Mayor ਦੀ ਚੋਣ ਹਾਰਨ ਤੋਂ ਬਾਅਦ Bathinda ’ਚ Congress ਨੂੰ ਹੋਰ ਝਟਕਾ

0
288
+1

👉ਨਿਗਮ ਮੀਟਿੰਗ ’ਚ ਕਾਂਗਰਸੀ ਕੋਂਸਲਰਾਂ ਦੀ ਸਮੂਲੀਅਤ ਵਾਲੀਆਂ ਕਮੇਟੀਆਂ ਭੰਗ
Bathinda News: ਕਾਂਗਰਸੀਆਂ ਦਾ ਮਾਲਵਾ ਵਿਚ ਗੜ੍ਹ ਮੰਨੇ ਜਾਂਦੇ ਬਠਿੰਡਾ ਸ਼ਹਿਰੀ ਹਲਕੇ ’ਚ ਹੁਣ ਹਾਲਾਤ ਪਤਲੀ ਹੁੰਦੀ ਜਾਪ ਰਹੀ ਹੈ। ਪਿਛਲੇ ਦਿਨੀਂ ਨਗਰ ਨਿਗਮ ਹਾਊਸ ਵਿਚ ਬਹੁਮਤ ਹੋਣ ਦੇ ਬਾਵਜੂਦ ਮੇਅਰ ਦੀ ਚੋਣ ਹਾਰਨ ਵਾਲੀ ਕਾਂਗਰਸ ਪਾਰਟੀ ਦਾ ਹੁਣ ਨਿਗਮ ਦੀਆਂ ਕਮੇਟੀਆਂ ਤੇ ਸਬ ਕਮੇਟੀਆਂ ਵਿਚੋਂ ਵੀ ਸਫ਼ਾਇਆ ਹੋ ਗਿਆ ਹੈ। ਅੱਜ ਮੰਗਲਵਾਰ ਨੂੰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਨਿਗਮ ਦੀ ‘ਪਾਵਰਫੁੱਲ’ ਵਿਤ ਤੇ ਠੇਕਾ ਕਮੇਟੀ ਸਹਿਤ ਸਮੂਹ ਕਮੇਟੀਆਂ ਤੇ ਸਬ ਕਮੇਟੀਆਂ ਨੂੰ ਭੰਗ ਕਰਨ ਦਾ ਮਤਾ ਲਿਆਂਦਾ ਗਿਆ, ਜਿਸਨੂੰ ਪਾਸ ਕਰ ਦਿੱਤਾ ਗਿਆ। ਹਾਲਾਂਕਿ ਮੀਟਿੰਗ ਵਿਚ ਪੱਤਰਕਾਰਾਂ ਨੂੰ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਪ੍ਰੰਤੂ ਮਿਲੀ ਸੂਚਨਾ ਮੁਤਾਬਕ ਮੇਅਰ ਦੀ ਚੋਣ ਵਿਚ ਉਲਟ ਭੁਗਤਣ ਵਾਲੇ ਕੋਂਸਲਰਾਂ ਤੋਂ ਇਲਾਵਾ ਕਮੇਟੀਆਂ ਨੂੰ ਭੰਗ ਕਰਨ ਦੇ ਮਤੇ ਦੀ ਹਿਮਾਇਤ ਜਿਆਦਾਤਰ ਕਾਂਗਰਸੀ ਕੋਂਸਲਰਾਂ ਨੇ ਵੀ ਕੀਤੀ।

ਇਹ ਵੀ ਪੜ੍ਹੋ ਨਵੇਂ ਸਿਰਿਓ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ;ਨਿਗਰਾਨ ਕਮੇਟੀ ਨੇ ਕੀਤਾ ਐਲਾਨ

ਦਸਣਾ ਬਣਦਾ ਹੈ ਕਿ ਇੰਨ੍ਹਾਂ ਕਮੇਟੀਆਂ ਵਿਚ ਜਿਆਦਾਤਰ ਕਾਂਗਰਸੀ ਕੋਂਸਲਰ ਹੀ ਸਨ ਤੇ ਮੇਅਰ ਦੀ ਚੋਣ ਲੜਣ ਵਾਲੇ ਬਲਜਿੰਦਰ ਸਿੰਘ ਠੇਕੇਦਾਰ ਤੋਂ ਇਲਾਵਾ ਖੁਦ ਮੇਅਰਸ਼ਿਪ ਦੇ ਲਈ ਕਿਸੇ ਸਮੇਂ ਵੱਡੀ ਦਾਅਵੇਦਾਰ ਰਹੀ ਪ੍ਰਵੀਨ ਗਰਗ ਵਿਤ ਠੇਕਾ ਕਮੇਟੀ ਵਿਚ ਮੈਂਬਰ ਵਜੋਂ ਸ਼ਾਮਲ ਸੀ। ਸੁਣਨ ਵਿਚ ਇਹ ਵੀ ਆਇਆ ਹੈ ਕਿ ਮੀਟਿੰਗ ਵਿਚ ਪੁੱਜੇ ਸੀਨੀਅਰ ਡਿਪਟੀ ਮੇਅਰ ਸਹਿਤ ਜਿਆਦਾਤਰ ਕਾਂਗਰਸੀ ਕੋਂਸਲਰ ‘ਸੁੱਚੇ ਮੂੰਹ’ ਹੀ ਵਾਪਸ ਆਏ ਹਨ।ਉਂਝ ਮੀਟਿੰਗ ਵਿੱਚ ਪਿਛਲੇ ਦਿਨੀਂ ਅਸਤੀਫਾ ਦੇਣ ਵਾਲੇ ਸਾਬਕਾ ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ ਵੀ ਨਹੀਂ ਪੁੱਜੇ ਹੋਏ ਸਨ। ਇੱਥੇ ਦਸਣਾ ਬਣਦਾ ਹੈ ਕਿ 5 ਫ਼ਰਵਰੀ ਨੂੰ ਮੇਅਰ ਦੀ ਖ਼ਾਲੀ ਪਈ ਕੁਰਸੀ ਲਈ ਹੋਈ ਚੋਣ ਵਿਚ ਅੱਧੀ ਦਰਜ਼ਨ ਕੋਂਸਲਰਾਂ ਵਾਲੀ ਆਮ ਆਦਮੀ ਪਾਰਟੀ 33 ਮੈਂਬਰਾਂ ਦੇ ਬਹੁਮਤ ਨਾਲ ਪਦਮਜੀਤ ਸਿੰਘ ਮਹਿਤਾ ਨੂੰ ਮੇਅਰ ਬਣਾਉਣ ਵਿਚ ਕਾਮਯਾਬ ਰਹੀ ਸੀ। ਇਸ ਮਾਮਲੇ ਵਿਚ ਪਾਰਟੀ ਦੇ ਉਲਟ ਭੁਗਤ ਵਾਲੇ 19 ਕੋਂਸਲਰਾਂ ਨੂੰ ਕਾਂਗਰਸ ਦੀ ਅਨੁਸਾਸਨੀ ਕਮੇਟੀ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ ਤੇ ਤਿੰਨ ਨੂੰ ਪੰਜ ਸਾਲਾਂ ਲਈ ਪਾਰਟੀ ਵਿਚੋਂ ਕੱਢਿਆ ਵੀ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਦਾ ਐਲਾਨ;ਭ੍ਰਿਸ਼ਟ ਅਫਸਰਾਂ ਅੱਗੇ ਨਹੀਂ ਝੁਕਾਂਗੇ

👉ਅਮਰੀਕ ਸਿੰਘ ਰੋਡ ’ਤੇ ਕਰੋੜਾਂ ਦੀ ਜਾਇਦਾਦਾਂ ਨੂੰ ਵੇਚਣ ਵਿਰੁਧ ਉੱਠੀ ਅਵਾਜ਼
ਉਧਰ ਮੀਟਿੰਗ ਦੌਰਾਨ ਰੱਖੇ 20 ਨੰਬਰ ਏਜੰਡੇ ਉਪਰ ਕਾਫ਼ੀ ਵਿਰੋਧ ਹੋਣ ਦੀ ਸੂਚਨਾ ਹੈ। ਇਸ ਏਜੰਡੇ ਰਾਹੀਂ ਨਗਰ ਨਿਗਮ ਦੀ ਅਮਰੀਕ ਸਿੰਘ ਰੋਡ ’ਤੇ ਸਥਿਤ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਵੇਚਣ ਦਾ ਫੈਸਲਾ ਲਿਆ ਗਿਆ। ਕਾਂਗਰਸ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਤੇ ਮਲਕੀਤ ਸਿੰਘ ਗਿੱਲ ਸਹਿਤ ਵਿਰੋਧੀ ਧਿਰ ਦੇ ਕਈ ਕੋਂਸਲਰਾਂ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਦੋਸ਼ ਲਗਾਇਆ ਕਿ ‘‘ ਇਹ ਬੇਸ਼ਕੀਮਤੀ ਜਗ੍ਹਾਂ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਸ਼ਹਿਰ ਦੇ ਇੱਕ ਵੱਡੇ ‘ਬੰਦੇ’ ਨੂੰ ਦੇਣ ਦੀ ਹੈ।’’ ਹਰਵਿੰਦਰ ਸਿੰਘ ਲੱਡੂ ਨੇ ਇੱਥੈ ਬਣੇ ਕੂੜਾ ਪੁਆਇੰਟ ਨੂੰ ਸੰਤਪੁਰਾ ਰੋਡ ’ਤੇ ਲਿਜਾਣ ਤੋਂ ਪਹਿਲਾਂ ਉਥੇ ਦੇ ਲੋਕਾਂ ਦੀ ਸਲਾਹ ਲੈਣ ਤੇ ਇਸ ਜਗ੍ਹਾਂ ਨੂੰ ਵੇਚਣ ਦੀ ਬਜਾਏ ਇੱਥੇ ਦੁਕਾਨਾਂ ਬਣਾਉਣ ਦੀ ਵੀ ਮੰਗ ਰੱਖੀ ਪ੍ਰੰਤੂ ਬਹੁਮਤ ਨਾਲ ਇਸ ਮਤੇ ਨੂੰ ਪਾਸ ਕਰ ਦਿੱਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here