Bathinda News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ‘ਤੇ ਅੱਜ ਪੰਜਾਬ ਵਿੱਚ ਸਰਕਾਰ ਖਿਲਾਫ ਕਾਂਗਰਸ ਸੜਕਾਂ ਦੇ ਉੱਤਰਦੀ ਹੋਈ ਨਜ਼ਰ ਆਈ ਅਤੇ ਜ਼ਿਲ੍ਹਾ ਪੱਧਰ ‘ਤੇ ਰੋਸ ਧਰਨੇ ਦਿੱਤੇ ਗਏ। ਇਸ ਮੌਕੇ ਪੰਜਾਬ ਦੇ ਗਵਰਨਰ ਦੇ ਨਾਮ ਮੰਗ ਪੱਤਰ ਦਿੱਤੇ ਗਏ। ਬਠਿੰਡਾ ਵਿੱਚ ਜਿਲਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਕਾਂਗਰਸ ਲੀਡਰਸ਼ਿਪ ਵੱਲੋਂ ਗਾਂਧੀ ਮਾਰਕੀਟ ਵਿੱਚ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਸਮੁੱਚੀ ਲੀਡਰਸ਼ਿਪ ਕੌਂਸਲਰ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਸਾਹਿਬਾਨ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਸ਼ਾਮਿਲ ਹੋਏ। ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਰਾਜਨ ਗਰਗ, ਅਰੁਣ ਵਧਾਵਣ, ਕੇਕੇ ਅਗਰਵਾਲ, ਪਵਨ ਮਨੀ ਆਦਿ ਨੇ ਦੋਸ਼ ਲਾਏ ਕੇ ਪੰਜਾਬ ਦੇ ਹਾਲਾਤ ਦਿਨ ਬਾਅਦ ਦਿਨ ਵਿਗੜਦੇ ਜਾ ਰਹੇ ਹਨ ਪਰ ਇਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; Bathinda ‘ਚ ਪੁਲ ਉਪਰੋਂ ਡਿੱਗਣ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਹੋਈ ਮੌ+ਤ
ਆਗੂਆਂ ਨੇ ਕਿਹਾ ਕਿ ਫਲੋਰ ਦੇ ਪਿੰਡ ਨੰਗਲ ਵਿਖੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਤੇ ਖਾਲਿਸਤਾਨੀ ਨਾਰੇ ਲਿਖੇ ਗਏ ਜਿਸ ਨਾਲ ਮਾਹੌਲ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਪਹਿਲਾਂ ਵੀ ਗਣਤੰਤਰਤਾ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਤਰ੍ਹਾਂ ਦੀ ਨਿੰਦਨਯੋਗ ਘਟਨਾ ਵਾਪਰੀ ਜਿਸ ਕਰਕੇ ਸੂਬੇ ਦੇ ਹਾਲਾਤ ਮਾੜੇ ਬਣੇ ਹੋਏ ਹਨ ਪਰ ਇਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ। ਇਸ ਮੌਕੇ ਕਿਰਨਜੀਤ ਸਿੰਘ ਗੈਹਰੀ ਬਲਜਿੰਦਰ ਸਿੰਘ ਠੇਕੇਦਾਰ, ਅੰਮ੍ਰਿਤਾ ਗਿੱਲ ਅਤੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਫਰੌਤੀਆਂ ਮੰਗਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਪਰ ਪੁਲਿਸ ਦੀ ਕਾਰਗੁਜ਼ਾਰੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਜਿਸ ਕਰਕੇ ਕਾਂਗਰਸ ਲੀਡਰਸ਼ਿਪ ਮੰਗ ਕਰਦੀ ਹੈ ਕਿ ਸੂਬੇ ਦੇ ਹਾਲਾਤ ਨੂੰ ਕੰਟਰੋਲ ਕਰਨ ਲਈ ਸਰਕਾਰ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ।
ਇਹ ਵੀ ਪੜ੍ਹੋ ਬਾਲਾ.ਤਕਾ/ਰੀ ਪਾਸਟਰ ਬਲਜਿੰਦਰ ਸਿੰਘ ਨੂੰ ਹੋਈ ਉਮਰ ਕੈਦ
ਇਸ ਮੌਕੇ ਸਾਬਕਾ ਮੇਅਰ ਬਲਵੰਤ ਰਾਏ ਨਾਥ, ਮਹਿੰਦਰ ਸਿੰਘ ਭੋਲਾ , ਮਾਸਟਰ ਭੁਪਿੰਦਰ, ਬਲਾਕ ਪ੍ਰਧਾਨ ਹਰਵਿੰਦਰ ਲੱਡੂ ਕੌਂਸਲਰ, ਵਿੱਪਨ ਮਿੱਤੂ, ਚਰਨਜੀਤ ਸਿੰਘ ਭੋਲਾ, ਗੁਰਪ੍ਰੀਤ ਬੰਟੀਐਮਸੀ , ਸੋਨੂੰ ਅਮਸੀ,ਸੁਰੇਸ ਚੌਹਾਨ ਐਮਸੀ, ਸੁੱਖਾ ਐਮ ਸੀ,ਅੰਮ੍ਰਿਤ ਕੌਰ ਗਿੱਲ ਰਜਿੰਦਰ ਸਿੰਘ, ਨੱਥੂ ਰਾਮ,ਵਿਨੋਦ ਸੈਨੀ, ਹਰੀ ਓਮ ਕਪੂਰ , ਰੂਪ ਸਿੰਘ, ਡਾ ਮੁਕੇਸ਼, ਸੁਨੀਲ ਕੁਮਾਰ,ਵਿਨੋਦ ਸੈਨੀ,ਰਾਜ ਕੁਮਾਰ ਐਮ ਸੀ,ਮਨਜੀਤ ਸਿੰਘ ਸਰਪੰਚ ਬਲਾਡੇ ਵਾਲਾ, ਹਰਵਿੰਦਰ ਸਿੱਧੂ, ਸੁਰਜੀਤ ਸਿੰਘ ਮੋਖਾ, ਵਿੱਕੀ ਨਬਰਦਰ ਅਐਮ ਸੀ, ਜੋਗਿੰਦਰ ਸਿੰਘ ਇੰਟਕ, ਮਾਸਟਰ ਪਰਕਾਸ਼ ਚੰਦ, ਸਿਮਰਤ ਕੌਰ ਧਾਲੀਵਾਲ, ਰਮੇਸ ਰਾਣੀ,ਬਲਜੀਤ ਸਿੰਘ ਯੂਥ ਆਗੂ ਪ੍ਰੀਤ ਸ਼ਰਮਾ ਸਮੇਤ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਦੇ ਨਾਲ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਕਾਂਗਰਸੀ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਲਾਇਆ ਧਰਨਾ, ਡੀਸੀ ਨੂੰ ਦਿੱਤਾ ਮੰਗ ਪੱਤਰ"