ਪੰਜਾਬ ਤੇ ਹਰਿਆਣਾ ਹਾਈਕੋਰਟ ਹੋਈ ਸਖ਼ਤ, ਪਹਿਚਾਣ ਕਰਕੇ ਤੁਰੰਤ ਕਾਰਵਾਈ ਕਰਨ ਦੇ ਹੁਕਮ, ਚਾਰ ਥਾਵਾਂ ’ਤੇ ਚੋਣਾਂ ਉਪਰ ਵੀ ਲਗਾਈ ਰੋਕ
ਪਟਿਆਲਾ, 20 ਦਸੰਬਰ: ਸੂਬੇ ਵਿਚ ਭਲਕੇ 5 ਨਗਰ ਨਿਗਮਾਂ ਤੇ 43 ਨਗਰ ਕੋਂਸਲਾਂ ਤੋਂ ਇਲਾਵਾ ਦਰਜ਼ਨਾਂ ਥਾਵਾਂ ‘ਤੇ ਹੋ ਰਹੀਆਂ ਉਪ ਚੋਣਾਂ ਦੇ ਵਿਚ ਕਥਿਤ ਧੱਕੇਸ਼ਾਹੀ ਦਾ ਨੋਟਿਸ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਦੌਰਾਨ ਅੱਖਾਂ ਮੀਚਣ ਵਾਲੇ ਪੁਲਿਸ ਅਫ਼ਸਰਾਂ ਵਿਰੁਧ ਪਰਚੇ ਦਰਜ਼ ਕਰਨ ਦੇ ਆਦੇਸ਼ ਦਿੱਤੇ ਹਨ। ਪਟਿਆਲਾ ਨਗਰ ਨਿਗਮ ਚੋਣਾਂ ’ਚ ਨਾਮਜਦਗੀਆਂ ਭਰਨ ਸਮੇਂ ਕੁੱਝ ਮਹਿਲਾਂ ਉਮੀਦਵਾਰਾਂ ਸਹਿਤ ਹੋਰਨਾਂ ਤੋਂ ਕਾਗਜ਼ ਵਾਲੀਆਂ ਫ਼ਾਈਲਾਂ ਖੋਹ ਕੇ ਪਾੜਣ ਦੇ ਮਾਮਲੇ ਵਿਚ ਅੱਜ ਸੁਣਵਾਈ ਕਰਦਿਆਂ ਉਚ ਅਦਾਲਤ ਨੇ ਇਸ ਵਤੀਰੇ ’ਤੇ ਸਖ਼ਤ ਰੁੱਖ ਅਪਣਾਇਆ।
ਇਹ ਵੀ ਪੜ੍ਹੋ Bathinda News: ਉਪ ਚੋਣ: ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ, ਅਜਾਦ ਉਮੀਦਵਾਰ ਨੇ ਜਤਾਇਆ ਧੱਕੇਸ਼ਾਹੀ ਦਾ ਖ਼ਦਸ਼ਾ
ਅਦਾਲਤ ਨੇ ਕਿਹਾ ਕਿ ਲੋਕਤੰਤਰ ਵਿਚ ਇਹ ਸਭ ਕੁੱਝ ਸਹਿਣਯੋਗ ਨਹੀਂ ਹੈ। ਅਦਾਲਤ ਨੇ ਜਿੱਥੇ ਪਟਿਆਲਾ ਸਹਿਤ ਕੁੱਲ ਚਾਰ ਥਾਵਾਂ ’ਤੇ ਭਲਕੇ ਚੋਣਾਂ ਉਪਰ ਰੋਕ ਲਗਾ ਦਿੱਤੀ ਹੈ, ਉਥੇ ਨਾਲ ਹੀ ਜਦ ਉਮੀਦਵਾਰਾਂ ਤੋਂ ਕਾਗਜ਼ ਖੋਹ ਕੇ ਪਾੜੇ ਜਾ ਰਹੇ ਸਨ ਤਾਂ ਮੌਕੇ ’ਤੇ ਮੌਜੂਦ ਪੁਲਿਸ ਅਫ਼ਸਰਾਂ ਵੱਲੋਂ ਕੋਈ ਕਾਰਵਾਈ ਨਾ ਕਰਨ ‘ਤੇ ਵੀ ਦੁੱਖ ਪ੍ਰਗਟਾਉਂਦਿਆਂ ਅਦਾਲਤ ਨੇ ਅਜਿਹੇ ਪੁਲਿਸ ਮੁਲਾਜਮਾਂ ਦੀ ਤੁਰੰਤ ਪਹਿਚਾਣ ਕਰਕੇ ਉਨ੍ਹਾਂ ਵਿਰੁਧ ਪਰਚੇ ਦਰਜ਼ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ ਆਪ ਦੇ ਸੰਸਦ ਮੈਂਬਰਾਂ ਨੇ ਕਿਸਾਨ ਆਗੂ ਡੱਲੇਵਾਲ ਦੇ ਹੱਕ ਵਿਚ ਚੁੱਕੀ ਅਵਾਜ਼
ਹਾਲਾਂਕਿ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਇਸਦੇ ਲਈ ਕੁੱਝ ਸਮਾਂ ਮੰਗਿਆ ਗਿਆ ਪ੍ਰੰਤੂ ਅਦਾਲਤ ਨੇ ਸਪੱਸਟ ਕੀਤਾ ਕਿ ਕਾਰਵਾਈ ਵਿਚ ਦੇਰੀ ਨਹੀਂ ਕੀਤੀ ਜਾ ਸਕਦੀ। ਗੌਰਤਲਬ ਹੈ ਕਿ ਇੱਥੇ ਕਾਗਜ਼ਾਂ ਦੀ ਨਾਮਜਦਗੀ ਸਮੇਂ ਕਾਫ਼ੀ ਹੰਗਾਮਾ ਹੋਇਆ ਸੀ ਤੇ ਭਾਜਪਾ ਤੋਂ ਇਲਾਵਾ ਆਪ ਉਮੀਦਵਾਰਾਂ ਨੇ ਵੀ ਇੱਕ ਦੂਜੇ ਉਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਸਨ। ਇਸ ਘਟਨਾਵਾਂ ਦੀਆਂ ਕੁੱਝ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋਈਆਂ ਸਨ, ਜਿਨ੍ਹਾਂ ਵਿਚੋਂ ਕੁੱਝ ਅਦਾਲਤ ਵਿਚ ਵੀ ਦਿਖ਼ਾਈਆਂ ਗਈਆਂ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਨਿਗਮ ਚੋਣਾਂ: ਪਟਿਆਲਾ ’ਚ ਧੱਕੇਸ਼ਾਹੀ ਦੌਰਾਨ ਅੱਖਾਂ ਮੀਚਣ ਵਾਲੇ ਪੁਲਿਸ ਅਫ਼ਸਰਾਂ ਵਿਰੁਧ ਹੋਵੇਗਾ ਪਰਚਾ"