DAV College Bathinda ਨੇ ‘ਬੋਲ ਕਿਉਂ ਲਬ ਖਾਮੋਸ਼ ਹੈਂ ਤੇਰੇ’ਨਾਟਕ ਦਾ ਸਫਲਤਾਪੂਰਵਕ ਮੰਚਨ

0
65
+1

Bathinda News: ਲਿੰਗ ਸਮਾਨਤਾ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ DAV College Bathinda ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਅਤੇ ਸੰਸਥਾ ਦੀ ਇੰਸਟੀਚਿਊਸ਼ਨਇਨੋਵੇਸ਼ਨ ਕੌਂਸਲ,ਸ਼੍ਰੀ ਕੀਰਤੀ ਕਿਰਪਾਲ ਭਾਸ਼ਾ ਵਿਭਾਗ ਬਠਿੰਡਾ, ਰੂਪਕ ਕਲਾ ਅਤੇ ਵੈਲਫੇਅਰ ਸੋਸਾਇਟੀ ਨੇ ਬੱਬੀ ਬਾਦਲ ਫਾਊਂਡੇਸ਼ਨ ਦੇ ਸਹਿਯੋਗ ਨਾਲ 22 ਮਾਰਚ 2025 ਨੂੰ ਮੈਡਮ ਸੰਗੀਤਾ ਗੁਪਤਾ ਦੁਆਰਾ ਨਿਰਦੇਸ਼ਿਤ ਨਾਟਕ ‘ਬੋਲ ਕਿਉਂ ਲਬ ਖਾਮੋਸ਼ ਹੈਂ ਤੇਰੇ’ ਨਾਟਕ ਦਾ ਸਫਲਤਾਪੂਰਵਕ ਮੰਚਨ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਪ੍ਰਵੀਨ ਕੁਮਾਰ ਗਰਗ, ਰਜਿਸਟਰਾਰ ਡਾ. ਸਤੀਸ਼ ਗਰੋਵਰ, ਆਈ.ਆਈ.ਸੀ. ਕਨਵੀਨਰ ਡਾ. ਵੰਦਨਾ ਜਿੰਦਲ, ਆਈ.ਕਿਊ.ਏ.ਸੀ. ਕਨਵੀਨਰ ਡਾ. ਪਵਨ ਕੁਮਾਰ ਅਤੇ ਸਟਾਫ ਸਕੱਤਰ ਪ੍ਰੋ. ਕੁਲਦੀਪ ਸਿੰਘ ਨੇ ਪੂਰੀ ਟੀਮ ਦਾ ਸਵਾਗਤ ਕੀਤਾ।ਇਹ ਨਾਟਕ ‘ਵੀਨਾ ਵਰਮਾ’ ਦੀਆਂ ਕਹਾਣੀਆਂ ‘ਤੇ ਅਧਾਰਿਤ ਸੀ।

ਇਹ ਵੀ ਪੜ੍ਹੋ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਰਾਹ ਦਸੇਰੇ ਬਣਨਗੇ: ਮੁੱਖ ਮੰਤਰੀ

ਇਸ ਨਾਟਕ ਦੀ ਪੇਸ਼ਕਾਰੀ ਵਿੱਚ, ਡਾ. ਪਾਲ ਕੌਰ, ਮਨਜੀਤ ਟਿਵਾਣਾ ਅਤੇ ਕਾਨ੍ਹਾ ਸਿੰਘ ਦੀਆਂ ਕਵਿਤਾਵਾਂ ਦੇ ਪ੍ਰਗਟਾਵੇ ਪਾਤਰਾਂ ਦੁਆਰਾ ਵਧੀਆ ਢੰਗ ਨਾਲ ਪੇਸ਼ ਕੀਤੇ ਗਏ ਸਨ। ਇਹ ਜ਼ਿਕਰਯੋਗ ਹੈ ਕਿ ਇਹ ਨਾਟਕ ਲਿੰਗ ਸਮਾਨਤਾ ਦੇ ਉਦੇਸ਼ ਨੂੰ ਪੂਰਾ ਕਰਨ ਅਤੇ ਲਿੰਗ ਭੇਦਭਾਵ ਦੀਆਂ ਖੋਖਲੀਆਂ ਕੰਧਾਂ ਨੂੰ ਤੋੜਨ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਕਿਉਂਕਿ ਇਸ ਨਾਟਕ ਦੇ ਸਾਰੇ 8 ਕਿਰਦਾਰ ਪੂਜਾ, ਰੀਆ ਸ਼ਰਮਾ, ਮਧੂ, ਹਰਮਨ, ਸੰਜਨਾ ਜੋਸ਼ੀ, ਖੁਸ਼ਬੂ ਵਰਮਾ, ਭਾਵਨਾ ਰਾਣੀ ਅਤੇ ਸੁਹਾਨੀ ਨਾਮਕ ਅੱਠ ਲੜਕੀਆਂ ਦੁਆਰਾ ਪੇਸ਼ ਕੀਤੇ ਗਏ ਸਨ। ਪਤੀ, ਪਿਤਾ, ਜੀਜਾ ਅਤੇ ਸੁਪਰਵਾਈਜ਼ਰ ਵਰਗੇ ਪੁਰਸ਼ ਪਾਤਰਾਂ ਦੀ ਸ਼ਲਾਘਾਯੋਗ ਅਦਾਕਾਰੀ ਨੂੰ ਵੀ ਕੁੜੀਆਂ ਦੁਆਰਾ ਹੀ ਨਿਭਾਇਆ ਗਿਆ। 1 ਘੰਟਾ 10 ਮਿੰਟ ਦੇ ਇਸ ਨਾਟਕ ਨੇ ਸਾਰੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਅਤੇ ਉਨ੍ਹਾਂ ਖ਼ੂਬ ਤਾੜੀਆਂ ਵਜਾਈਆਂ। ਆਡੀਟੋਰੀਅਮ ਵਿੱਚ ਕੋਈ ਵੀ ਅਜਿਹਾ ਦਰਸ਼ਕ ਨਹੀਂ ਸੀ ਜਿਸ ਦੀਆਂ ਅੱਖਾਂ ਨਮ ਨਾ ਹੋਣ ਅਤੇ ਜਿਸਨੇ ਕਹਾਣੀ, ਸੰਵਾਦ ਯੋਜਨਾਬੰਦੀ, ਸਰਲ ਅਤੇ ਸਮਝਣ ਯੋਗ ਭਾਸ਼ਾ, ਪ੍ਰਵਾਹ ਅਤੇ ਸੰਗੀਤਕ ਸ਼ੈਲੀ, ਅਦਾਕਾਰੀ ਆਦਿ ਦੀ ਪ੍ਰਸ਼ੰਸਾ ਨਾ ਕੀਤੀ ਹੋਵੇ।ਪੂਰਾ ਆਡੀਟੋਰੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ।

ਇਹ ਵੀ ਪੜ੍ਹੋ ਪਟਿਆਲਾ ਯੂਨੀਵਰਸਿਟੀ ਦੇ ਖੇਡ ਕੋਚ ਨੇ ਟੱਪੀਆਂ ਹੱਦਾਂ, ਔਰਤ ਨਾਲ ਬਲਾ/ਤ/ਕਾਰ ਕਰ ਬਣਾਈ ਅਸ਼/ਲੀ/ਲ ਵੀਡੀਓ

ਮੰਚ ਦਾ ਸੰਚਾਲਨ ਪ੍ਰੋ. ਨਿਰਮਲ ਸਿੰਘ ਦੁਆਰਾ ਕੀਤਾ ਗਿਆ। ਇਹ ਜ਼ਿਕਰਯੋਗ ਹੈ ਕਿ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਇਸ ਨਾਟਕ ਲਈ ਵਿਸ਼ੇਸ਼ ਉਤਸ਼ਾਹ ਦਿਖਾਇਆ। ਉਨ੍ਹਾਂ ਨੇ ਨਾਟਕ ਨੂੰ ਬਹੁਤ ਇਕਾਗਰਤਾ ਅਤੇ ਭਾਵਨਾ ਨਾਲ ਦੇਖਿਆ ਅਤੇ ਅੰਤ ਵਿੱਚ ਆਪਣੇ ਵਿਚਾਰ ਵੀ ਸਾਂਝੇ ਕੀਤੇ।ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਡਾਇਰੈਕਟਰ ਮੈਡਮ ਸੰਗੀਤਾ ਗੁਪਤਾ, ਪ੍ਰੋਡਕਸ਼ਨ ਕੰਟਰੋਲਰ ਲਵਲੀਨ ਕੌਰ ਅਤੇ ਨਾਟਕ ਵਿੱਚ ਕੰਮ ਕਰਨ ਵਾਲੀਆਂ ਸਾਰੀਆਂ ਕੁੜੀਆਂ ਨੂੰ ਉਨ੍ਹਾਂ ਦੀ ਅਦਾਕਾਰੀ ਅਤੇ ਸ਼ਾਨਦਾਰ ਪੇਸ਼ਕਾਰੀ ਹੁਨਰ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਟਕ ਨੇ ਵਿਦੇਸ਼ ਜਾਣ ਵਾਲੀਆਂ ਭਾਰਤੀ ਕੁੜੀਆਂ ਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਅਤੇ ਉਤਪੀੜਨ ਦੀ ਅਸਲੀਅਤ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਨੇ ਪੂਰੇ ਨਾਟਕ ਮੰਡਲੀ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਡੀ.ਏ.ਵੀ. ਕਾਲਜ ਬਠਿੰਡਾ ਉਨ੍ਹਾਂ ਨੂੰ ਹਰ ਸੰਭਵ ਮੱਦਦ ਪ੍ਰਦਾਨ ਕਰੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here