Bathinda News: ਸੋਸ਼ਲ ਮੀਡੀਆ ’ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਬਿਹਾਰ ਦੇ ਵਿਦਿਆਰਥੀਆਂ ਬਾਰੇ ਚੱਲ ਰਹੀਆਂ ਗਲਤ ਅਤੇ ਤੱਥਹੀਣ ਅਫਵਾਹਾਂ ਬਾਰੇ ਵਰਸਿਟੀ ਦੇ ਕਾਰਜਕਾਰੀ ਉੱਪ ਕੁਲਪਤੀ ਪ੍ਰੋ.(ਡਾ.) ਪੀਯੂਸ਼ ਵਰਮਾ ਨੇ ਕਿਹਾ ਕਿ ‘ਵਰਸਿਟੀ ਵਿਖੇ ਤਿੰਨ ਰੋਜਾ ਯੁਵਾ ਮੇਲਾ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਰਾਜਾਂ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਲਈ ਸਟਾਲਾਂ ਲਗਾਈਆਂ ਗਈਆਂ ਸਨ।
ਇਹ ਵੀ ਪੜ੍ਹੋ ਲੁਧਿਆਣਾ ’ਚ ਪੁਲਿਸ ਨੇ ਕੀਤਾ ਬਦਮਾਸ਼ਾਂ ਦਾ encounter, ਟਰੈਵਲ ਏਜੰਟ ਤੋਂ ਮੰਗੀ ਸੀ 50 ਲੱਖ ਦੀ ਫ਼ਿਰੌਤੀ
ਜਿਸ ਵਿੱਚ ਬਿਹਾਰ ਦੇ ਵਿਦਿਆਰਥੀਆਂ ਵਿੱਚ ਆਪਸ ਵਿੱਚ ਕੋਈ ਗਲਤਫਹਿਮੀ ਹੋ ਗਈ ਤੇ ਥੋੜੀ ਬਹੁਤ ਧੱਕਾ ਮੁੱਕੀ ਹੋਈ।ਜਿਸ ਨੂੰ ਵਰਸਿਟੀ ਅਧਿਕਾਰੀਆਂ ਵੱਲੋਂ ਮਿਲ ਬੈਠ ਕੇ ਸੁਲਝਾ ਲਿਆ ਗਿਆ ਹੈ। ਕੁਝ ਸ਼ਰਾਰਤੀ ਅਨਸਰਾਂ ਦੁਆਰਾ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਜੋ ਵਰਸਿਟੀ ਵਿੱਚ ਵਾਪਰੇ ਲੜਾਈ ਝਗੜੇ ਦੀਆਂ ਦੱਸੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਰਪਾ ਕਰਕੇ ਇਸ ਤੇ ਵਿਸ਼ਵਾਸ ਨਾ ਕੀਤਾ ਜਾਵੇ। ਯੂਨੀਵਰਸਿਟੀ ਵਿੱਚ ਇਸ ਵੇਲੇ ਮੁਕੰਮਲ ਸ਼ਾਂਤੀ ਹੈ ਤੇ ਸੁਰੱਖਿਅਤ ਮਾਹੌਲ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਭਾਈਚਾਰਾ ਪੂਰੀ ਤਰ੍ਹਾਂ ਕਾਇਮ ਹੈ: ਉੱਪ ਕੁੱਲਪਤੀ"