ਪ੍ਰਵਾਰ ਵੱਲੋਂ ਪੁਲਿਸ ’ਤੇ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦਾ ਲਗਾਇਆ ਦੋਸ਼
ਫ਼ਿਲੌਰ, 12 ਜੁਲਾਈ: ਅੱਜ ਵਾਪਰੇ ਇੱਕ ਵੱਡੇ ਘਟਨਾਕ੍ਰਮ ਦੇ ਵਿਚ ਫ਼ਿਲੌਰ ਪੁਲਿਸ ਵੱਲੋਂ ਐਮ.ਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਨਸ਼ਿਆਂ ਦੇ ਨਾਲ ਫ਼ੜਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਅਦਾਲਤ ਨੇ ਪੁਲਿਸ ਰਿਮਾਂਡ ਦੀ ਬਜਾਏ ਜੇਲ੍ਹ ਭੇਜ ਦਿੱਤਾ ਹੈ, ਹਾਲਾਂਕਿ ਪੁਲਿਸ ਵੱਲੋਂ ਪੁਲਿਸ ਰਿਮਾਂਡ ਦੇ ਲਈ ਕਾਫ਼ੀ ਜਦੋਜਹਿਦ ਕੀਤੀ ਗਈ। ਇਹ ਮਾਮਲਾ ਸਾਰਾ ਦਿਨ ਹੀ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪ੍ਰਵਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੁਲਿਸ ਵੱਲੋਂ ਇੱਕ ਸਾਜਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਪ੍ਰਵਾਰ ਨੂੰ ਬਦਨਾਮ ਕਰਨ ਦੀ ਵੱਡੀ ਯੋਜਨਾ ਹੈ।
MLA ਸਾਹਿਬ ਦੇ ‘ਕਾਕੇ’ ਦਾ ਘਰ ਵਿਚੋਂ ਹੀ ਪਿਸਤੌਲ ਚੋਰੀ
ਜਦੋਂਕਿ ਫ਼ਿਲੌਰ ਪੁਲਿਸ ਦੇ ਐਸਐਚਓ ਇੰਸਪੈਕਟਰ ਸੁਖਦੇਵ ਸਿੰਘ ਨੇ ਦਾਅਵਾ ਕੀਤਾ ਕਿ ਰੁਟੀਨ ਗਸ਼ਤ ਦੌਰਾਨ ਹਾਈਵੇ ’ਤੇ ਸ਼ੱਕੀ ਹਾਲਾਤਾਂ ਵਿਚ ਖੜੀ ਇੱਕ ਚਿੱਟੇ ਰੰਗ ਦੀ ਕਰੇਟਾ ਗੱਡੀ ਵਿਚੋਂ ਹਰਪ੍ਰੀਤ ਸਿੰਘ ਤੇ ਉਸਦੇ ਦੋਸਤ ਲਵਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀ ਮੁਤਾਬਕ ਇੰਨ੍ਹਾਂ ਕੋਲੋਂ ਮੌਕੇ ’ਤੇ 4 ਗ੍ਰਾਂਮ ਆਈਸ ਡਰੱਗਸ ਵੀ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਇਹ ਨਸ਼ਾ ਉਹ ਲੁਧਿਆਣਾ ਦੇ ਸੰਦੀਪ ਅਰੋੜਾ ਤੋਂ ਲੈਕੇ ਆਉਂਦੇ ਸਨ, ਜਿਸਨੂੰ ਵੀ ਗ੍ਰਿਫਤਾਰ ਕਰ ਲਿਆ। ਪ੍ਰੰਤੂ ਪ੍ਰਵਾਰ ਤੋਂ ਇਲਾਵਾ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖ਼ਾਰਾ ਨੇ ਵੀ ਪੁਲਿਸ ਦੀ ਕਹਾਣੀ ’ਤੇ ਸਵਾਲ ਖੜ੍ਹੇ ਕੀਤੇ ਹਨ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਵਿਚ ਐਨਐਸਏ ਦੇ ਤਹਿਤ ਖਡੂਰ ਸਾਹਿਬ ਹਲਕੇ ਤੋਂ ਅਜਾਦ ਐਮ.ਪੀ ਵਜੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਤੇ 5 ਜੁਲਾਈ ਨੂੰ ਉਨ੍ਹਾਂ ਨੇ ਸੰਸਦ ਵਿਚ ਸਹੁੰ ਵੀ ਚੁੱਕ ਲਈ ਹੈ।