ਚੰਡੀਗੜ੍ਹ, 7 ਜਨਵਰੀ: ਸਿੱਖ ਬੰਦੀਆਂ ਦੀ ਰਿਹਾਈ ਲਈ ਮੁਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਦੋ ਸਾਲ ਪੂਰੇ ਹੋਣ ’ਤੇ ਮੰਗਲਵਾਰ ਨੂੰ ਰੱਖੇ ਸਮਾਗਮ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਬੀਤੀ ਦੇਰ ਸ਼ਾਮ ਤੋਂ ਹੀ ਪੂੁਰੇ ਪੰਜਾਬ ਵਿਚ ਫ਼ੜੋ-ਫ਼ੜਾਈ ਚੱਲ ਰਹੀ ਹੈ। ਸੈਕੜੇ ਸਿੱਖ ਆਗੂਆਂ ਨੂੰ ਘਰਾਂ ਵਿਚ ਹੀ ਪੁਲਿਸ ਵੱਲੋਂ ਨਜਰਬੰਦ ਕਰ ਦੇਣ ਦੀ ਸੂਚਨਾ ਹੈ। ਜਿੰਨ੍ਹਾਂ ਪ੍ਰਮੁੱਖ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ,
ਇਹ ਵੀ ਪੜ੍ਹੋ 43 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ
ਉਨ੍ਹਾਂ ਵਿਚ ਤਰਨਤਾਰਨ ਤੋਂ ਅਜ਼ਾਦ ਐਮ.ਪੀ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ, ਸ਼ੇਰੇ ਪੰਜਾਬ ਪਾਰਟੀ ਦੇ ਆਗੂਆਂ ਤੋਂ ਇਲਾਵਾ ਇਸ ਮੋਰਚੇ ਵਿਚ ਸਮੂਲੀਅਤ ਦੀ ਯੋਜਨਾ ਬਣਾ ਰਹੇ ਆਗੂ ਸ਼ਾਮਲ ਹਨ। ਉਂਝ ਇਹ ਵੀ ਪਤਾ ਲੱਗਿਆ ਹੈ ਕਿ ਪੁਲਿਸ ਦੀ ਮੁਸਤੈਦੀ ਦੇ ਬਾਵਜੂਦ ਸੈਕੜੇ ਸਿੱਖ ਆਗੂ ਤੇ ਕਾਰਕੁੰਨ ਮੋਰਚੇ ਵਾਲੀ ਜਗ੍ਹਾ ਵੱਲ ਪੁੱਜਣ ’ਚ ਕਾਮਯਾਬ ਵੀ ਹੋ ਗਏ ਹਨ ਤੇ ਬਹੁਤ ਸਾਰਿਆਂ ਵੱਲੋਂ ਪੁੱਜਣ ਦੇ ਯਤਨ ਕੀਤੇ ਜਾ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਕੌਮੀ ਇਨਸਾਫ਼ ਮੋਰਚੇ ’ਚ ਸਮੂਲੀਅਤ ਰੋਕਣ ਲਈ ਪੰਜਾਬ ਭਰ ਵਿਚ ਫ਼ੜੋ-ਫ਼ੜਾਈ, ਸੈਕੜੇ ਆਗੂ ਘਰਾਂ ’ਚ ਕੀਤੇ ਨਜਰਬੰਦ"