ਕਾਂਗਰਸ ਪਰਿਵਰਤਨ ਰੈਲੀ; ਰਾਣਿਆਂ ਦੇ ਗੜ੍ਹ ’ਚ ਰਾਜਾ ਵੜਿੰਗ ਦੀ ਅਗਵਾਈ ਹੇਠ ਸੂਬਾਈ ਲੀਡਰਸ਼ਿਪ ਨੇ ਮਾਰਿਆਂ ਲਲਕਰਾ

0
124
+3

👉ਕਾਂਗਰਸ ਦੀ ਰੈਲੀ ਦੇ ਬਰਾਬਰ ਹੀ ਰਾਣਾ ਗੁਰਜੀਤ ਤੇ ਉਸਦੇ ਪੁੱਤਰ ਨੇ ਵੀ ਰੱਖਿਆ ਸਮਾਗਮ

Sultanpur Lodhi(Kapurthala) News : ਪਿਛਲੇ ਕੁੱਝ ਦਿਨਾਂ ਤੋਂ ਖ਼ੁਦ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਦਾ ਦਾਅਵੇਦਾਰ ਦੱਸ ਕੇ ਪੰਜਾਬ ਲੀਡਰਸ਼ਿਪ ’ਤੇ ਸਿਆਸੀ ਚੋਬਾਂ ਮਾਰ ਕੇ ਰਹੇ ਸਾਬਕਾ ਮੰਤਰੀ ਰਾਣਾ ਗੁਰਜੀਤ ਅਤੇ ਉਸਦੇ ਅਜਾਦ ਵਿਧਾਇਕ ਪੁੱਤਰ ਰਾਣਾ ਇੰਦਰ ਪ੍ਰਤਾਪ ਦੇ ਗੜ੍ਹ ’ਚ ਸੂਬਾਈ ਲੀਡਰਸ਼ਿਪ ਨੇ ਇੱਕਜੁਟ ਹੋ ਕੇ ਲਲਕਾਰਾ ਮਾਰਿਆਂ ਹੈ। ਹਾਲਾਂਕਿ ਸੁਖਪਾਲ ਸਿੰਘ ਖ਼ਹਿਰਾ ਨੂੰ ਛੱਡ ਸਿੱਧੇ ਤੌਰ ’ਤੇ ਜਿਆਦਾਤਰ ਆਗੂਆਂ ਨੇ ਰਾਣਿਆਂ ਦਾ ਨਾਮ ਲੈਣ ਤੋਂ ਗੁਰੇਜ਼ ਕੀਤਾ ਪ੍ਰੰਤੂ ਕਾਂਗਰਸ ਦੀ ਇਸ ਪ੍ਰਵਰਤਨ ਰੈਲੀ ਦੇ ਮੁਕਾਬਲੇ ਰਾਣਾ ਗੁਰਜੀਤ ਅਤੇ ਉਸਦੇ ਪੁੱਤਰ ਨੇ ਸਮਾਗਮ ਰੱਖ ਕੇ ਆਪਸੀ ਸਿਆਸੀ ਹੌਂਦ ਦਿਖ਼ਾਉਂਦਿਆਂ ਵਿਰੋਧੀਆਂ ਨੂੰ ਚੁਣੌਤੀ ਦੇ ਦਿੱਤੀ ਹੈ। ਕਾਂਗਰਸ ਦੀ ਇਸ ਰੈਲੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਅਧਿਕਾਰਤ ਉਮੀਦਵਾਰ ਰਹੇ ਨਵਤੇਜ ਸਿੰਘ ਚੀਮਾ ਨੂੰ ਉਭਾਰਿਆ ਗਿਆ, ਜਿਸਨੂੰ ਰਾਣਾ ਗੁਰਜੀਤ ਦੇ ਪੁੱਤਰ ਇੰਦਰ ਪ੍ਰਤਾਪ ਨੇ ਅਜਾਦ ਉਮੀਦਵਾਰ ਵਜੋਂ ਹਰਾਇਆ ਸੀ।

ਇਹ ਵੀ ਪੜ੍ਹੋ ਬਠਿੰਡਾ ਦੇ ਆਦਰਸ਼ ਸਕੂਲ ਦਾ ਮਾਮਲਾ ਗਰਮਾਇਆ; ਪੁਲਿਸ ਪ੍ਰਸ਼ਾਸਨ ਨੇ ਧਰਨਾਕਾਰੀ ਅਧਿਆਪਕਾਂ ਨੂੰ ਖਦੇੜਿਆ 

ਸਿਆਸੀ ਮਾਹਰਾਂ ਮੁਤਾਬਕ ਅਗਲੇ ਮਹੀਨੇ ਹੋਣ ਵਾਲੀ ਲੁਧਿਆਣਾ ਪੱਛਮੀ ਉਪ ਚੋਣ ਤੋਂ ਪਹਿਲਾਂ ਕਾਂਗਰਸ ਵਿਚ ਬਣ ਰਹੇ ਨਵੇਂ ਸਿਆਸੀ ਸਮੀਕਰਨ ਕਾਫ਼ੀ ਰੌਚਕ ਹੋਣ ਦੀ ਪੂਰੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਹੋਈ ਇਸ ਰੈਲੀ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਰਾਣਿਆਂ ਦੇ ਕੱਟੜ ਵਿਰੋਧੀ ਸੁਖਪਾਲ ਸਿੰਘ ਖ਼ਹਿਰਾ ਸਹਿਤ ਜਿਆਦਤਰ ਪੰਜਾਬ ਦੀ ਲੀਡਰਸ਼ਿਪ ਪੁੱਜੀ ਹੋਈ ਸੀ। ‘ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ’ ਪ੍ਰੋਗਰਾਮ ਦੇ ਨਾਂ ਹੇਠ ਇਸ ਵਰਕਰ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਕਾਂਗਰਸ ਵਿੱਚ ਜ਼ਿਲ੍ਹਾ ਅਤੇ ਬਲਾਕ ਪ੍ਰਧਾਨਾਂ ਨੂੰ ਤਾਕਤ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫ਼ੜੀ ਮਹਿਲਾ ਕਾਂਸਟੇਬਲ ਦੇ ‘ਦੋਸਤ’ ਵਿਰੁਧ ਇੱਕ ਹੋਰ ਪਰਚਾ ਦਰਜ਼

ਉਨ੍ਹਾਂ ਕਿਹਾ ਕਿ ਉਹ ਚੋਣਾਂ ਲਈ ਉਮੀਦਵਾਰਾਂ ਦੀ ਸਿਫਾਰਿਸ਼ ਕਰਨਗੇ ਜਦਕਿ ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀਆਂ ਵੱਲੋਂ ਵੋਟਰ ਸੂਚੀਆਂ ਵਿੱਚ ਹੇਰਾਫੇਰੀ ਦੇ ਮੱਦੇਨਜ਼ਰ ਜ਼ਿਲ੍ਹਾ ਅਤੇ ਬਲਾਕ ਪ੍ਰਧਾਨਾਂ ਨੇ ਜ਼ਿੰਮੇਵਾਰੀ ਜੋੜ ਦਿੱਤੀ ਹੈ। ਪਾਰਟੀ ਵਿੱਚ ਪੂਰੀ ਏਕਤਾ ਹੋਣ ਅਤੇ ਸਾਰੇ ਆਗੂ ਇਕੱਠੇ ਹੋਣ ਦਾ ਦਾਅਵਾ ਕਰਦੇ ਹੋਏ, ਉਨ੍ਹਾਂ ਨੇ ’ਆਪ’ ਸਰਕਾਰ ’ਤੇ ਕਾਂਗਰਸ ਬਾਰੇ ਅਫਵਾਹਾਂ ਫੈਲਾਉਣ ਲਈ ਮੀਡੀਆ ਦੇ ਇੱਕ ਹਿੱਸੇ ਵਿੱਚ ਇੱਕ ਅਦਾਇਗੀ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ। ਉਸ ਨੇ ਇਹ ਵੀ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਕਾਂਗਰਸ ਵਿਚਲੀਆਂ ਹੋਰ ਪਾਰਟੀਆਂ ਦੇ ‘ਸਲੀਪਰ ਸੈੱਲ’ ਨੂੰ ਖਤਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਪੰਜਾਬ ’ਚ ਤੜਕਸਾਰ ਸਕੂਲੀ ਬੱਸ ਪਲਟੀ, ਦੋ ਦਰਜ਼ਨ ਤੋਂ ਵੱਧ ਬੱਚਿਆਂ ਨੂੰ ਲੱਗੀਆਂ ਸੱਟਾਂ

ਇਸ ਮੌਕੇ ਬੋਲਦਿਆਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ’ਚ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਲੈ ਕੇ ’ਆਪ’ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਤਿੰਨ ਸਾਲ ਤੱਕ ਉਹ ਪੰਜਾਬ ਵਿੱਚ ਨਸ਼ਾ ਵੇਚਦੇ ਰਹੇ ਅਤੇ ਹੁਣ ਉਨ੍ਹਾਂ ਨੂੰ ਸਮੱਸਿਆ ਆ ਗਈ ਹੈ।ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਏ.ਆਈ.ਸੀ.ਸੀ ਪੰਜਾਬ ਦੇ ਸਕੱਤਰ ਇੰਚਾਰਜ ਰਵਿੰਦਰ ਡਾਲਵੀ, ਸੁਖਪਾਲ ਸਿੰਘ ਖਹਿਰਾ, ਜਸਬੀਰ ਸਿੰਘ ਡਿੰਪਾ, ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਕੁਲਬੀਰ ਸਿੰਘ ਜ਼ੀਰਾ, ਸੰਦੀਪ ਸੰਧੂ, ਪਵਨ ਆਧੀਆ, ਹਰਦਿਆਲ ਕੰਬੋਜ਼, ਬਲਵਿੰਦਰ ਸਿੰਘ, ਪ੍ਰਧਾਨ ਸੁਰਿੰਦਰ, ਨੱਥੂ ਰਾਮ, ਸੰਤੋਖ ਸਿੰਘ ਭਲਾਈਪੁਰ, ਮਾਲਵਿਕਾ ਸੂਦ, ਵਿਸ਼ਨੂੰ ਸ਼ਰਮਾ, ਸੁਨੀਲ ਚੌਧਰੀ ਆਦਿ ਨੇ ਵੀ ਸੰਬੋਧਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+3

LEAVE A REPLY

Please enter your comment!
Please enter your name here