ਪਰ ਅਸੀਂ ਫਿਰ ਵੀ ਰਿਕਾਰਡ ਫਰਕ ਨਾਲ ਜਿੱਤਾਂਗੇ
ਲੁਧਿਆਣਾ, 7 ਮਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਲੁਧਿਆਣਾ ਵਿੱਚ ਉਨ੍ਹਾਂ ਨੂੰ ਭਾਜਪਾ, ਆਪ ਅਤੇ ਅਕਾਲੀ ਦਲ ਦਰਮਿਆਨ ਲੁਕਵੇਂ ਮਹਾਂਗਠਜੋੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇੱਥੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਜਦੋਂ ਇਹ ਪੁੱਛਿਆ ਗਿਆ ਕਿ ਮੁੱਖ ਮੁਕਾਬਲਾ ਕਿਸ ਉਮੀਦਵਾਰ ਨਾਲ ਹੈ, ਤਾਂ ਵੜਿੰਗ ਨੇ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਭਾਜਪਾ, ਆਪ ਅਤੇ ਅਕਾਲੀਆਂ ਵਿਚਕਾਰ ਮਹਾਗਠਜੋੜ ਹੈ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਰਿਕਾਰਡ ਫਰਕ ਨਾਲ ਹਰਾਉਣ ਜਾ ਰਹੇ ਹਨ।
ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ, ਕਾਕਾ ਬਰਾੜ ਨੂੰ ਜਿਤਾਉਣ ਦੀ ਕੀਤੀ ਅਪੀਲ
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨਾਲ ਮੁੱਖ ਮੰਤਰੀ ਦੀ ਦੋਸਤੀ ਕਿਸੇ ਤੋਂ ਲੁਕੀ ਨਹੀਂ ਹੈ ਅਤੇ ਬਿੱਟੂ ਦੀ ਮਦਦ ਲਈ ‘ਆਪ’ ਨੇ ਲੁਧਿਆਣਾ ਤੋਂ ਹੁਣ ਤੱਕ ਦੇ ਸਭ ਤੋਂ ਕਮਜ਼ੋਰ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸੇ ਤਰ੍ਹਾਂ ਭਾਜਪਾ ਅਤੇ ਅਕਾਲੀਆਂ ਵਿੱਚ ਪਹਿਲਾਂ ਹੀ ਅੰਦਰੂਨੀ ਗਠਜੋੜ ਚੱਲ ਰਿਹਾ ਹੈ। ਇਸ ਤਰ੍ਹਾਂ ਭਾਜਪਾ, ‘ਆਪ’ ਅਤੇ ਅਕਾਲੀਆਂ ਦਾ ਮਹਾਗਠਜੋੜ ਸਪੱਸ਼ਟ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਪਾਰਟੀਆਂ ਭਾਜਪਾ ਖ਼ਿਲਾਫ਼ ਕਾਂਗਰਸ ਦੀਆਂ ਵੋਟਾਂ ਨੂੰ ਵੰਡਣ ਲਈ ਇਕੱਠੇ ਹੋ ਗਈਆਂ ਹਨ। ਪਰ ਇਹ ਇਨ੍ਹਾਂ ਦੀ ਵੱਡੀ ਗਲਤੀ ਹੈ ਅਤੇ ਇਸਦਾ ਅਹਿਸਾਸ ਇੰਨ੍ਹਾਂ ਨੂੰ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣ ‘ਤੇ ਹੋਵੇਗਾ। ਉਨ੍ਹਾਂ ਪੂਰਾ ਭਰੋਸਾ ਪ੍ਰਗਟਾਇਆ ਕਿ 2009 ਦੀ ਤਰ੍ਹਾਂ ਲੁਧਿਆਣਾ ਵਿੱਚ ਵੀ ਕਾਂਗਰਸ ਦੀ ਜਿੱਤ ਹੋਵੇਗੀ।
ਲੋਕ ਸਭਾ ਚੋਣਾਂ ਨਾਲ ਸਬੰਧਤ ਹੁਣ ਤੱਕ ਪ੍ਰਾਪਤ ਹੋਈਆਂ 152 ਸ਼ਿਕਾਇਤਾਂ : ਡਿਪਟੀ ਕਮਿਸ਼ਨਰ
ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਾਂਗਰਸ ਪਾਰਟੀ ਹੀ ਹੈ ਜਿਸ ਨੇ 2009, 2014 ਅਤੇ 2019 ਵਿੱਚ ਲੁਧਿਆਣਾ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਜਿੱਤ ਦਰਜ ਕੀਤੀ ਹੈ ਅਤੇ ਇਹ 2024 ਵਿੱਚ ਵੀ ਇਹ ਕਾਰਨਾਮਾ ਦੁਹਰਾਏਗੀ। ਇਸ ਦੌਰਾਨ ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਇਸ ਨਾਲ ਕੁਝ ਲੋਕਾਂ ਦੀ ਝੂਠੀ ਹਉਮੈ ਵੀ ਟੁੱਟ ਜਾਵੇਗੀ, ਜੋ ਆਪਣੇ ਆਪ ਨੂੰ ਪਾਰਟੀ ਤੋਂ ਵੱਡਾ ਸਮਝਣ ਲੱਗ ਪਏ ਹਨ। ਵਰਨਣਯੋਗ ਹੈ ਕਿ ਜਿਸ ਦਿਨ ਤੋਂ ਵੜਿੰਗ ਦੀ ਉਮੀਦਵਾਰੀ ਦਾ ਐਲਾਨ ਹੋਇਆ ਹੈ, ਉਸ ਦਿਨ ਤੋਂ ਹੀ ਉਨ੍ਹਾਂ ਨੇ ਲੁਧਿਆਣਾ ਸੰਸਦੀ ਹਲਕੇ ਵਿੱਚ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਹ ਪਾਰਟੀ ਦੇ ਹਰ ਆਗੂ ਅਤੇ ਵਰਕਰ ਨਾਲ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Share the post "ਲੁਧਿਆਣਾ ‘ਚ ‘ਭਾਜਪਾ-ਆਪ-ਅਕਾਲੀ ਮਹਾਗਠਜੋੜ’ ਖਿਲਾਫ ਲੜ ਰਹੀ ਹੈ ਕਾਂਗਰਸ: ਵੜਿੰਗ"