Delhi News: ਰਿਵਾਇਤੀ ਵਿਰੋਧੀ ਦੁਸਮਣ ਦੇਸ਼ ਮੰਨੇ ਜਾਂਦੇ ਭਾਰਤ ਤੇ ਪਾਕਿਸਤਾਨ ਵਿਚਕਾਰ ਅੱਜ ਐਤਵਾਰ ਨੂੰ ਚੈਪੀਅਨਜ਼ ਟਰਾਫ਼ੀ ਦੇ ਲਈ ਦੁਬਈ ਵਿਚ ਕ੍ਰਿਕਟ ਮੈਚ ਹੋਣ ਜਾ ਰਿਹਾ। ਦੁਪਿਹਰ ਦੋ ਵਜੇਂ ਸ਼ੁਰੂ ਹੋਣ ਵਾਲੇ ਇਸ ਮੈਚ ਦੇ ਲਈ ਦੋਨਾਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹੁਣ ਤੱਕ ਦੋਨਾਂ ਟੀਮਾਂ ਵੱਲੋਂ ਇੱਕ-ਇੱਕ ਮੈਚ ਖੇਡਿਆ ਗਿਆ। ਜਿਸਦੇ ਵਿਚ ਭਾਰਤੀ ਟੀਮ ਬੰਗਲਾਦੇਸ਼ ਨੂੰ ਹਰਾਉਣ ਵਿਚ ਸਫ਼ਲ ਰਿਹਾ। ਜਦਕਿ ਪਾਕਿਸਤਾਨ ਦੀ ਟੀਮ ਨਿਊਜੀਲੈਂਡ ਦੀ ਟੀਮ ਹੱਥੋਂ ਹਾਰ ਗਈ ਹੈ।
ਇਹ ਵੀ ਪੜ੍ਹੋ ਜਾਗੋ ਸਮਾਗਮ ’ਚ ਹੋਏ ਹਵਾਈ ਫ਼ਾਈਰ ਦੌਰਾਨ ਗੋਲੀ ਲੱਗਣ ਕਾਰਨ ਨੌਜਵਾਨ ਦੀ ਹੋਈ ਮੌ+ਤ ਦਾ ਮਾਮਲਾ ਗਰਮਾਇਆ, ਦੇਖੋ ਵੀਡੀਓ
ਜੇਕਰ ਅਜ ਵਾਲਾ ਮੈਚ ਭਾਰਤੀ ਟੀਮ ਮੁੜ ਜਿੱਤ ਲੈਂਦੀ ਹੈ ਤਾਂ ਉਸਦੀ ‘ਇੰਟਰੀ’ ਸੈਮੀਫ਼ਾਈਨਲ ਵਿਚ ਹੋ ਜਾਵੇਗੀ। ਅੱਜ ਦੇ ਮੈਚ ਲਈ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਪਤਾਨ ਰੋਹਿਤ ਸ਼ਰਮਾ ਕਰ ਰਹੇ ਹਨ ਜਦਕਿ ਪਾਕਿਸਤਾਨੀ ਟੀਮ ਦੀ ਕਪਤਾਨੀ ਮੁਹੰਮਦ ਰਿਜ਼ਵਾਨ ਦੇ ਹੱਥ ਹੈ। ਦੋਨਾਂ ਹੀ ਦੇਸ਼ਾਂ ਦੇ ਸਮਰਥਕ ਆਪੋ-ਆਪਣੀਆਂ ਟੀਮਾਂ ਦੀ ਜਿੱਤ ਦੇ ਦਾਅਵੇ ਕਰ ਰਹੇ ਹਨ। ਕ੍ਰਿਕਟ ਮਾਹਰਾਂ ਮੁਤਾਬਕ ਹੁਣ ਤੱਕ ਚੈਪੀਅਨਜ਼ ਟਰਾਫ਼ੀ ਦੇ ਲਈ ਇਸਤੋਂ ਪਹਿਲਾਂ ਪੰਜ ਵਾਰ ਦੋਨਾਂ ਦੇਸ਼ਾਂ ਦੀਆਂ ਟੀਮਾਂ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸਦੇ ਵਿਚ ਪਾਕਿਸਤਾਨ 3 ਵਾਰ ਅਤੇ ਭਾਰਤ ਨੂੰ 2 ਦਫ਼ਾ ਜਿੱਤ ਨਸੀਬ ਹੋਈ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਭਾਰਤ ਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਅੱਜ, ਚੈਪੀਅਨਜ਼ ਟਰਾਫ਼ੀ ਲਈ ਦੁਬਈ ’ਚ ਭਿੜਣਗੀਆਂ ਦੋਨੋਂ ਟੀਮਾਂ"