Bathinda News:ਐਤਵਾਰ ਬਾਅਦ ਦੁਪਹਿਰ ਬਠਿੰਡਾ- ਬਾਜਾਖਾਨਾ ਰੋਡ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਘਟਨਾ ਸਮੇਂ ਮਿਰਤਕ ਔਰਤ ਸੜਕ ਪਾਰ ਕਰ ਰਹੀ ਸੀ ਕਿ ਅਚਾਨਕ ਦੂਜੇ ਪਾਸੋਂ ਆਈ ਇੱਕ ਤੇਜ਼ ਰਫਤਾਰ ਬੱਸ ਦੇ ਹੇਠ ਹੋਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਹ ਘਟਨਾ ਗੋਨਿਆਣਾ ਨਜ਼ਦੀਕ ਪਿੰਡ ਹਰਰਾਏਪੁਰ ਉੱਪਰ ਵਾਪਰੀ ਹੈ।
ਇਹ ਵੀ ਪੜ੍ਹੋ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਮਕਾਨ ਦੀ ਛੱਤ ਡਿੱਗੀ, ਇੱਕ ਦੀ ਹੋਈ ਮੌ+ਤ, ਦਰਜਨਾਂ ਜ਼ਖਮੀ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਐਬੂਲੈਂਸ ਲੈ ਕੇ ਮੌਕੇ ‘ਤੇ ਪੁੱਜੇ ਅਤੇ ਗੰਭੀਰ ਹਾਲਤ ਵਿੱਚ ਜ਼ਖਮੀ ਔਰਤ ਨੂੰ ਪਹਿਲਾਂ ਸਿਵਲ ਹਸਪਤਾਲ ਗੋਨਿਆਣਾ ਵਿਖੇ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਸਹਾਰਾ ਵਰਕਰਾਂ ਨੇ ਔਰਤ ਦੀ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਲਿਆਂਦਾ। ਮਿਰਤਕ ਔਰਤ ਦੀ ਪਹਿਚਾਣ ਬਲਜਿੰਦਰ ਕੌਰ 45 ਸਾਲ ਪਤਨੀ ਸ਼ਮਸ਼ੇਰ ਸਿੰਘ ਵਾਸੀ ਗੋਨਿਆਣਾ ਖੁਰਦ ਦੇ ਤੌਰ ‘ਤੇ ਹੋਈ ਹੈ।ਘਟਨਾ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite


