Punjabi Khabarsaar
ਬਠਿੰਡਾ

ਕਮਲਾ ਨਹਿਰੂ ਕਲੋਨੀ ‘ਚ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਨੂੰ ਸਮਰਪਿਤ ਸਭਿਆਚਾਰਕ ਸਮਾਗਮ

ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ ਵਲੋਂ ਨਾਟਕ “ਛਿਪਣ ਤੋਂ ਪਹਿਲਾਂ” ਦਾ ਸਫਲ ਮੰਚਨ
ਬਠਿੰਡਾ 28 ਸਤੰਬਰ 2024: ਬੀਤੀ ਸ਼ਾਮ ਨੂੰ ਕਮਲਾ ਨਹਿਰੂ ਕਲੋਨੀ ਅੰਦਰ ਸ਼ਹੀਦ ਭਗਤ ਸਿੰਘ ਜਨਮ ਦਿਵਸ ਯਾਦਗਾਰੀ ਕਮੇਟੀ ਕਮਲਾ ਨਹਿਰੂ ਕਲੋਨੀ ਵਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ ਸਮਰਪਿਤ ਸਭਿਆਚਾਰਕ ਸਮਾਗਮ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਕਲੋਨੀ ਅਤੇ ਸ਼ਹਿਰ ਨਿਵਾਸੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਵੈਲਫੇਅਰ ਸੁਸਾਇਟੀ ਦੇ ਸਭ ਤੋਂ ਪਹਿਲੇ ਪ੍ਰਧਾਨ ਮੇਜਰ ਰਜਿੰਦਰ ਸਿੰਘ ਨੇ ਸ਼ਹੀਦਾਂ ਦੀਆਂ ਤਸਵੀਰਾਂ ‘ਤੇ ਫੁੱਲਾਂ ਦੀ ਮਾਲਾਵਾਂ ਪਾਕੇ ਸ਼ਰਧਾਂਜਲੀ ਭੇਂਟ ਕੀਤੀ। ਲੋਕ ਕਲਾ ਮੰਚ ਮੁੱਲਾਂਪੁਰ ਵਲੋਂ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ “ਛਿਪਣ ਤੋਂ ਪਹਿਲਾਂ” ਪੇਸ਼ ਕੀਤਾ ਗਿਆ। ਨਾਟਕ ਵਿਚ ਸ਼ਹੀਦ ਭਗਤ ਸਿੰਘ ਦੀ ਫਾਂਸੀ ਤੋਂ ਪਹਿਲਾਂ ਦੇ ਪਲਾਂ ਦਾ ਬਹੁਤ ਦਿਲਟੁੰਬਵਾਂ ਮੰਚਨ ਕੀਤਾ ਗਿਆ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਉਭਾਰਿਆ ਗਿਆ। ਕਲੋਨੀ ਦੇ ਬੱਚਿਆਂ ਕਨਵ, ਸਮਾਇਰਾ, ਅਰਸ਼ੀਆ, ਰਣਵੀਰ, ਸੁਜਾਨਮੀਤ, ਸੀਰਤ, ਨਵਨੀਤ, ਲਵਦੀਪ, ਨੂਰ, ਸੁਮੇਲ, ਅਭੀ, ਸੀਰਤ ਕੌਰ, ਪ੍ਰਯਾਂਸ਼ੀ ਅਤੇ ਮਵਿਸ਼ਾ ਨੇ ਬਹੁਤ ਸਾਰੇ ਗੀਤ, ਸਕਿੱਟਾਂ ਅਤੇ ਕੋਰਿਓਗ੍ਰਾਫੀਆਂ ਪ੍ਰਸਤੁੱਤ ਕੀਤੇ। ਸ਼੍ਰੀ ਮਤੀ ਹਰਪ੍ਰੀਤ ਕੌਰ ਨੇ ਸੋਲੋ ਐਕਟ ਪੇਸ਼ ਕੀਤਾ। ਸ਼੍ਰੀ ਮਤੀ ਜਸਵੀਰ ਕੌਰ ਨੇ 1947 ਦੇ ਫਸਾਦਾਂ ਨਾਲ ਸਬੰਧਿਤ ਕਵਿਤਾ “ਸੁਣ ਨੀ ਭੈਣ ਅਜ਼ਾਦੀਏ …” ਪੇਸ਼ ਕੀਤੀ।ਇਸ ਮੌਕੇ ਉੱਘੇ ਚਿੰਤਕ ਅਤੇ ਸਮਾਜਕ ਕਾਰਕੁੰਨ ਸ਼੍ਰੀ ਭੂਰਾ ਸਿੰਘ ਮਹਿਮਾ ਸਰਜਾ ਨੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ।

ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਕਈ ਮੰਤਰੀਆਂ ਅਤੇ ਲੀਡਰਾਂ ਨੇ ਪੁੱਛਿਆ ਹਾਲ-ਚਾਲ

ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਬਰਾਬਰਤਾ ਅਤੇ ਲੁੱਟ-ਖਸੁੱਟ ਤੋਂ ਰਹਿਤ ਸਮਾਜ ਦੀ ਕਲਪਨਾ ਕੀਤੀ ਸੀ ਅਤੇ ਉਹਨਾਂ ਦਾ ਅਜ਼ਾਦੀ ਦਾ ਸੁਪਨਾ ਪੂਰਾ ਨਹੀਂ ਹੋਇਆ। ਸ਼ਹੀਦਾਂ ਦੀ ਸੋਚ ਨੂੰ ਅੱਗੇ ਲੈਕੇ ਜਾਣ ਦਾ ਕਾਰਜ ਲੋਕਾਂ ਦਾ ਹੈ। ਸਮਾਜ ‘ਚ ਧਰਮਾਂ ਫਿਰਕਿਆਂ ਦੇ ਨਾਂ ਤੇ ਵੰਡੀਆਂ ਪਾਉਣ ਵਾਲੀਆ ਤਾਕਤਾਂ ਨੂੰ ਭਾਈਚਾਰਕ ਸਾਂਝ ਦੀ ਰਾਖੀ ਕਰਕੇ ਜੁਆਬ ਦੇਣਾ ਚਾਹੀਦਾ ਹੈ। ਇਸ ਮੌਕੇ ਨਾਟਕਕਾਰ ਸੁਰਿੰਦਰ ਸ਼ਰਮਾ ਨੇ ਆਪਣੀ ਤਕਰੀਰ ਵਿੱਚ ਨਸ਼ਿਆਂ ਅਤੇ ਗੰਦੇ ਸਭਿਆਚਾਰ ਖਿਲਾਫ ਲੋਕਾਂ ਨੂੰ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵਿਆਹ ਸ਼ਾਦੀਆਂ ਦੇ ਸਮਾਗਮਾਂ ‘ਚ ਗੰਦੇ ਅਤੇ ਚੱਕਵੇਂ ਗੀਤਾਂ ਦੀ ਪੇਸ਼ਕਾਰੀ ਦਾ ਲੋਕਾਂ ਨੂੰ ਹੀ ਬਾਈਕਾਟ ਕਰਨਾ ਚਾਹੀਦਾ ਹੈ। ਨਵੀਂ ਪੀੜ੍ਹੀ ਅੰਦਰ ਨਿਰੋਈਆਂ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਲਈ ਬਜਾਰੂ ਸਭਿਆਚਾਰ ਦਾ ਮਹਿਮਾਗਾਣ ਬੰਦ ਹੋਣਾ ਚਾਹੀਦਾ ਹੈ। ਸਟੇਜ ਸਕੱਤਰ ਦੀ ਜੁੰਮੇਵਾਰੀ ਸ਼੍ਰੀ ਜਸਪ੍ਰੀਤ ਸਿੰਘ ਤੇ ਸ਼੍ਰੀ ਸੰਤੋਸ਼ ਰਿਸ਼ੀ ਨੇ ਨਿਭਾਈ। ਸਾਰੇ ਆਏ ਲੋਕਾਂ ਦਾ ਸ਼੍ਰੀ ਕ੍ਰਿਸ਼ਨ ਬੱਗਾ ਨੇ ਧੰਨਵਾਦ ਕੀਤਾ।

ਸਹੁਰੇ ਵੱਲੋਂ ਜਵਾਈ ਦਾ ਕਤ+ਲ, ਪਿੰਡ ‘ਚ ਕੁੜੀ ਦੇ ਵਿਆਹ ਕਰਾਉਣ ਤੋਂ ਸੀ ਦੁਖੀ

ਯਾਦਗਾਰੀ ਕਮੇਟੀ ਮੈਂਬਰਾਂ ਰਾਮਜੀਦਾਸ ਬਾਘਲਾ, ਸੁਖਦੇਵ ਸ਼ਰਮਾਂ, ਸੁਖਵਿੰਦਰ ਸ਼ਰਮਾ, ਰੇਖਾ ਰਾਣੀ, ਸੰਤੋਸ਼ ਰਿਸ਼ੀ, ਪੁਸ਼ਪਾ ਬਾਂਸਲ, ਸਵਰਨ ਲਤਾ, ਸ਼ਾਮ ਲਾਲ ਬਾਂਸਲ, ਕ੍ਰਿਸ਼ਨ ਬੱਗਾ, ਐਮਐਸ ਖਾਕ, ਜਸਵੀਰ ਕੌਰ, ਪੁਸ਼ਪ ਲਤਾ, ਛਿੰਦਰਪਾਲ ਜਠੌਲ , ਹਰਿੰਦਰਪਾਲ ਧਵਨ, ਸ਼ਾਕਸ਼ੀ ਅਤੇ ਸਹਿਯੋਗੀਆਂ ਸੌਰਵ ਤੇ ਅਤਿਅੰਤ ਨੇ ਦਿਨ ਰਾਤ ਇੱਕ ਕਰਕੇ ਪ੍ਰੋਗਰਾਮ ਨੂੰ ਸਫਲ ਕੀਤਾ।*ਕਮਲਾ ਨਹਿਰੂ ਕਲੋਨੀ ‘ਚ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਨੂੰ ਸਮਰਪਿਤ ਸਭਿਆਚਾਰਕ ਸਮਾਗਮ* *ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ ਵਲੋਂ ਨਾਟਕ “ਛਿਪਣ ਤੋਂ ਪਹਿਲਾਂ” ਦਾ ਸਫਲ ਮੰਚਨ* ਬੀਤੀ ਸ਼ਾਮ 28 ਸਤੰਬਰ 2024 ਨੂੰ ਕਮਲਾ ਨਹਿਰੂ ਕਲੋਨੀ ਅੰਦਰ ਸ਼ਹੀਦ ਭਗਤ ਸਿੰਘ ਜਨਮ ਦਿਵਸ ਯਾਦਗਾਰੀ ਕਮੇਟੀ ਕਮਲਾ ਨਹਿਰੂ ਕਲੋਨੀ ਵਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ ਸਮਰਪਿਤ ਸਭਿਆਚਾਰਕ ਸਮਾਗਮ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਕਲੋਨੀ ਅਤੇ ਸ਼ਹਿਰ ਨਿਵਾਸੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਵੈਲਫੇਅਰ ਸੁਸਾਇਟੀ ਦੇ ਸਭ ਤੋਂ ਪਹਿਲੇ ਪ੍ਰਧਾਨ ਮੇਜਰ ਰਜਿੰਦਰ ਸਿੰਘ ਨੇ ਸ਼ਹੀਦਾਂ ਦੀਆਂ ਤਸਵੀਰਾਂ ‘ਤੇ ਫੁੱਲਾਂ ਦੀ ਮਾਲਾਵਾਂ ਪਾਕੇ ਸ਼ਰਧਾਂਜਲੀ ਭੇਂਟ ਕੀਤੀ। ਲੋਕ ਕਲਾ ਮੰਚ ਮੁੱਲਾਂਪੁਰ ਵਲੋਂ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ “ਛਿਪਣ ਤੋਂ ਪਹਿਲਾਂ” ਪੇਸ਼ ਕੀਤਾ ਗਿਆ।

ਸੜਕ ਹਾਦਸੇ ‘ਚ ਜਖਮੀ ਹੋਏ ਪੁਲਿਸ ਇੰਸਪੈਕਟਰ ਦੀ ਹੋਈ ਮੌਤ

ਨਾਟਕ ਵਿਚ ਸ਼ਹੀਦ ਭਗਤ ਸਿੰਘ ਦੀ ਫਾਂਸੀ ਤੋਂ ਪਹਿਲਾਂ ਦੇ ਪਲਾਂ ਦਾ ਬਹੁਤ ਦਿਲਟੁੰਬਵਾਂ ਮੰਚਨ ਕੀਤਾ ਗਿਆ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਉਭਾਰਿਆ ਗਿਆ। ਕਲੋਨੀ ਦੇ ਬੱਚਿਆਂ ਕਨਵ, ਸਮਾਇਰਾ, ਅਰਸ਼ੀਆ, ਰਣਵੀਰ, ਸੁਜਾਨਮੀਤ, ਸੀਰਤ, ਨਵਨੀਤ, ਲਵਦੀਪ, ਨੂਰ, ਸੁਮੇਲ, ਅਭੀ, ਸੀਰਤ ਕੌਰ, ਪ੍ਰਯਾਂਸ਼ੀ ਅਤੇ ਮਵਿਸ਼ਾ ਨੇ ਬਹੁਤ ਸਾਰੇ ਗੀਤ, ਸਕਿੱਟਾਂ ਅਤੇ ਕੋਰਿਓਗ੍ਰਾਫੀਆਂ ਪ੍ਰਸਤੁੱਤ ਕੀਤੇ। ਸ਼੍ਰੀ ਮਤੀ ਹਰਪ੍ਰੀਤ ਕੌਰ ਨੇ ਸੋਲੋ ਐਕਟ ਪੇਸ਼ ਕੀਤਾ। ਸ਼੍ਰੀ ਮਤੀ ਜਸਵੀਰ ਕੌਰ ਨੇ 1947 ਦੇ ਫਸਾਦਾਂ ਨਾਲ ਸਬੰਧਿਤ ਕਵਿਤਾ “ਸੁਣ ਨੀ ਭੈਣ ਅਜ਼ਾਦੀਏ …” ਪੇਸ਼ ਕੀਤੀ।ਇਸ ਮੌਕੇ ਉੱਘੇ ਚਿੰਤਕ ਅਤੇ ਸਮਾਜਕ ਕਾਰਕੁੰਨ ਸ਼੍ਰੀ ਭੂਰਾ ਸਿੰਘ ਮਹਿਮਾ ਸਰਜਾ ਨੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਬਰਾਬਰਤਾ ਅਤੇ ਲੁੱਟ-ਖਸੁੱਟ ਤੋਂ ਰਹਿਤ ਸਮਾਜ ਦੀ ਕਲਪਨਾ ਕੀਤੀ ਸੀ ਅਤੇ ਉਹਨਾਂ ਦਾ ਅਜ਼ਾਦੀ ਦਾ ਸੁਪਨਾ ਪੂਰਾ ਨਹੀਂ ਹੋਇਆ। ਸ਼ਹੀਦਾਂ ਦੀ ਸੋਚ ਨੂੰ ਅੱਗੇ ਲੈਕੇ ਜਾਣ ਦਾ ਕਾਰਜ ਲੋਕਾਂ ਦਾ ਹੈ। ਸਮਾਜ ‘ਚ ਧਰਮਾਂ ਫਿਰਕਿਆਂ ਦੇ ਨਾਂ ਤੇ ਵੰਡੀਆਂ ਪਾਉਣ ਵਾਲੀਆ ਤਾਕਤਾਂ ਨੂੰ ਭਾਈਚਾਰਕ ਸਾਂਝ ਦੀ ਰਾਖੀ ਕਰਕੇ ਜੁਆਬ ਦੇਣਾ ਚਾਹੀਦਾ ਹੈ।

ਰਾਜ ਪੱਧਰੀ ਕਲਾ ਮੁਕਾਬਲਿਆਂ ‘ਚ 500 ਤੋਂ ਵੱਧ ਵਿਦਿਆਰਥੀ ਲੈਣਗੇ ਭਾਗ

ਇਸ ਮੌਕੇ ਨਾਟਕਕਾਰ ਸੁਰਿੰਦਰ ਸ਼ਰਮਾ ਨੇ ਆਪਣੀ ਤਕਰੀਰ ਵਿੱਚ ਨਸ਼ਿਆਂ ਅਤੇ ਗੰਦੇ ਸਭਿਆਚਾਰ ਖਿਲਾਫ ਲੋਕਾਂ ਨੂੰ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵਿਆਹ ਸ਼ਾਦੀਆਂ ਦੇ ਸਮਾਗਮਾਂ ‘ਚ ਗੰਦੇ ਅਤੇ ਚੱਕਵੇਂ ਗੀਤਾਂ ਦੀ ਪੇਸ਼ਕਾਰੀ ਦਾ ਲੋਕਾਂ ਨੂੰ ਹੀ ਬਾਈਕਾਟ ਕਰਨਾ ਚਾਹੀਦਾ ਹੈ। ਨਵੀਂ ਪੀੜ੍ਹੀ ਅੰਦਰ ਨਿਰੋਈਆਂ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਲਈ ਬਜਾਰੂ ਸਭਿਆਚਾਰ ਦਾ ਮਹਿਮਾਗਾਣ ਬੰਦ ਹੋਣਾ ਚਾਹੀਦਾ ਹੈ।ਸਟੇਜ ਸਕੱਤਰ ਦੀ ਜੁੰਮੇਵਾਰੀ ਸ਼੍ਰੀ ਜਸਪ੍ਰੀਤ ਸਿੰਘ ਤੇ ਸ਼੍ਰੀ ਸੰਤੋਸ਼ ਰਿਸ਼ੀ ਨੇ ਨਿਭਾਈ। ਸਾਰੇ ਆਏ ਲੋਕਾਂ ਦਾ ਸ਼੍ਰੀ ਕ੍ਰਿਸ਼ਨ ਬੱਗਾ ਨੇ ਧੰਨਵਾਦ ਕੀਤਾ। ਯਾਦਗਾਰੀ ਕਮੇਟੀ ਮੈਂਬਰਾਂ ਰਾਮਜੀਦਾਸ ਬਾਘਲਾ, ਸੁਖਦੇਵ ਸ਼ਰਮਾਂ, ਸੁਖਵਿੰਦਰ ਸ਼ਰਮਾ, ਰੇਖਾ ਰਾਣੀ, ਸੰਤੋਸ਼ ਰਿਸ਼ੀ, ਪੁਸ਼ਪਾ ਬਾਂਸਲ, ਸਵਰਨ ਲਤਾ, ਸ਼ਾਮ ਲਾਲ ਬਾਂਸਲ, ਕ੍ਰਿਸ਼ਨ ਬੱਗਾ, ਐਮਐਸ ਖਾਕ, ਜਸਵੀਰ ਕੌਰ, ਪੁਸ਼ਪ ਲਤਾ, ਛਿੰਦਰਪਾਲ ਜਠੌਲ , ਹਰਿੰਦਰਪਾਲ ਧਵਨ, ਸ਼ਾਕਸ਼ੀ ਅਤੇ ਸਹਿਯੋਗੀਆਂ ਸੌਰਵ ਤੇ ਅਤਿਅੰਤ ਨੇ ਦਿਨ ਰਾਤ ਇੱਕ ਕਰਕੇ ਪ੍ਰੋਗਰਾਮ ਨੂੰ ਸਫਲ ਕੀਤਾ।

 

Related posts

ਸਾਬਕਾ ਕੋਂਸਲਰ ਨੇ ਨਕਲੀ ਸਿੱਧੂ ਬਣਕੇ ਸ਼ਹਿਰੀਆਂ ਨੂੰ ਵੰਡੀਆਂ ਸੋਗਾਤਾਂ

punjabusernewssite

ਵਿਧਾਨ ਸਭਾ ਚੋਣਾਂ-2022: ਐਸ.ਡੀ.ਐਮ. ਨੇ ਚੋਣ ਪ੍ਰਬੰਧਾਂ ਦਾ ਲਿਆ ਜਾਇਜ਼ਾ

punjabusernewssite

ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ

punjabusernewssite