Delhi Election Result;ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਨਤਾ ਦੀ ਮੋਹਰ: ਨਾਇਬ ਸਿੰਘ ਸੈਣੀ

0
58
+1

👉ਕੀਤਾ ਦਾਅਵਾ, ਹੁਣ ਮਿਲੇਗਾ ਦਿੱਲੀ ਜਨਤਾ ਨੂੰ ਵੱਧ ਸਾਫ਼ ਪਾਣੀ
Haryana News: Delhi Election Result;ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦਿੱਲੀ ਦੀ ਜਨਤਾ ਵੱਲੋਂ ਦਿੱਤੇ ਪਿਆਰ ਨੂੰ ਸਵੀਕਾਰ ਕਰਦੇ ਹੋਏ ਦਾਅਵਾ ਕੀਤਾ, ‘‘ਇਹ ਦਿੱਲੀ ਦੀ ਜਨਤਾ ਨੇ ਭਾਜਪਾ ਨੂੰ ਸਪੱਸ਼ਟ ਬਹੁਮਤ ਦੇ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ, ਸਮਾਜਿਕ ਭਲਾਈ ਦੀ ਗਾਰੰਟੀਆਂ ’ਤੇ ਮੋਹਰ ਲਗਾਈ ਹੈ। ’’ ਇੱਥੇ ਜਾਰੀ ਇੱਕ ਬਿਆਨ ਵਿਚ ਸ਼੍ਰੀ ਸੈਣੀ ਨੇ ਇਹ ਵੀ ਦਾਅਵਾ ਕੀਤਾ ਕਿ ਹੁਣ ਦਿੱਲੀ ਦੀ ਜਨਤਾ ਨੂੰ ਵੱਧ ਸਾਫ਼ ਪਾਣੀ ਮਿਲੇਗਾ।

ਇਹ ਵੀ ਪੜ੍ਹੋ Delhi Assembly Election: ਦਿੱਲੀ ‘ਚ AAP ਨੂੰ ਵੱਡਾ ਝਟਕਾ, Arvind Kejriwal ਚੋਣ ਹਾਰੇ, BJP ਦੀ ਬਣੇਗੀ ਸਰਕਾਰ

ਇਸ ਦੇ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜਰੂਰੀ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਨੂੰ ਉਸ ਦਾ ਮਾਣ ਅਤੇ ਸਨਮਾਨ ਵਾਪਸ ਦਿਵਾਏਗੀ।ਆਪ ’ਤੇ ਵਿਅੰਗ ਕਸਦੇ ਹੋਏ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਆਪ-ਦਾ ਦੀ ਗਲਤ ਨੀਤੀਆਂ ਦਾ ਜਵਾਬ ਦੇ ਕੇ ਭਾਜਪਾ ਦੀ ਜਨ ਭਲਾਈਕਾਰੀ ਨੀਤੀਆਂ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਿਹਾਕੇ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਨੇ ਇਤਿਹਾਸਿਕ ਉਪਲਬਧੀਆਂ ਹਾਸਲ ਕੀਤੀਆਂ ਹਨ, ਜਿਸ ਨਾਲ ਭਾਰਤ ਵਿਸ਼ਵ ਸ਼ਕਤੀ ਵਜੋ ਉਭਰ ਰਿਹਾ ਹੈ।

ਇਹ ਵੀ ਪੜ੍ਹੋ Delhi Election Result;ਸਿੱਖ ਲੀਡਰਾਂ ਦੀ ਮੁੜ ਚੜ੍ਹਤ,BJP ਤੇ AAP ਦੀ ਟਿਕਟ ’ਤੇ 5 ਆਗੂ MLA ਬਣੇ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੇ ਆਤਮਨਿਰਭਰਤਾ ਦੇ ਵੱਲ ਮਜਬੂਤ ਕਦਮ ਵਧਾਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਲੋਕ ਹੁਣ ਪ੍ਰਧਾਨਮੰਤਰੀ ਦੀ ਨੀਤੀਆਂ ਅਤੇ ਭਾਰਤੀ ਜਨਤਾ ਪਾਰਟੀ ਦੀ ਪਾਰਦਰਸ਼ੀ ਤੇ ਮਜਬੂਤ ਪ੍ਰਸਾਸ਼ਨਿਕ ਸੋਚ ਦੇ ਨਾਲ ਖੜੇ ਹਨ। ਦਿੱਲੀ ਦੀ ਇਸ ਜਿੱਤ ਲਈ ਪਾਰਟੀ ਦੇ ਮਿਹਨਤੀ ਅਤੇ ਜੁਝਾਰੂ ਕਾਰਜਕਰਤਾਵਾਂ ਨੇ ਜਿਸ ਜਿਮੇਵਾਰੀ ਅਤੇ ਸਮਰਪਣ ਭਾਵ ਨਾਲ ਕੰਮ ਕੀਤਾ ਹੈ, ਉਸ ਦੇ ਲਈ ਸਾਰੇ ਵਧਾਈਯੋਗ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

+1

LEAVE A REPLY

Please enter your comment!
Please enter your name here