ਬਠਿੰਡਾ, 23 ਜਨਵਰੀ :-ਜਿਲਾ ਕਾਂਗਰਸ ਪਾਰਟੀ ਬਠਿੰਡਾ ਦਿਹਾਤੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਕਾਂਗਰਸ ਭਵਨ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹਾ ਲੀਡਰਸ਼ਿਪ ਦੇ ਨਾਲ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਸਾਹਿਬਾਨ, ਕੌਂਸਲਰ, ਪੰਚ ਸਰਪੰਚ, ਬਲਾਕ ਸੰਮਤੀ ਮੈਂਬਰ,ਬਲਾਕ ਪ੍ਰਧਾਨ ਸਮੇਤ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਅਸਾਮ ਦੇ ਮੁੱਖ ਮੰਤਰੀ ਉਪਰ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਅੜਿਕਾ ਪਾਉਣ, ਕਾਂਗਰਸੀ ਵਰਕਰਾਂ ਤੇ ਬਿਨਾਂ ਵਜਾਹ ਲਾਠੀ ਚਾਰਜ ਕਰਨ ਅਤੇ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਇਲਜ਼ਾਮ ਲਾਉਂਦਿਆਂ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ‘ਤੇ ਪੁਤਲਾ ਫੂਕਿਆ ਗਿਆ।
ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਰੱਦ ਕਰਨ ਤੇ ‘ਆਪ’ ਸਰਕਾਰ ਸਵਾਲਾ ਦੇ ਘੇਰੇ ‘ਚ
ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਜੋ ਦੇਸ਼ ਦੇ ਜਾਂਬਾਜ ਲੀਡਰ ਹਨ, ਵੱਲੋਂ ਦੂਸਰੀ ਵਾਰ ਯਾਤਰਾ ਸ਼ੁਰੂ ਕੀਤੀ ਗਈ ਹੈ ਪ੍ਰੰਤੂ ਅਸਾਮ ਦੇ ਮੁੱਖ ਮੰਤਰੀ ਵੱਲੋਂ ਬੁਖਲਾਹਟ ਵਿੱਚ ਆ ਕੇ ਰਾਹੁਲ ਗਾਂਧੀ ਦੀ ਯਾਤਰਾ ਨੂੰ ਰੋਕਣ ਦੇ ਹਥਕੰਡੇ ਅਪਣਾਏ ਗਏ ਹਨ। ਪ੍ਰੰਤੂ ਕਾਂਗਰਸ ਵਰਕਰ ਅਜਿਹੀਆਂ ਕੋਜੀਆਂ ਸਾਜਿਸ਼ਾਂ ਤੋਂ ਡਰਨ ਵਾਲੇ ਨਹੀਂ ਅਤੇ ਰਾਹੁਲ ਗਾਂਧੀ ਦੀ ਯਾਤਰਾ ਪੂਰੇ ਦੇਸ਼ ਵਿੱਚ ਬਣੇ ਪੜਾਅ ਤਹਿਤ ਸ਼ਾਮਿਲ ਹੋਵੇਗੀ ਜਿਸ ਦਾ ਜਗਹਾ ਜਗਹਾ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਵੱਲੋਂ ਸਵਾਗਤ ਕੀਤਾ ਜਾਵੇਗਾ।
ਜਿਹੜਾ ਵੀ ਪਾਰਟੀ ਚ ਖਰਾਬੀ ਕਰੇਗਾ, ਉਸਨੂੰ ਨੋਟਿਸ ਨਹੀਂ ਸਿੱਧਾ ਬਾਹਰ ਕੱਢਾਂਗੇ: ਰਾਜਾ ਵੜਿੰਗ
ਉਹਨਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਅੱਜ ਹਰ ਵਰਗ ਦੁਖੀ ਹੈ ਅਤੇ ਭਾਜਪਾ ਸਰਕਾਰ ਤੋਂ ਛੁਟਕਾਰਾ ਚਾਹੁੰਦਾ ਹੈ, ਜਿਸ ਕਰਕੇ ਰਾਹੁਲ ਗਾਂਧੀ ਦੀ ਯਾਤਰਾ ਨੂੰ ਪਿਆਰ ਮਿਲ ਰਿਹਾ ਹੈ। ਇਸ ਮੌਕੇ ਪੰਜਾਬ ਦੀ ਮਾਨ ਸਰਕਾਰ ਨੂੰ ਵੀ ਕਰੜੇ ਹੱਥੀ ਲਿਆ ਤੇ ਕਿਹਾ ਕਿ ਸੂਬੇ ਦੇ ਹਾਲਾਤ ਵੱਧ ਤੋ ਬਦਤਰ ਬਣ ਰਹੇ ਹਨ ਪਰ ਇਸ ਪਾਸੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ। ਇਸ ਮੌਕੇ ਕਿਰਨਜੀਤ ਸਿੰਘ ਗੈਹਰੀ, ਲੱਖਾ ਚੇਅਰਮੈਨ, ਤੇਜਾ ਸਿੰਘ ਦੰਦੀਵਾਲ, ਰਣਜੀਤ ਸਿੰਘ ਸੰਧੂ ,ਲਖਵਿੰਦਰ ਸਿੰਘ ਲੱਖੀ, ਕ੍ਰਿਸ਼ਨ ਸਿੰਘ ਭਾਗੀ ਬਾਂਦਰ, ਅੰਮ੍ਰਿਤ ਗਿੱਲ, ਕਿਰਨ ਦੀਪ ਕੌਰ ਵਿਰਕ,ਰੁਪਿੰਦਰ ਬਿੰਦਰਾ ਮੀਤ ਪ੍ਰਧਾਨ , ਦਰਸ਼ਨ ਸਿੰਘ ਸੰਧੂ, ਵਿਕਾਸ ਤਲਵੰਡੀ, ਮਹਿੰਦਰ ਸਿੰਘ ਭੋਲਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
Share the post "ਕਾਂਗਰਸੀ ਵਰਕਰਾਂ ਨੇ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਅੜਿਕਾ ਪਾਉਣ ‘ਤੇ ਅਸਾਮ ਦੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ"