Bathinda News: ਬਠਿੰਡਾ ਦੇ ਪਿੰਡ ਬਹਿਮਣ ਦਿਵਾਨਾ ਵਿਖੇ ਸੀ ਪੀ ਆਈ(ਭਾਰਤੀ ਕਮਿਊਨਿਸਟ ਪਾਰਟੀ) ਸਬ ਡਵੀਜ਼ਨ ਬਠਿੰਡਾ ਦੀ ਡੈਲੀਗੇਟ ਕਾਨਫਰੰਸ ਮਨਦੀਪ ਸਰਦਾਰਗੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਵੋਟਾਂ ਵੇਲੇ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਗਰੰਟੀਆਂ ਤੋ ਮੁੱਕਰ ਜਾਣ ਦੀ ਸਖ਼ਤ ਨਿਖੇਧੀ ਕੀਤੀ ਗਈ। ਔਰਤਾਂ ਨੂੰ ਹਜਾਰ ਰੁਪੈ ਮਹੀਨਾ ਦੇਣ, ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਹਰ ਘਰ ਵਿਚ ਇੱਕ ਇਨਸਾਨ ਨੂੰ ਨੌਕਰੀ ਦੇਣ ਦੇ ਸਾਰੇ ਕੀਤੇ ਵਾਅਦੇ ਜੁਮਲੇ ਸਾਬਤ ਹੋਏ ਹਨ।
ਇਹ ਵੀ ਪੜ੍ਹੋ Bathinda ਦੇ ਨਾਮੀਂ ਹੋਟਲ ‘ਚ ਪੁਲਿਸ ਦੀ ਛਾਪੇਮਾਰੀ; ਹੋਟਲ ਮਾਲਕ ਸਮੇਤ 10 ਗ੍ਰਿਫਤਾਰ
ਕਾਨਫਰੰਸ ਨੇ ਗਰੀਬਾਂ ਲਈ ਹਰ ਮਹੀਨੇ ਕਣਕ ਦੇਣ ਵਿੱਚ ਕੀਤੀ ਕਟੌਤੀ ਦੀ ਘੋਰ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਕਿ ਵਾਅਦੇ ਮੁਤਾਬਕ ਵਿਧਵਾ, ਬੁਢਾਪਾ,ਅਪੰਗ ਤੇ ਬੇਸਹਾਰਾ ਪੈਨਸ਼ਨ 1500 ਤੋਂ ਵਧਾਕੇ 2500 ਰੁਪੈ ਕੀਤੀ ਜਾਵੇ। ਡੈਲੀਗੇਟ ਕਾਨਫਰੰਸ ਨੂੰ ਸੀ ਪੀ ਆਈ ਦੇ ਜ਼ਿਲਾ ਤੇ ਸੁਬਾਈ ਆਗੂਆਂ ਜਗਜੀਤ ਸਿੰਘ ਜੋਗਾ, ਸੁਰਜੀਤ ਸਿੰਘ ਸੋਹੀ, ਜਸਵੀਰ ਕੌਰ ਸਰਾਂ, ਪਰਮਜੀਤ ਸੇਖਪੁਰਾ ਨੇ ਸੰਬੋਧਨ ਕੀਤਾ।ਇਸ ਮੌਕੇ ਡੈਲੀਗੇਟਾ ਵਲੋ 19 ਮੈਂਬਰੀ ਸਬ ਡਵੀਜ਼ਨ ਕਮੇਟੀ ਚੁਣੀ ਗਈ , ਜਿਸਦਾ ਸੁਰਜੀਤ ਸਿੰਘ ਸਰਦਾਰਗੜ ਨੂੰ ਮੁੜ ਸਕੱਤਰ ਅਤੇ ਜਸਵੀਰ ਕੌਰ ਸਰਾਂ ਤੇ ਮਨਦੀਪ ਸਿੰਘ ਨੂੰ ਮੀਤ ਸਕੱਤਰ ਚੁਣਿਆ ਗਿਆ। ਕਾਨਫਰੰਸ ਨੇ ਜ਼ਿਲਾ ਪਾਰਟੀ ਦੀ ਚੋਣ ਲਈ 15 ਡੈਲੀਗੇਟ ਵੀ ਚੁਣੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













