੀ ਡਬਲ ਇੰਜਨ ਸਰਕਾਰ ਲੋਕਾਂ ਦੀ ਭਲਾਈ ਲਈ ਕਰ ਰਹੀ ਕੰਮ – ਨਾਇਬ ਸਿੰਘ ਸੈਣੀ
Delhi News:ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਨਾਲ ਹਰਿਆਣਾ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਭਵਿੱਖ ਦੀ ਪਰਿਯੋਜਨਾਵਾਂ ‘ਤੇ ਚਰਚਾ ਕੀਤੀ ਅਤੇ ਕੇਂਦਰੀ ਯੋਜਨਾਵਾਂ ਦ ਲਾਗੂ ਕਰਨ ਦੀ ਪ੍ਰਗਤੀ ਰਿਪੋਰਟ ਨਾਲ ਪ੍ਰਧਾਨ ਮੰਤਰੀ ਨੂੰ ਜਾਣੁੰ ਕਰਾਇਆ।ਮੀਟਿੰਗ ਦੌਰਾਨ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਾਇਬ ਸਿੰਘ ਸੈਣੀ ਦੀ ਅਗਵਾਏ ਹੇਠ ਹਰਿਆਣਾ ਸੂਬੇ ਵਿਚ ਕੀਤੇ ਜਾ ਰਹੇ ਚਹੁੰਮੁਖੀ ਵਿਕਾਸ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੌਜੂਦਾ ਹਰਿਆਣਾ ਸਰਕਾਰ ਸਮਾਜ ਦੇ ਸਾਰੇ ਵਰਗ ਵਿਸ਼ੇਸ਼ਕਰ ਗਰੀਬ ਅਤੇ ਪਿਛੜਾ ਵਰਗ ਲਈ ਲਗਾਤਾਰ ਭਲਾਈਕਾਰੀ ਯੋਜਨਾਵਾਂ ਲਾਗੂ ਕਰ ਉਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ ਵਿਚ ਲਿਆਉਣ ਲਈ ਸਫਲ ਯਤਨ ਕਰ ਰਹੀ ਹੈ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿਚ ਦਿੱਲੀ ਵਿਧਾਨਸਭਾ ਚੋਣਾ ਵਿਚ ਇਤਿਹਾਸਿਕ ਜਿੱਤ ਦਰਜ ਕਰਨ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦਿੱਲੀਵਾਸੀਆਂ ਨੂੰ ਵੀ ਹੁਣ ਕੇਂਦਰ ਦੀ ਹਰ ਜਨਭਲਾਈਕਾਰੀ ਯੋਜਨਾ ਦਾ ਲਾਭ ਮਿਲਣਾ ਯਕੀਨੀ ਹੋਵੇਗਾ।ਅਗਾਮੀ ਨਿਗਮ ਚੋਣ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨਾਲ ਹੋਈ ਚਰਚਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮਿਲਿਆ ਮਹਤੱਵਪੂਰਣ ਮਾਰਗਦਰਸ਼ਨ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਤੋਂ ਦੇਸ਼ ਲਗਾਤਾਰ ਵਿਕਾਸ ਦੇ ਮਾਮਲੇ ਵਿਚ ਨਵੇਂ ਮੁਕਾਮ ਛੋਹ ਰਿਹਾ ਹੈ ਅਤੇ ਆਮਜਨਤਾ ਪ੍ਰਧਾਨ ਮੰਤਰੀ ਦੀ ਜਨਭਲਾਈਕਾਰੀ ਨੀਤੀਆਂ ‘ਤੇ ਭਰੋਸਾ ਜਤਾ ਰਹੇ ਹਨ, ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਹਰਿਆਣਾ ਵਿਚ ਹੋ ਰਹੇ ਨਿਗਮ ਚੋਣਾਂ ਵਿਚ ਵੀ ਜਨਤਾ ਪ੍ਰਧਾਨ ਮੰਤਰੀ ਦੀ ਅਗਵਾਈ ‘ਤੇ ਮੋਹਰ ਲਗਾਏਗੀ।ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਨੂੰ ਹੋਰ ਵੀ ਵਿਕਸਿਤ ਬਨਾਉਣ ਲਈ ਕੰਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ ਨਾਇਬ ਤਹਿਸੀਲਦਾਰ ਦਾ ਰੀਡਰ 8000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਸੂਬੇ ਵਿਚ ਹਵਾਈ, ਰੇਲਮਾਰਗ ਅਤੇ ਸੜਕ ਆਵਾਜਾਈ ਨੂੰ ਮਜਬੂਤ ਬਣਾਇਆ ਜਾ ਰਿਹਾ ਹੈ ਤਾਂ ਜੋ ਆਧੁਨਿਕ ਇੰਫ੍ਰਾਸਟਕਚਰ ਦੇ ਨਿਰਮਾਣ ਨਾਲ ਸਥਾਨਕ ਲੋਕਾਂ ਸਮੇਤ ਨਿਵੇਸ਼ਕਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲ ਸਕੇ ਅਤੇ ਹਰਿਆਣਾ ਸੂਬੇ ਤੇਜੀ ਨਾਲ ਦੇਸ਼ ਵਿਚ ਸੱਭ ਤੋਂ ਵੱਡਾ ਨਿਵੇਸ਼ ਹੱਬ ਬਣ ਸਕੇ।ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਦੀ ਡਬਲ ਇੰਜਨ ਦੀ ਸਰਕਾਰ ਤਿੰਨ ਗੁਣਾ ਗਤੀ ਨਾਲ ਸੂਬੇ ਦਾ ਵਿਕਾਸ ਯਕੀਨੀ ਕਰ ਰਹੀ ਹੈ ਅਤੇ ਵਿਕਾਸ ਦੇ ਮਾਮਲੇ ਵਿਚ ਹਰਿਆਣਾ ਰਾਜ ਮੋਹਰੀ ਰਹੇਗੀ। ਮੁੱਖ ਮੰਤਰੀ ਨੇ ਸੂਬੇ ਦੀ ਢਾਈ ਕਰੋੜ ਨਾਗਰਿਕਾਂ ਵੱਲੋਂ ਪ੍ਰਧਾਨ ਮੰਤਰੀ ਨੁੰ ਭਰੋਸਾ ਦਿੰਦੇ ਹੋਏ ਕਿਹਾ ਕਿ ਮਾਰਚ 2047 ਤੱਕ ਭਾਰਤ ਨੂੰ ਵਿਕਾਸ ਰਾਸ਼ਟਰ ਬਨਾਉਣ ਦੇ ਸਾਹਮਣੇ ਵਿਚ ਹਰਿਆਣਾ ਆਪਣਾ ਅਹਿਮ ਯੋਗਦਾਨ ਦਵੇਗਾ ਅਤੇ ਭਾਰਤ ਦੇ ਨਾਲ-ਨਾਲ ਹਰਿਆਣਾ ਵੀ ਵਿਕਸਿਤ ਸੂਬਾ ਬਣੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "CM ਨਾਇਬ ਸਿੰਘ ਸੈਣੀ ਨੇ ਨਵੀਂ ਦਿੱਲੀ ਵਿਚ PM ਨਰੇਂਦਰ ਮੋਦੀ ਨਾਲ ਕੀਤੀ ਮੁਲਾਕਾਤ"