ਸਕੂਲ ਦੇ ਵਿਦਿਆਰਥੀਆਂ ਨੇ ਦਫਤਰਾਂ ਚ ਪੁੱਜ ਕੇ ਦੇਖਿਆ ਕੰਮ-ਕਾਜ
ਬਠਿੰਡਾ, 28 ਦਸੰਬਰ : ਕੁਝ ਨਵਾਂ ਸਿਖਣ ਤੇ ਕਰਨ ਦੀ ਉਤਸੁਕਤਾ ਹੀ ਇਨਸਾਨ ਨੂੰ ਜਿੰਦਗੀ ਚ ਆਪਣੇ ਮਿੱਥੇ ਟੀਚੇ ਤੇ ਲੈ ਕੇ ਜਾਂਦੀ ਹੈ। ਇਨਸਾਨ ਨੂੰ ਗਿਆਨ ਵਿਚ ਵਾਧੇ ਕਰਨ ਦਾ ਕੋਈ ਵੀ ਮੌਕਾ ਗੁਆਉਣਾ ਨਹੀਂ ਚਾਹੀਦਾ। ਵਿਦਿਆਰਥੀ ਉਮਰੇ ਸਾਡੇ ਅੰਦਰ ਬਹੁਤ ਕੁਝ ਸਿਖਣ ਅਤੇ ਨਵਾਂ ਕਰਨ ਦੀ ਇੱਛਾ ਜੋ ਕਿ ਸਾਨੂੰ ਭਵਿੱਖ ਵਿਚ ਤਰੱਕੀ ਪਾਉਣ ਚ ਮਦਦ ਕਰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਜ਼ਿਲ੍ਹੇ ਚ ਚੱਲ ਰਹੇ 6 ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਉਜਵਲ ਭਵਿਖ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਅਤੇ ਸਫਲ ਇਨਸਾਨ ਬਣਨ ਬਾਰੇ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਕਾਮਯਾਬ ਹੋਣ ਲਈ ਸਿਖਲਾਈ ਦੀ ਹਮੇਸ਼ਾ ਲੋੜ ਹੁੰਦੀ ਹੈ।
ਪੰਜਾਬ ਤੇ ਹਰਿਆਣਾ ਦੀ ਜਮੀਨ ਦਾ ਆਪਸੀ ‘ਤਬਾਦਲਾ’ ਕਰਨ ਵਾਲੇ ਪਟਵਾਰੀ ‘ਧਰਮਰਾਜ’ ਤੇ ‘ਭਗਵਾਨ’ ਵਿਜੀਲੈਂਸ ਵਲੋਂ ਕਾਬੂ
ਇਸ ਮੌਕੇ ਕੋਰਟ ਕੰਪਲੈਕਸ ਦੇ ਦੌਰੇ ਦੌਰਾਲ ਜ਼ਿਲ੍ਹਾ ਕੋਰਟ ਬਠਿੰਡਾ ਦੇ ਚੀਫ ਜੁਡੀਸ਼ਅਲੀ ਮੈਜਿਸਟਰੇਟ ਸੁਰੇਸ਼ ਗੋਇਲ ਨੇ ਵਿਦਿਆਰਥੀਆਂ ਦੀ ਹੌਸਲਾ-ਅਫਜਾਈ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਮੁਸ਼ਕਿਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋ ਉਸ ਤੋਂ ਸਿਖਣਾ ਚਾਹੀਦਾ ਹੈ। ਇਸ ਦੌਰਾਨ ਸੁਰੇਸ਼ ਗੋਇਲ ਨੇ ਵਿਦਿਆਰਥੀਆਂ ਤੋਂ ਵੀ ਜਾਣਿਆ ਕਿ ਉਹ ਜਿੰਦਗੀ ਵਿਚ ਕਿ ਕੁਝ ਬਣਨਾ ਚਾਹੁੰਦੇ ਹਨ, ਕਿਹੜੇ ਅਹੁੱਦਿਆਂ ਤੇ ਪਹੁੰਚਣਾ ਚਾਹੁੰਦੇ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਨੇ ਦੱਸਿਆ ਕਿ ਸਥਾਨਕ ਸਕੂਲ ਆਫ਼ ਐਮੀਨੈਂਸ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਪਰਸਰਾਮ ਨਗਰ, ਸ.ਸ.ਸ.ਸ. ਮੌੜ, ਸ.ਸ.ਸ.ਸ. ਭੁੱਚੋ ਕਲਾਂ ਵਿਖੇ, ਸ.ਸ.ਸ.ਸ.
ਪੂਰੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ ਗਣਤੰਤਰਤਾ ਦਿਵਸ : ਡਿਪਟੀ ਕਮਿਸ਼ਨਰ
ਬੰਗੀ ਕਲਾਂ, ਸ.ਸ.ਸ.ਸ. (ਲੜਕੇ) ਮੰਡੀ ਫੂਲ ਅਤੇ ਸ.ਸ.ਸ.ਸ. ਕੋਟਸ਼ਮੀਰ ਦੇ 180 ਵਿਦਿਆਰਥੀ ਨੇ ਆਪਣੀ ਜਿੰਦਗੀ ਚ ਮਿੱਥੇ ਟੀਚੇ ਨੂੰ ਲੈ ਕੇ ਦਫਤਰ ਡਿਪਟੀ ਕਮਿਸ਼ਨਰ ਕੰਪਲੈਕਸ, ਸਿਹਤ ਸੰਸਥਾਵਾਂ, ਜਿਲ੍ਹਾ ਜੁਡੀਸ਼ਲੀ ਸੈਸ਼ਨ ਕੋਰਟ, ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਸਾਇੰਸ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਅਤੇ ਸਪੋਰਟਸ ਸਟੇਡੀਅਮ ਆਦਿ ਥਾਵਾਂ ਦਾ ਦੌਰਾ ਕੀਤਾ।ਇਸ ਮੌਕੇ ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ, ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ, ਲੈਕਚਰਾਰ ਵਿਸ਼ਾਲ ਗੋਇਲ, ਲੈਕਚਰਾਰ ਅਲਪਣਾ ਚੋਪੜਾ, ਇੰਜੀਨੀਅਰ ਹਰਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਲੈਕਚਰਾਰ ਅਮਰਦੀਪ ਸਿੰਘ, ਹਰਵੀਰ ਸਿੰਘ, ਸਟੇਡੀਅਮ ਦੇ ਹਾਕੀ ਕੋਚ ਰਾਜਵੰਤ ਸਿੰਘ ਅਤੇ ਰਣਧੀਰ ਸਿੰਘ ਆਦਿ ਹਾਜ਼ਰ ਸਨ।
Share the post "ਕੁਝ ਨਵਾਂ ਸਿਖਣ ਤੇ ਕਰਨ ਦੀ ਉਤਸੁਕਤਾ ਲੈ ਕੇ ਜਾਂਦੀ ਹੈ ਮੰਜ਼ਿਲ ‘ਤੇ : ਡਿਪਟੀ ਕਮਿਸ਼ਨਰ"