👉ਨਗਰ ਨਿਗਮ ਦੀ ਵਾਰਡਬੰਦੀ ਗਲਤ, ਕਾਂਗਰਸ ਨੋਟ ਕਰਵਾ ਰਹੀ ਇਤਰਾਜ਼, ਹੋਣ ਦੂਰ ,ਨਹੀਂ ਜਾਵਾਂਗੇ ਅਦਾਲਤ: ਰਾਜਨ ਗਰਗ
Bathinda News: ਕਾਂਗਰਸ ਭਵਨ ਵਿਖੇ ਅੱਜ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਪ੍ਰਧਾਨਗੀ ਹੇਠ ਪਾਰਟੀ ਦਾ 140ਵਾਂ ਸਥਾਪਨਾ ਦਿਵਸ ਮਨਾਇਆ ਗਿਆ ।ਇਸ ਮੌਕੇ ਕਾਂਗਰਸ ਦੇ ਪਹਿਲੇ ਪ੍ਰਧਾਨ ਮਹਾਤਮਾ ਗਾਂਧੀ ਜੀ ਦੀ ਫੋਟੋ ਤੇ ਫੁੱਲ ਭੇਂਟ ਕਰਕੇ ਨਮਨ ਕੀਤਾ ਗਿਆ ਅਤੇ ਪਾਰਟੀ ਦਾ ਝੰਡਾ ਵੀ ਲਹਿਰਾਇਆ ਗਿਆ। ਸਮਾਗਮ ਦੌਰਾਨ ਕਾਂਗਰਸ ਪਾਰਟੀ ਦੀ ਜ਼ਿਲਾ ਸ਼ਹਿਰੀ ਦੀ ਸਮੁੱਚੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਵਰਕਰ ਤੇ ਅਹੁਦੇਦਾਰ ਹਾਜ਼ਰ ਰਹੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਵੱਲੋਂ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਰਣਨੀਤੀ ਵੀ ਤਿਆਰ ਕੀਤੀ ਗਈ ।
ਇਹ ਵੀ ਪੜ੍ਹੋ AAP ‘ਚ ਸ਼ਾਮਲ ਹੋਈ ਬਠਿੰਡਾ ਦੀ ‘ਮਹਿਲਾ ਅਕਾਲੀ ਆਗੂ’ ਨੇ ਕੁੱਝ ਹੀ ਘੰਟਿਆਂ ਬਾਅਦ ਕੀਤੀ ਘਰ ਵਾਪਸੀ
ਇਸ ਮੌਕੇ ਰਾਜਨ ਗਰਗ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਕਾਂਗਰਸ 1885 ਵਿੱਚ ਹੋਂਦ ਵਿੱਚ ਆਈ ਅਤੇ 62 ਸਾਲ ਦੇ ਇਸ ਸਮੇਂ ਦੌਰਾਨ ਇੰਦਰਾ ਗਾਂਧੀ, ਰਜੀਵ ਗਾਂਧੀ ਸਮੇਤ ਕਾਂਗਰਸ ਦੇ ਵੱਡੇ ਅਹੁਦੇਦਾਰਾਂ ਵੱਲੋਂ ਦੇਸ਼ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ, ਮਹਾਤਮਾ ਗਾਂਧੀ ਵੱਲੋਂ ਮਜ਼ਦੂਰਾਂ ਲਈ ਮਨਰੇਗਾ ਵਰਗੀਆਂ ਸਕੀਮਾਂ ਲਿਆਉਣ ਦੀ ਸੋਚ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਸੰਵਿਧਾਨ ਨੂੰ ਹੋਂਦ ਵਿੱਚ ਲਿਆਂਦਾ ਪ੍ਰੰਤੂ ਅੱਜ ਦੀਆਂ ਸਰਕਾਰਾਂ ਉਸ ਸੰਵਿਧਾਨ ਨੂੰ ਤੋੜ ਮਰੋੜ ਰਹੀਆਂ ਹਨ ਅਤੇ ਮਜ਼ਦੂਰਾਂ ਤੋਂ ਮਨਰੇਗਾ ਵਰਗੀਆਂ ਸਕੀਮਾਂ ਤਹਿਤ ਮਿਲਣ ਵਾਲੇ ਰੁਜ਼ਗਾਰ ਨੂੰ ਵੀ ਖੋ ਰਹੀਆਂ ਹਨ ਜੋ ਬਰਦਾਸ਼ਯੋਗ ਨਹੀਂ।ਇਸ ਮੌਕੇ ਉਹਨਾਂ ਵਰਕਰਾਂ ਨੂੰ ਆਉਂਦੀਆਂ ਨਗਰ ਨਿਗਮ ਚੋਣਾਂ ਲਈ ਤਿਆਰ ਰਹਿਣ ਦਾ ਸੁਨੇਹਾ ਦਿੱਤਾ ਤੇ ਨਵੀਂ ਵਾਰਡਬੰਦੀ ਤੇ ਇਤਰਾਜ ਉਠਾਉਂਦਿਆਂ ਉਸ ਨੂੰ ਗਲਤ ਕਰਾਰ ਦਿੱਤਾ।ਰਾਜਨ ਗਰਗ ਨੇ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਅਤੇ ਲੀਡਰਸ਼ਿਪ ਨੂੰ ਹਦਾਇਤ ਦਿੱਤੀ ਕਿ ਉਹ ਕੱਲ ਨੂੰ ਨਗਰ ਨਿਗਮ ਦਫਤਰ ਵਿਖੇ ਪਹੁੰਚ ਕੇ ਆਪਣੇ ਇਤਰਾਜ਼ ਨੋਟ ਕਰਾਉਣ ਤੇ ਉਸਦੀ ਕਾਪੀ ਕਾਂਗਰਸ ਭਵਨ ਵਿਖੇ ਜਮਾ ਕਰਵਾਉਣ।
ਇਹ ਵੀ ਪੜ੍ਹੋ ਸਾਬਕਾ Dy CM ਦਾ ਵੱਡਾ ਦਾਅਵਾ; ‘ਮੈਨੂੰ ਸੁਨੀਲ ਜਾਖੜ, ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਨੇ ਨਹੀਂ ਬਣਨ ਦਿੱਤਾ CM’
ਉਹਨਾਂ ਚਤਾਵਨੀ ਦਿੱਤੀ ਕਿ ਜੇਕਰ ਅਫਸਰ ਸ਼ਾਹੀ ਨੇ ਸਰਕਾਰੀ ਦਬਾਅ ਹੇਠ ਕਾਂਗਰਸ ਪਾਰਟੀ ਦੇ ਨੋਟ ਕਰਵਾਏ ਇਤਰਾਜ ਦੂਰ ਨਾ ਕੀਤੇ ਤਾਂ ਉਹ ਅਦਾਲਤ ਵਿੱਚ ਜਾਣ ਲਈ ਮਜਬੂਰ ਹੋਣਗੇ ਪਰ ਸਰਕਾਰ ਨੂੰ ਨਿਗਮ ਚੋਣਾਂ ਵਿੱਚ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੌਕੇ ਕੇਕੇ ਅਗਰਵਾਲ, ਅਸ਼ੋਕ ਕੁਮਾਰ, ਟਹਿਲ ਸਿੰਘ ਸੰਧੂ, ਪਵਨ ਮਾਨੀ, ਮਾਧਵ ਰਾਮ ਸ਼ਰਮਾ, ਹਰਵਿੰਦਰ ਲੱਡੂ, ਬਲਜਿੰਦਰ ਸਿੰਘ ਠੇਕੇਦਾਰ ,ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਸੁਰਿੰਦਰਜੀਤ ਸਿੰਘ ਸਾਹਨੀ, ਬਲਵੰਤ ਨਾਥ, ਕਮਲਜੀਤ ਭੰਗੂ, ਵਿੱਕੀ ਨੰਬਰਦਾਰ, ਸੁਖਦੇਵ ਸਿੰਘ ਸੁੱਖਾ, ਮਲਕੀਤ ਸਿੰਘ ਕੌਂਸਲਰ,ਅਰਸ਼ਦੀਪ ਸਿੰਘ, ਬਲਜੀਤ ਸਿੰਘ, ਹਰਮਨ ਕੋਟ ਫੱਤਾ, ਪ੍ਰਕਾਸ਼ ਚੰਦ, ਨਥੂਰਾਮ, ਦਪਿੰਦਰ ਮਿਸ਼ਰਾ, ਹਰੀਓਮ ਕਪੂਰ, ਯਾਦਵਿੰਦਰ ਬਹੀਆ, ਵਿਜੇ ਗੋਇਲ, ਰਾਜਨ ਦਿਓਲ, ਸੁਨੀਲ ਕੁਮਾਰ, ਚੇਅਰਮੈਨ ਕਰਤਾਰ ਸਿੰਘ, ਜਗਰਾਜ ਸਿੰਘ, ਰਾਜਾ ਸਿੰਘ, ਰਜਿੰਦਰ ਸਿੰਘ, ਸਨੀ ਬਰਾੜ, ਇਮਰਾਨ ਅਹਿਮਦ, ਪੰਕਜ ਗੋਇਲ, ਗੁਰਿੰਦਰ ਚਹਿਲ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







