ਕਾਂਗਰਸ ਦਾ ਫੈਸਲਾ; ਮੇਅਰ ਚੋਣ ਦੌਰਾਨ ਵਿਰੋਧ ’ਚ ਵੋਟ ਕਰਨ 6 ਕੱਢੇ, 3 ਬਾਰੇ ਮੁੜ ਨਜ਼ਰਸਾਨੀ ਹੋਵੇਗੀ

0
671
+2

👉19 ਨੂੰ ਕੱਢਿਆ ਸੀ ਨੋਟਿਸ, 16 ਨੇ ਪਾਈ ਸੀ ਉਲਟ ਵੋਟ ਤੇ 3 ਰਹੇ ਸਨ ਗੈਰਹਾਜ਼ਰ
Bathinda News:ਲੰਘੀ 5 ਫ਼ਰਵਰੀ ਨੂੰ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਹੋਈ ਚੋਣ ਵਿਚ ਪਾਰਟੀ ਹੁਕਮਾਂ ਦੇ ਉਲਟ ਜਾ ਕੇ ਆਮ ਆਦਮੀ ਪਾਰਟੀ ਨੂੰ ਵੋਟਿੰਗ ਕਰਨ ਵਾਲੇ ਕੋਂਸਲਰਾਂ ਵਿਰੁਧ ਕਾਂਗਰਸ ਪਾਰਟੀ ਨੇ ਵੱਡੀ ਕਾਰਵਾਈ ਕੀਤੀ ਹੈ। ਹਾਲਾਂਕਿ ਪਾਰਟੀ ਦੀ ਇਸ ਕਾਰਵਾਈ ਦੀ ਸਿਆਸੀ ਗਲਿਆਰਿਆਂ ਵਿਚ ਕਾਫ਼ੀ ਚਰਚਾ ਹੋ ਰਹੀ ਹੈ ਕਿਉਂਕਿ ਕਾਂਗਰਸ ਨੇ ਜਿੱਥੇ 6 ਕੋਂਸਲਰਾਂ ਨੂੰ 5 ਸਾਲਾਂ ਲਈ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ, ਉਥੇ ਬਾਕੀਆਂ ਬਾਰੇ ਚੁੱਪ ਧਾਰਨ ਕਰ ਲਈ ਹੈ। ਇਸਤੋਂ ਇਲਾਵਾ ਇਹ ਵੀ ਦਸਿਆ ਜਾ ਰਿਹਾ ਕਿ ਸਹੀਂ ਸਮੇਂ ’ਤੇ ਜਵਾਬ ਨਾ ਦੇਣ ਕਾਰਨ ਕੱਢੇ ਗਏ 6 ਵਿਚੋਂ 3 ਕੋਂਸਲਰਾਂ ਦੇ ਫੈਸਲੇ ’ਤੇ ਮੁੜ ਨਜ਼ਰਸਾਨੀ ਹੋ ਰਹੀ ਹੈ ਤੇ ਉਨ੍ਹਾਂ ਨੂੰ ਫ਼ਾਈਨਲ ਫੈਸਲਾ ਆਉਣ ਤੱਕ ਮੁੜ ਬਹਾਲ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ ਚੋਰੀ ਦਾ ਇੱਕ ਅਨੌਖਾ ਮਾਮਲਾ:ਪਿੰਡ ਦੇ ਸ਼ਮਸਾਨਘਾਟ ਵਿਚੋਂ ਸਾਬਕਾ ਫ਼ੌਜੀ ਦੀਆਂ‘ਅਸਥੀਆਂ’ ਚੋਰੀ

ਦਸਣਾ ਬਣਦਾ ਹੈ ਕਿ ਨਿਗਮ ਵਿਚ 27 ਕੋਂਸਲਰਾਂ ਨਾਲ ਬਹੁਮਤ ਰੱਖਣ ਵਾਲੀ ਕਾਂਗਰਸ ਦੇ ਮੇਅਰ ਉਮੀਦਵਾਰ ਬਲਜਿੰਦਰ ਠੇਕੇਦਾਰ ਨੂੰ ਸਿਰਫ਼ 15 ਵੋਟਾਂ ਹੀ ਮਿਲੀਆਂ ਸਨ, ਜਿਸਦੇ ਵਿਚੋਂ ਵੀ 4 ਆਪ ਸਮਰਥਕ ਕੋਂਸਲਰਾਂ ਦੀਆਂ ਸਨ। ਦੁਜੇ ਪਾਸੇ ਕਾਂਗਰਸ ਦੇ 16 ਕੋਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਨੂੰ ਹੱਥ ਖੜੇ ਕਰਕੇ ਵੋਟ ਪਾਈ ਸੀ ਜਦਕਿ 3 ਗੈਰਹਾਜ਼ਰ ਰਹੇ ਸਨ। ਹਾਲਾਂਕਿ ਪਾਰਟੀ ਦੀ ਅਨੁਸਾਸਨੀ ਕਮੇਟੀ ਵੱਲੋਂ ਇੰਨ੍ਹਾਂ 19 ਕੋਂਸਲਰਾਂ ਨੂੰ ਨੋਟਿਸ ਕੱਢੇ ਸਨ ਪ੍ਰੰਤੂ ਹੁਣ ਸਿਰਫ਼ 6 ’ਤੇ ਕਾਰਵਾਈ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਵੱਡੀ ਗੱਲ ਇਹ ਵੀ ਹੈ ਕਿ ਇੰਨ੍ਹਾਂ 6 ਵਿਚੋਂ ਕਈ ਕੋਂਸਲਰ ਅਜਿਹੇ ਹਨ, ਜਿੰਨ੍ਹਾਂ ਨੇ ਸਿਰਫ਼ ਪਹਿਲੀ ਵਾਰ ਪਾਰਟੀ ਲਾਈਨ ਤੋਂ ਉਲਟ ਜਾ ਕੇ ਵੋਟ ਪਾਈ ਹੈ ਜਦਕਿ ਬਾਕੀ 13 ਵਿਚ ਕਈ ਅਜਿਹੇ ਕੋਂਸਲਰ ਵੀ ਕਾਰਵਾਈ ਤੋਂ ਬਚ ਗਏ ਹਨ

ਇਹ ਵੀ ਪੜ੍ਹੋ ਮਾਨ ਸਰਕਾਰ ਦੀ ਨਸ਼ਿਆਂ ਵਿਰੁਧ ਜੰਗ: ਹਰਪਾਲ ਚੀਮਾ ਦੀ ਅਗਵਾਈ ਹੇਠ ਪੰਜ ਮੈਂਬਰੀ ਕੈਬਨਿਟ ਸਬਕਮੇਟੀ ਬਣਾਈ

ਜਿੰਨ੍ਹਾਂ 15 ਨਵੰਬਰ 2023 ਨੂੰ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਸਮਰਥਕ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਸਮੇਂ ਵੀ ਪਾਰਟੀ ਦੇ ਵਿਰੁਧ ਜਾ ਕੇ ਉਸਦਾ ਸਮਰਥਨ ਕੀਤਾ ਸੀ। ਪਾਰਟੀ ਆਗੂਆਂ ਮੁਤਾਬਕ ਹੁਣ ਜਿੰਨ੍ਹਾਂ 6 ਕੋਂਸਲਰਾਂ ਨੂੰ ਪਾਰਟੀ ਵਿਚੋਂਕੱਢਣ ਦਾ ਫੁਰਮਾਨ ਸੁਣਾਇਆ ਗਿਆ ਹੈ, ਉਨ੍ਹਾਂ ਵਿਚ ਕਿਰਨ ਰਾਣੀ, ਮਮਤਾ ਰਾਣੀ, ਅਨੀਤਾ ਗੋਇਲ, ਸੋਨੀਆ ਬਾਂਸਲ, ਸੁਰੇਸ਼ ਚੌਹਾਨ ਅਤੇ ਵਿਕਰਮ ਕ੍ਰਾਂਤੀ ਸ਼ਾਮਲ ਹਨ। ਸੂਚਨਾ ਮੁਤਾਬਕ ਇੰਨ੍ਹਾਂ 6 ਕੋਂਸਲਰਾਂ ਵਿਚੋਂ ਕਿਰਨ ਰਾਣੀ, ਸੂਰੇਸ਼ ਚੌਹਾਨ ਤੇ ਮਮਤਾ ਰਾਣੀ ਦੇ ਵੱਲੋਂ ਜਵਾਬ ਦੇ ਦਿੱਤੇ ਗਏ ਸਨ ਪਰ ਅਨੁਸਾਸਨੀ ਕਮੇਟੀ ਦੇ ਚੇਅਰਮੈਨ ਕੋਲ ਪੁੱਜੇ ਨਹੀਂ ਸਨ, ਜਿਸ ਕਾਰਨ ਇੰਨ੍ਹਾਂ ਨੂੰ ਕੱਢਣ ਦੇ ਫੈਸਲੇ ’ਤੇ ਹੁਣ ਮੁੜ ਨਜ਼ਰਸਾਨੀ ਹੋ ਰਹੀ ਹੈ।ਸੰਭਾਵਨਾ ਹੈ ਕਿ 19 ਕੋਂਸਲਰਾਂ ਦੇ ਬਾਰੇ ਫਾਈਨਲ ਫੈਸਲਾ ਆਉਣ ਤੱਕ ਇੰਨਾਂ 3 ਕੋਂਸਲਰਾਂ ਨੂੰ ਕਾਂਗਰਸ ਵਿਚ ਮੁੜ ਬਹਾਲ ਕੀਤਾ ਜਾ ਸਕਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here