ਚੰਡੀਗੜ੍ਹ, 4 ਸਤੰਬਰ: ਪਿਛਲੀਆਂ ਲੋਕ ਸਭਾ ਚੋਣਾਂ ’ਚ ਇੰਡੀਆ ਗਠਜੋੜ ਬਣਾ ਕੇ ਦਿੱਲੀ ਤੇ ਹਰਿਆਣਾ ਸਹਿਤ ਹੋਰਨਾਂ ਕਈ ਸੂਬਿਆਂ ਵਿਚ ਇਕੱਠੀਆਂ ਚੋਣਾਂ ਲੜ ਚੁੱਕੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੁੜ ਹਰਿਆਣਾ ਵਿਚ ਇਕਜੁਟ ਦੀਆਂ ਕੰਨਸੋਆਂ ਸਾਹਮਣੇ ਆ ਰਹੀਆਂ ਹਨ। ਕਾਂਗਰਸ ਦੇ ਕੌਮੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਸੂਬੇ ਵਿਚ ਭਾਜਪਾ ਵਿਰੋਧੀ ਵੋਟਾਂ ਵੰਡੇ ਜਾਣ ਤੋਂ ਰੋਕਣ ਦੇ ਲਈ ਇਹ ਸੁਝਾਅ ਦਿੱਤਾ ਹੈ, ਜਿਸਦਾ ਆਪ ਦੇ ਕੌਮੀ ਆਗੂ ਸੰਜੇ ਸਿੰਘ ਨੇ ਸਵਾਗਤ ਕੀਤਾ ਹੈ।
ਬਠਿੰਡਾ ਤੋਂ ਦਿੱਲੀ ਏਅਰਪੋਰਟ ਲਈ ਸਰਕਾਰੀ ਵਾਲਵੋ ਬੱਸ ਚੱਲਣ ਦੀ ਉਮੀਦ ਬੱਝੀ
ਸੂਚਨਾ ਮੁਤਾਬਕ ਕਾਂਗਰਸ ਪਾਰਟੀ ਨੇ ਆਪਣੀ ਹਰਿਆਣਾ ਦੀ ਸੂਬਾਈ ਇਕਾਈ ਕੋਲੋਂ ਗਠਜੋੜ ਦੇ ਲਈ ਸੁਝਾਅ ਮੰਗਿਆ ਹੈ। ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਂਡ ਇਕੱਲਾ ਆਮ ਆਦਮੀ ਪਾਰਟੀ ਨਾਲ ਹੀ ਨਹੀਂ, ਬਲਕਿ ਕਾਮਰੇਡਾਂ ਅਤੇ ਸਪਾ ਨੂੰ ਵੀ ਇਸਦੇ ਵਿਚ ਨਾਲ ਜੋੜਣੀ ਚਾਹੁੰਦੀ ਹੈ। ਮੁਢਲੀਆਂ ਸੂਚਨਾਵਾਂ ਮੁਤਾਬਕ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੂੰ 5-6 ਸੀਟਾਂ ਤੱਕ ਦੇਣ ਦਾ ਵਿਚਾਰ ਹੈ। ਇਸੇ ਤਰ੍ਹਾਂ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਸਪਾ ਤੇ ਖੱਬੇਪੱਖੀਆਂ ਨੂੰ 1-1 ਸੀਟ ਦੇਣ ਦੀ ਚਰਚਾ ਹੈ।
ਪੱਛਮੀ ਬੰਗਾਲ ’ਚ ਹੁਣ ਬਲਾਤਕਾਰੀਆਂ ਨੂੰ ਹੋਵੇਗੀ 10 ਦਿਨਾਂ ’ਚ ਫ਼ਾਂਸੀ, ਨਵਾਂ ਬਿੱਲ ਹੋਇਆ ਪਾਸ
ਜਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹਰਿਆਣਾ ਦੀਆਂ 10 ਸੀਟਾਂ ਵਿਚੋਂ ਕਾਂਗਰਸ ਪਾਰਟੀ 9 ਅਤੇ ਆਪ 1 ਸੀਟ ’ਤੇ ਚੋਣ ਲੜੀ ਸੀ ਪ੍ਰੰਤੂ ਹਾਰ ਗਈ ਸੀ। ਹਾਲਾਂਕਿ ਕਾਂਗਰਸ 9 ਵਿਚੋਂ 5 ਜਿੱਤ ਗਈ ਸੀ। ਜਿਸਤੋਂ ਬਾਅਦ ਕਾਂਗਰਸ ਨੇ ਇਕੱਲੇ ਚੱਲਣ ਦੀ ਨੀਤੀ ਬਣਾਈ ਸੀ ਪ੍ਰੰਤੂ ਹੁਣ ਜਦ ਚੋਣਾਂ ਸਿਰ ’ਤੇ ਹਨ ਅਤੇ ਨਾਮਜਗਦੀਆਂ ਦਾ ਕੰਮ ਸ਼ੁਰੂ ਹੋਣ ਵਾਲਾ ਹੈ ਤਾਂ ਉਸ ਸਮੇਂ ਮੁੜ ਗਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਹੁਣ ਇਸਦੇ ਬਾਰੇ ਇੱਕ-ਦੋ ਦਿਨਾਂ ਵਿਚ ਸਥਿਤੀ ਸਾਫ਼ ਹੋਣ ਦੀ ਪੂਰਨ ਉਮੀਦ ਹੈ।
Share the post "ਹਰਿਆਣਾ ’ਚ ਮੁੜ Cong ਤੇ AAP ਦੇ ਇਕੱਠੇ ਹੋਣ ਦੀ ਉਮੀਦ ਬੱਝੀ,ਅੱਜ ਭਲਕ ਹੋ ਸਕਦਾ ਹੈ ਗਠਜੋੜ"