kisan andolan 2024: ਹਰਿਆਣਾ ਦੇ ਭਾਜਪਾ ਐਮ.ਪੀ ਦੇ ਕਿਸਾਨਾਂ ਬਾਰੇ ਵਿਵਾਦਤ ਬੋਲ….

0
276

👉ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਦਿੱਤਾ ਕਰਾਰਾ ਜਵਾਬ
ਰੋਹਤਕ, 13 ਦਸੰਬਰ: kisan andolan 2024:ਐਮ.ਐਸ.ਪੀ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ 2024 ਦੌਰਾਨ ਹੁਣ ਇੱਕ ਭਾਜਪਾ ਆਗੂ ਤੇ ਰੋਹਤਕ ਤੋਂ ਐਮ.ਪੀ ਰਾਮ ਚੰਦਰ ਜਾਂਗੜਾ ਦੇ ਵਿਵਾਦਤ ਬਿਆਨ ਵਾਲੀ ਇੱਕ ਵੀਡੀਓ ਵਾਈਰਲ ਹੋ ਰਹੀ ਹੈ। ਆਪਣੈ ਇਸ ਬਿਆਨ ਵਿਚ ਕਿਸਾਨਾਂ ਤੇ ਖ਼ਾਸਕਰ ਪੰਜਾਬ ਦੇ ਕਿਸਾਨਾਂ ਉਪਰ ਗੰਭੀਰ ਦੋਸ਼ ਲਗਾਉਂਦਿਆਂ ਉਕਤ ਭਾਜਪਾ ਐਮ.ਪੀ ਜਿੱਥੇ ਹਰਿਆਣਾ ’ਚ ਨਸ਼ੇ ਦੇ ਪ੍ਰਚਲਨ ਲਈ ਉਨ੍ਹਾਂ ਨੂੰ ਜਿੰਮੇਵਾਰ ਠਹਿਰਾ ਰਿਹਾ, ਊਥੇ ਨਾਲ ਹੀ ਸਿੰਘੂ ਅਤੇ ਬਹਾਦਰਗੜ੍ਹ ਬਾਰਡਰ ਦੇ ਨਜਦੀਕ ਪਿੰਡਾਂ ਦੀਆਂ 700 ਕੁੜੀਆਂ ਗਾਇਬ ਹੋਣ ਦਾ ਦੋਸ਼ ਵੀ ਲਗਾ ਰਿਹਾ।

ਇਹ ਵੀ ਪੜ੍ਹੋ ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਖਨੌਰੀ ਬਾਰਡਰ ’ਤੇ ਡੱਲੇਵਾਲ ਨਾਲ ਕਰਨਗੇ ਮੁਲਾਕਾਤ, ਮਰਨ ਵਰਤ 18ਵੇਂ ਦਿਨ ’ਚ ਦਾਖ਼ਲ

ਇੱਕ ਭਾਸ਼ਣ ਨੂੰ ਸੰਬੋਧਨ ਕਰਦਿਆਂ ਉਕਤ ਐਮ.ਪੀ ਕਹਿੰਦਾ ਦਿਖ਼ਾ ਦੇ ਰਿਹਾ ਕਿ ਜਦ 2021 ਵਿਚ ਜਦ ਪੰਜਾਬ ਦੇ ਨਸ਼ੇੜੀ ਹਰਿਆਣਾ ਨਾਲ ਲੱਗਦੇ ਬਾਰਡਰਾਂ ’ਤੇ ਬੈਠੇ ਸਨ ਤਾਂ ਉਨ੍ਹਾਂ ਨੇ ਹਰਿਆਣਾ ਦੇ ਨੌਜਵਾਨਾਂ ਨੂੰ ਵੀ ਇਸਦੀ ਲਤ ਲਗਾ ਦਿੱਤੀ। ਭਾਜਪਾ ਐਮ.ਪੀ ਨੇ ਕਿਸਾਨਾਂ ਪਿੱਛੇ ਕੋਈ ਵੀ ਵਿਅਕਤੀ ਨਾ ਹੋਣ ਦਾ ਦੋਸ਼ ਲਗਾਉਂਦਿਆਂ ਇਹ ਵੀ ਕਿਹਾ ਕਿ ਚੋਣਾਂ ਵਿਚ ਇੰਨ੍ਹਾਂ ਦੀਆਂ ਜਮਾਨਤਾਂ ਜਬਤ ਹੋ ਰਹੀਆਂ ਹਨ ਪ੍ਰੰਤੂ ਚੰਦਾ ਇਕੱਠਾ ਕਰਨ ਦੇ ਲਈ ਇਹ ਲੋਕਾਂ ਕੋਲ ਆ ਜਾਂਦੇ ਹਨ। ਉਨ੍ਹਾਂ ਕਿਸਾਨਾਂ ਉਪਰ ਭਾਈਚਾਰਾ ਖ਼ਰਾਬ ਕਰਨ ਦਾ ਵੀ ਦੋਸ਼ ਲਗਾਇਆ। ਇਸਤੋਂ ਇਲਾਵਾ ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਵਿਚ ਬਾਰਡਰਾਂ ’ਤੇ ਸੈਕੜੇ ਫੈਕਟਰੀਆਂ ਬੰਦ ਹੋਣ ਦਾ ਵੀ ਦਾਅਵਾ ਕੀਤਾ। ਉਨਾਂ ਸੂਬੇ ਦੇ ਲੋਕਾਂ ਨੂੰ ਕਿਸਾਨਾਂ ਤੋਂ ਸੂਚੇਤ ਰਹਿਣ ਦਾ ਸੱਦਾ ਵੀ ਦਿੱਤਾ।

ਇਹ ਵੀ ਪੜ੍ਹੋ ਭਾਜਪਾ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਤੋਂ ਕਿਉਂ ਡਰ ਰਹੀ ਹੈ: ਬਾਜਵਾ

👉ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਤਾ ਮੋੜਵਾਂ ਜਵਾਬ
ਉਧਰ, ਭਾਜਪਾ ਐਮ.ਪੀ ਦੇ ਇਸ ਵਿਵਾਦਤ ਬਿਆਨ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਰਾਰਾ ਜਵਾਬ ਦਿੰਦਿਆਂ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਕਿਸਾਨ ਆਗੂ ਨੇ ਭਾਜਪਾ ਉਪਰ ਦੇਸ਼ ’ਚ ਭਾਈਚਾਰਕ ਸਾਂਝ ਤੋੜਣ ਤੇ ਦੰਗੇ ਕਰਵਾਉਣ ਲਈ ਅਜਿਹੇ ਫ਼ਿਰਕੂ ਬਿਆਨ ਦੇਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਅਜਿਹੇ ਵਿਵਾਦਤ ਬਿਆਨ ਦੇਣ ਵਾਲੇ ਐਮ.ਪੀ ਵਿਰੁਧ ਲੋਕਾਂ ਨੂੰ ਖੜਾ ਹੋਣਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਤੋਂ ਵੀ ਜਵਾਬ ਮੰਗਦਿਆਂ ਇਸ ਐਮ.ਪੀ ਵਿਰੁਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਧਰਮ ਨਿਰਪੱਖ ਹੈ ਤੇ ਭਾਈਚਾਰਕ ਸਾਂਝ ਹੀ ਇਸਦੀ ਸਭ ਤੋਂ ਵੱਡੀ ਸ਼ਕਤੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here