ਰਾਮਪੁਰਾ, 27 ਫ਼ਰਵਰੀ: ਬੀ ਡੀ ਪੀ ਓ ਦਫ਼ਤਰ ਰਾਮਪੁਰਾ ਅੱਗੇ ਮਨਰੇਗਾ ਦੇ ਰੁਕੇ ਪੈਸੇ ਜਾਰੀ ਕਰਾਉਣ ਲਈ, ਮਨਰੇਗਾ ਵਿੱਚ ਲਗਾਤਾਰ ਲਿਆਂਦੇ ਜਾ ਰਹੇ ਨਿੱਤ ਨਵੇਂ ਬਦਲਾਅ ਦੇ ਖਿਲਾਫ਼,700 ਰੁਪਏ ਦਿਹਾੜੀ ਕਰਨ ਅਤੇ 200 ਦਿਨ ਕੰਮ ਦੇਣ ਦੀ ਮੰਗ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਗਾਤਾਰ ਦਿਨ ਰਾਤ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਮੋਰਚੇ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਅਤੇ ਜਿਲਾ ਪ੍ਰਧਾਨ ਪਿਰਤਪਾਲ ਸਿੰਘ ਰਾਮਪੁਰਾ ਨੇ ਕਿਹਾ ਕਿ ਸਰਕਾਰਾਂ ਦੀ ਨੀਤੀ ਹਮੇਸ਼ਾ ਵਾਸਤੇ ਮਜ਼ਦੂਰਾ ਲਈ ਬਣੇ ਕਾਨੂੰਨਾਂ ਨੂੰ ਖਤਮ ਕਰਨ ਦੀ ਹੈ। ਖ਼ਾਸ ਕਰਕੇ ਜਦੋਂ ਤੋਂ ਮੋਦੀ ਸਰਕਾਰ ਸਤਾ ਵਿੱਚ ਆਈ ਹੈ ਨਿੱਤ ਨਵੇਂ ਕਨੂੰਨ ਲਾਗੂ ਕੀਤੇ ਜਾ ਰਹੇ ਹਨ ਜਿਨਾਂ ਕਾਰਨ ਬੇਜ਼ਮੀਨੇ ਮਜ਼ਦੂਰਾ ਦੀ ਹਾਲਤ ਤਰਸਯੋਗ ਹੋ ਰਹੀ ਹੈ।
ਐਮ.ਐਲ.ਆਰ ਬਦਲੇ ਬਠਿੰਡਾ ਸਿਵਲ ਹਸਪਤਾਲ ਦਾ ਡਾਕਟਰ ਤੇ ਸਫਾਈ ਸੇਵਕ 5,000 ਰੁਪਏ ਲੈਂਦੇ ਵਿਜੀਲੈਂਸ ਵੱਲੋਂ ਕਾਬੂ
ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ 29 ਫਰਵਰੀ ਨੂੰ ਬਠਿੰਡਾ ਵਿਖੇ ਬੇਜ਼ਮੀਨੇ ਮਜ਼ਦੂਰਾ ਦੀ ਮਹਾਂਸਭਾ ਰੱਖੀ ਗਈ ਹੈ ਜਿੱਥੇ ਮਜ਼ਦੂਰਾ ਸਿਰ ਚੜੇ ਕਰਜ਼ੇ ਨੂੰ ਖਤਮ ਕਰਨ, ਈ ਵੀ ਐਮ ਮਸ਼ੀਨਾਂ ਬੰਦ ਕਰਨ, ਲਗਾਤਾਰ ਰੁਜਗਾਰ ਅਤੇ ਹਰ ਬੇਜ਼ਮੀਨੇ ਮਜ਼ਦੂਰਾ ਨੂੰ ਜ਼ਮੀਨ ਹਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨਾਂ ਲੋਕਾਂ ਵਿੱਚ ਵੰਡੀਆਂ ਜਾਣ ਆਦ ਮੁੱਦਿਆਂ ਤੇ ਪ੍ਰਧਾਨ ਮੰਤਰੀ ਮੋਦੀ ਨਾਮ ਕਲੇ ਕਲੇ ਪ੍ਰੀਵਾਰ ਦਾ ਮੰਗ ਫਾਰਮ ਭਰ ਕੇ ਭੇਜਿਆ ਜਾਵੇਗਾ। ਇਸ ਮੌਕੇ ਡੀਸੀ ਕੋਟੜਾ, ਜੁਗਰਾਜ ਸਿੰਘ ਡਿਖ, ਜੰਟਾ ਸਿੰਘ ਡਿੱਖ, ਮਿੱਠੂ ਚਾਉਕੇ, ਭੁਚਰ ਸਿੰਘ ਚਾਉਕੇ, ਸਤਿੰਦਰ ਸੱਤੀ ਚਾਉਕੇ, ਨਿੱਕਾ ਸਿੰਘ ਭੈਣੀ, ਗੁਰਲਾਲ ਸਿੰਘ ਪਿੱਥੋ, ਮੋਹਿੰਦਰ ਸਿੰਘ ਰਮਨਵਾਸ ,ਤਿੱਤਰ ਸਿੰਘ, ਜਗਨਾ ਸਿੰਘ ਰਾਮਪੁਰਾ ਅਤੇ ਚੰਦ ਸਿੰਘ ਰਾਮਪੁਰਾ ਵੀ ਹਾਜਰ ਸਨ।