ਨਿਗਮ ਚੋਣਾਂ: ਵੋਟਾਂ ਤੋਂ ਪਹਿਲਾਂ ਆਪ ਤੇ ਅਕਾਲੀ ਦਲ ਦੇ ਸਮਰਥਕਾਂ ’ਚ ਚੱਲੇ ਘਸੁੰਨ-ਮੁੱਕੇ

0
650
+3

ਲੁਧਿਆਣਾ, 19 ਦਸੰਬਰ: 21 ਦਸੰਬਰ ਨੂੰ ਪੰਜਾਬ ਭਰ ਵਿਚ ਹੋ ਰਹੀਆਂ ਨਗਰ ਨਿਗਮ ਤੇ ਨਗਰ ਕੋਂਸਲ ਦੀਆਂ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਇੱਕ ਵਾਰਡ ’ਚ ਅਕਾਲੀ ਤੇ ਆਪ ਸਮਰਥਕਾਂ ਵਿਚਕਾਰ ਤਿੱਖੀਆਂ ਝੜਪਾਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਦਸਿਆ ਜਾ ਰਿਹਾ ਕਿ ਦੋਨਾਂ ਧਿਰਾਂ ਵਿਚਕਾਰ ਜੰਮ ਕੇ ਘਸੁੰਨ ਮੁੱਕੇ ਚੱਲੇ ਅਤੇ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਇਹ ਘਟਨਾ ਸ਼ਹਿਰ ਦੇ 35 ਨੰਬਰ ਵਾਰਡ ਵਿਚ ਵਾਪਰੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ ਜੰਮੂ-ਕਸ਼ਮੀਰ ’ਚ ਫ਼ੌਜ ਤੇ ਅੱਤਵਾਦੀਆਂ ’ਚ ਮੁਕਾਬਲਾ, ਪੰਜ ਅੱਤਵਾਦੀ ਕੀਤੇ ਢੇਰ

ਸਾਹਮਣੇ ਆ ਰਹੀ ਸੂਚਨਾ ਮੁਤਾਬਕ ਚੋਣ ਪ੍ਰਚਾਰ ਦੇ ਲਈ ਨਿਕਲੇ ਆਪ ਅਤੇ ਅਕਾਲੀ ਦਲ ਸਮਰਥਕ ਅਚਾਨਕ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਪਹਿਲਾਂ ਆਪੋ-ਆਪਣੇ ਹੱਕ ਦੇ ਵਿਚ ਤੇ ਮੁੜ ਇੱਕ ਦੂਜੇ ਵਿਰੁਧ ਨਾਅਰੇਬਾਜ਼ੀ ਹੋਈ ਤੇ ਮੁੜ ਕੇ ਤੈਸ਼ ਵਿਚ ਆ ਕੇ ਗੱਲ ਹੱਥੋਂ ਪਾਈ ਤੱਕ ਪੁੱਜ ਗਈ। ਇਸ ਦੌਰਾਨ ਸਿਆਣੇ ਲੋਕਾਂ ਨੇ ਕਾਫ਼ੀ ਮੁਸ਼ੱਕਤ ਬਾਅਦ ਦੋਨਾਂ ਧਿਰਾਂ ਨੂੰ ਅਲੱਗ ਅਲੱਗ ਕੀਤਾ। ਗੌਰਤਲਬ ਹੈ ਕਿ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ ਤੇ ਸ਼ਾਮ ਪੰਜ ਵਜੇਂ ਇਹ ਖ਼ਤਮ ਹੋ ਜਾਵੇਗਾ। 21 ਨੂੰ ਵੋਟਾਂ ਪੈਣਗੀਆਂ ਤੇ ਸ਼ਾਮ ਨੂੰ ਹੀ ਨਤੀਜ਼ੇ ਸਾਹਮਣੇ ਆ ਜਾਣਗੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

+3

LEAVE A REPLY

Please enter your comment!
Please enter your name here