👉ਪੁਲਿਸ ਵੱਲੋਂ ਜਾਂਚ ਸ਼ੁਰੂ; ਅਣਵਿਆਹੀ ਮਾਂ ਦਾ ਕਾਰਾ ਜਾਪਦਾ
Bathinda News: Bathinda ਦੇ ਰੇਲਵੇ ਸਟੇਸ਼ਨ ਦੇ ਪਾਰਸਲ ਘਰ ਕੋਲ ਇੱਕ ਨਵਜੰਮੇ ਬੱਚਾ ਬਰਾਮਦ ਹੋਇਆ ਹੈ, ਜਿਸਦੀ ਇੱਕ ਲੱਤ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਖਾਦੀ ਹੋਈ ਸੀ। ਇਹ ਬੱਚਾ ਰਾਤ ਦੇ ਹਨੇਰੇ ਵਿੱਚ ਕਿਸੇ ਵੱਲੋਂ ਰੇਲਵੇ ਲਾਈਨ ਕੋਲ ਸੁੱਟਿਆਂ ਹੋਇਆ ਜਾਪਦਾ ਹੈ ਤੇ ਪੁਲਿਸ ਨੂੰ ਪਹਿਲੀ ਨਜ਼ਰੇ ਇਹ ਕਾਰਾ ਕਿਸੇ ਅਣਵਿਆਹੀ ਮਾਂ ਦਾ ਲੱਗਦਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਸਹਾਰਾ ਜਨ ਸੇਵਾ ਦੇ ਵਰਕਰਾਂ ਵੱਲੋਂ ਮੌਕੇ ‘ਤੇ ਪੁੱਜ ਕੇ ਬੱਚੇ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ Bathinda ‘ਚ ਬੱਚਾ ਬਦਲਣ ਦਾ ਮਾਮਲਾ; ਭਲਕੇ ਹੋਵੇਗਾ ਢਾਈ ਮਹੀਨਿਆਂ ਦੀ ਬੱਚੀ ਦਾ DNA ਟੈਸਟ
ਜੀਆਰਪੀ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਦੀ ਪੈੜ ਨੱਪਣ ਲਈ ਪੁਲਿਸ ਵੱਲੋਂ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਬੱਚੇ ਦੀ ਮ੍ਰਿਤਕ ਦੇਹ ਦੇ ਕੋਲੋਂ ਇੱਕ ਔਰਤ ਦੀ ਖੂਨ ਨਾਲ ਲਿਬੜੀ ਹੋਈ ਸਲਵਾਰ ਅਤੇ ਇੱਕ ਸ਼ਰਟ ਵੀ ਬਰਾਮਦ ਹੋਈ ਹੈ । ਪੁਲਿਸ ਨੂੰ ਸ਼ੱਕ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇੱਥੇ ਜਿੰਦਾ ਸੁੱਟ ਦਿੱਤਾ ਗਿਆ, ਜਿਸ ਦੀ ਕੁਝ ਸਮੇਂ ਬਾਅਦ ਠੰਡ ਨਾਲ ਮੌਤ ਹੋ ਗਈ। ਫਿਲਹਾਲ ਬੱਚੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾ ਬਾਰੇ ਖੁਲਾਸਾ ਹੋ ਸਕੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













