Big Breking: Ex CM ਚੰਨੀ ਨੂੰ ਅੱਖਾਂ ਦਿਖ਼ਾਉਣ ਵਾਲਾ ਕਾਂਗਰਸੀ MLA ਪਾਰਟੀ ’ਚੋਂ ਮੁਅੱਤਲ

0
42
+3

ਜਲੰਧਰ, 24 ਅਪ੍ਰੈਲ: ਪਿਛਲੇ ਦਿਨੀਂ ਕਾਂਗਰਸ ਪਾਰਟੀ ਵੱਲੋਂ ਅਪਣੇ ਉਮੀਦਵਾਰਾਂ ਦੀ ਐਲਾਨੀ ਪਹਿਲੀ ਲਿਸਟ ’ਚ ਸਾਬਕਾ ਮੁੱਖ ਮੰੰਤਰੀ ਚਰਨਜੀਤ ਸਿੰਘ ਚੰਨੀ ਦਾਂ ਨਾਮ ਆਉਣ ’ਤੇ ਵਿਰੋਧ ਕਰਨ ਵਾਲੇ ਫ਼ਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਅੱਜ ਪਾਰਟੀ ਵਿਚੋਂ ਮੁਅੱੱਤਲ ਕਰ ਦਿੱਤਾ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਦੇਵੇਂਦਰ ਯਾਦਵ ਵੱਲੋਂ ਇਸ ਸਬੰਧ ਵਿਚ ਸ਼੍ਰੀ ਚੌਧਰੀ ਨੂੰ ਇੱਕ ਪੱਤਰ ਲਿਖਕੇ ਸੂਚਿਤ ਕੀਤਾ ਗਿਆ ਹੈ।

ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਲੜਣਗੇ ਚੋਣ, ਵਕੀਲ ਨੇ ਕੀਤਾ ਖ਼ੁਲਾਸਾ

ਜਿਸਦੇ ਵਿਚ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਪਿਛਲੀ ਦਿਨੀਂ ਕੀਤੀ ਬਿਆਨਬਾਜ਼ੀ ਕਾਰਨ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ, ਜਿਸਦੇ ਚੱਲਦੇ ਪਾਰਟੀ ਵਿਚੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ। ਦਸਣਾ ਬਣਦਾ ਹੈ ਕਿ ਵਿਕਰਮ ਚੌਧਰੀ ਦਾ ਪ੍ਰਵਾਰ ਖ਼ੁਦ ਜਲੰਧਰ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਟਿਕਟ ਮੰਗ ਰਿਹਾ ਸੀ ਪ੍ਰੰਤੂ ਟਿਕਟ ਨਾ ਮਿਲਣ ਕਾਰਨ ਊ੍ਹਨਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਪਿਛਲੇ ਦਿਨੀਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

ਕੀ ਸਿੱਧੂ ਮੂਸੇਵਾਲਾ ਦੇ ਪਿਤਾ ਬਠਿੰਡਾ ਤੋਂ ਲੜਣਗੇ ਚੋਣ?

 

 

+3

LEAVE A REPLY

Please enter your comment!
Please enter your name here