ਡਿਪਟੀ ਕਮਿਸ਼ਨਰ ਨੇ ‘ਹਵੇਲੀ ਉਮਰਾਓ ਮਿਊਜ਼ੀਅਮ ਤੇ ਆਰਟ ਗੈਲਰੀ’ ਦਾ ਕੀਤਾ ਦੌਰਾ

0
69
+1

ਬਠਿੰਡਾ, 11 ਅਕਤੂਬਰ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬਠਿੰਡਾ-ਬਾਦਲ ਰੋਡ ’ਤੇ ਸਥਿਤ ਪਿੰਡ ਜੈ ਸਿੰਘ ਵਾਲਾ ਵਿਖੇ ‘ਹਵੇਲੀ ਉਮਰਾਓ ਮਿਊਜ਼ੀਅਮ ਤੇ ਆਰਟ ਗੈਲਰੀ’ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ ਜਤਿੰਦਰ ਸਿੰਘ ਭੱਲਾ ਤੇ ਸਿਖਲਾਈ ਅਧੀਨ ਆਈਏਐਸ ਰਾਕੇਸ਼ ਕੁਮਾਰ ਮੀਨਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਗੁਰੂ ਸਾਹਿਬਾਨਾਂ ਦੀ ਇੱਕ ਯਾਦਗਾਰੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਹ ਵੀ ਪੜੋ: Sorry Dad…ਮੈਂ ਜਿੰਦਗੀ ਵਿਚ ਕਾਬਲ ਨਹੀਂ ਬਣ ਸਕਿਆ, ਇਹ ਲਿਖ 20 ਸਾਲਾਂ ਨੌਜਵਾਨ ਨੇ ਚੁੱਕਿਆ ਆਖ਼ਰੀ ਕਦਮ

ਡਿਪਟੀ ਕਮਿਸ਼ਨਰ ਵਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੋ. ਹਰਦਰਸ਼ਨ ਸਿੰਘ ਸੋਹਲ ਦੁਆਰਾ ਨਿੱਜੀ ਤੌਰ ’ਤੇ ਬਣਾਏ ਗਏ ਇਸ ਵਿਲੱਖਣ ਮਿਊਜ਼ੀਅਮ ਤੇ ਆਰਟ ਗੈਲਰੀ ਦੀ ਭਰਪੂਰ ਸ਼ਲਾਘਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਪ੍ਰੋ. ਹਰਦਰਸ਼ਨ ਸਿੰਘ ਸੋਹਲ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਨੇਕ ਤੇ ਪ੍ਰੇਰਣਾਦਾਇਕ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਉਹ ਜ਼ਿਲ੍ਹੇ ਦੇ ਸਕੂਲੀ ਬੱਚਿਆਂ ਨੂੰ ਇਸ ਨਿਵੇਕਲੀ ‘ਹਵੇਲੀ ਉਮਰਾਓ ਮਿਊਜ਼ੀਅਮ ਤੇ ਆਰਟ ਗੈਲਰੀ’ ਦਾ ਦੌਰਾ ਕਰਵਾਉਣ ਤਾਂ ਜੋ ਬੱਚੇ ਆਪਣੇ ਪੁਰਾਤਨ ਵਿਰਾਸਤੀ ਵਸਤਾਂ ਬਾਰੇ ਜਾਣੂ ਹੋ ਸਕਣ।

ਇਹ ਵੀ ਪੜੋ: ਮੋਦੀ ਵੱਲੋਂ ਭੇਂਟ ਕੀਤਾ ਗਿਆ ਸੋਨੇ ਦਾ ਮੁਕਟ ਮੰਦਿਰ ਵਿਚੋਂ ਚੋਰੀ

ਇਸ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ ਜਤਿੰਦਰ ਭੱਲਾ ਨੇ ਕਿਹਾ ਕਿ ਸਕੂਲੀ ਬੱਚਿਆਂ ਨੂੰ ਇਥੇ ਆਉਣ ਲਈ ਬੱਸਾਂ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਆਉਣ-ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।ਇਸ ਮੌਕੇ ਪ੍ਰੋ. ਸੋਹਲ ਨੇ ਕਿਹਾ ਕਿ ਇਥੇ ਖੇਤੀਬਾੜੀ ਨਾਲ ਸਬੰਧਤ ਪੁਰਾਤਨ ਸੰਦਾਂ ਤੋਂ ਇਲਾਵਾ ਪੁਰਾਤਨ ਸਿੱਕੇ, ਹਥਿਆਰ, ਚੁਲ੍ਹੇ-ਚੌਕੇ ਦਾ ਸਮਾਨ, ਪੁਰਾਣੀਆਂ ਕਿਤਾਬਾਂ, ਚਿੱਠੇ, ਪੁਰਾਣੇ ਟੈਲੀਵੀਜ਼ਨ, ਸ਼ਟਰ ਵਾਲੇ ਟੈਲੀਵੀਜ਼ਨ, ਟਿਊਬ ਵਾਲੇ ਰੇਡੀਓ, ਪੁਰਾਣੇ ਗੱਡੇ-ਗੱਡੀਆਂ, ਰੱਥ, ਚੁੰਬਕੀ ਸੂਈਆਂ, ਧੁੱਪ ਵਾਲੀਆਂ ਘੜੀਆਂ ਆਦਿ ਹੋਰ ਵੱਖ-ਵੱਖ ਤਰ੍ਹਾਂ ਦੀਆਂ ਪੁਰਾਤਨ ਵਸਤਾਂ ਸ਼ਾਮਲ ਹਨ।

 

+1

LEAVE A REPLY

Please enter your comment!
Please enter your name here