ਬਠਿੰਡਾ, 10 ਸਤੰਬਰ: ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਝਾਂ ਫਰੰਟ ਦੇ ਝੰਡੇ ਹੇਠ ਜਥੇਬੰਦੀਆਂ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਰੈਲੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਫਰੰਟ ਦੇ ਆਗੂਆਂ ਉਤੇ ਪਰਚੇ ਦਰਜ਼ ਕਰਨ ਦੀ ਸਖਤ ਨਿਖੇਧੀ ਕਰਦਿਆਂ ਦਰਜ ਕੀਤੇ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਜ਼ਿਲਾ ਬਠਿੰਡਾ ਦੇ ਆਗੂਆਂ ਦੇ ਆਗੂਆਂ ਜਿਲ੍ਹਾ ਪ੍ਰਧਾਨ ਕਿਸ਼ੋਰ ਚੰਦ ਗਾਜ਼,
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਦੂਜੇ ਦਿਨ ਵੀ ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ’ਚ ਮੈਮੋਰੰਡਮ ਸੌਂਪੇ
ਜਿਲ੍ਹਾ ਜਨਰਲ ਸਕੱਤਰ ਬਲਰਾਜ ਮੌੜ, ਦਰਸ਼ਨ ਸ਼ਰਮਾ,ਸੁਖਚੈਨ ਸਿੰਘ,ਪਰਮ ਚੰਦ ਬਠਿੰਡਾ, ਹਰਨੇਕ ਸਿੰਘ ਗਹਿਰੀ, ਕੁਲਵਿੰਦਰ ਸਿੰਘ ,ਬਲਜਿੰਦਰ ਸਿੰਘ,ਧਰਮ ਸਿੰਘ ਕੋਠਾ ਗੁਰੂ,ਗੁਰਮੀਤ ਸਿੰਘ ਭੋਡੀਪੁਰਾ,ਹੰਸਰਾਜ ਬੀਜਵਾ,ਨੈਬ ਸਿੰਘ ਸਹਿਣਾ, ਲਖਬੀਰ ਸਿੰਘ ਭਾਗੀਬਾਂਦਰ ਗੁਰਜੰਟ ਸਿੰਘ ਮੌੜ ,ਮੱਖਣ ਖਣਗਵਾਲ,ਪੂਰਨ ਸਿੰਘ,ਜੀਤਰਾਮ ਦੋਦੜਾ, ਗੁਰਮੀਤ ਸਿੰਘ ਤੇ ਵਿਸਾਖਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਂਝਾ ਫਰੰਟ ਦੇ ਆਗੂਆਂ ਨੂੰ ਵਾਰ-ਵਾਰ ਸਮਾਂ ਦੇ ਕੇ ਮੀਟਿੰਗਾਂ ਰੱਦ ਕਰਨ ਖਿਲਾਫ਼ ਪੰਜਾਬ ਤੇ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਰੋਸ ਪ੍ਰਦਰਸ਼ਨ ਅਤੇ ਮਟਕਾ ਚੌਕ ਵਿੱਚ ਵਿਖਾਵਾ ਕਰਨ ਤੋਂ ਬੁਖਲਾ ਕੇ ਪੁਲਿਸ ਵੱਲੋਂ 18 ਆਗੂਆਂ ਦੇ ਨਾਂ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਉਤੇ ਪਰਚੇ ਦਰਜ਼ ਕੀਤੇ ਗਏ ਹਨ।
ਬਿਜਲੀ ਚੋਰੀ ਵਿਰੁਧ ਸਖ਼ਤ ਹੋਈ ਪੰਜਾਬ ਸਰਕਾਰ, 296 ਐਫ.ਆਈ.ਆਰ ਦਰਜ, 38 ਕਰਮਚਾਰੀ ਬਰਖਾਸਤ
ਫਰੰਟ ਦੇ ਆਗੂਆਂ ’ਤੇ ਪੁਲਸ ਕੇਸ ਦਰਜ਼ ਕਰਨੇ ਪੰਜਾਬ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ। ਜਿਲ੍ਹਾ ਆਗੂਆਂ ਨੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜਮਾਂ ਦੇ ਸੰਘਰਸ਼ ਨੂੰ ਕੁਚਲਣ ਲਈ ਕਾਲਾ ਕਾਨੂੰਨ ਐਸਮਾ ਲਾਗੂ ਕਰਕੇ ਆਪ ਸਰਕਾਰ ਮੁਲਾਜ਼ਮਾਂ ਦੇ ਸੰਘਰਸ਼ ਨੂੰ ਕੁਚਲਣਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਇਨ੍ਹਾਂ ਮੁਲਾਜ਼ਮ ਤੇ ਪੈਨਸ਼ਨਰਜ਼ ਦੋਖੀ ਕਦਮਾਂ ਦੇ ਸਿੱਟੇ ਭੁਗਤਣੇ ਪੈਣਗੇ।
Share the post "ਸਾਝਾਂ ਫਰੰਟ ਪੰਜਾਬ ਦੇ ਆਗੂਆਂ ਵਿਰੁਧ ਦਰਜ਼ ਪਰਚੇ ਰੱਦ ਕਰਨ ਤੇ ਬਿਜਲੀ ਕਾਮਿਆਂ ’ਤੇ ਲਾਇਆ ਐਸਮਾ ਵਾਪਸ ਲੈਣ ਦੀ ਮੰਗ"