ਸੰਗਰੂਰ: ਸੰਗਰੂਰ ਨੇੜਲੇ ਪਿੰਡ ਘਾਬਦਾਂ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਸਥਿਤ ਸਰਕਾਰੀ ਮੇਰੀਟੋਰੀਅਸ ਸਕੂਲ ਵਿਖੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਤਬੀਅਤ ਅਚਾਨਕ ਵਿਗੜ ਗਈ ਹੈ। ਤਬੀਅਤ ਵਿਗੜਨ ਦਾ ਕਾਰਨ ਖਰਾਨ ਖਾਣਾ ਦੱਸਿਆ ਜਾ ਰਿਹਾ ਹੈ। ਫਿਲਾਹਲ ਬੱਚਿਆ ਨੂੰ ਹੱਲੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਵਿਦੇਸ਼ ’ਚ ਗਏ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਇਸ ਘਟਨਾ ਤੋਂ ਬਾਅਦ ਸੰਗਰੂਰ ਦੇ ਐਸਡੀਐਮ ‘ਤੇ ਵਿਧਾਇਕ ਨਰੇਂਦਰ ਕੌਰ ਭਾਰਜ ਸਕੂਲ ਪਹੁੰਚੇ ਹਨ। ਬੱਚਿਆਂ ਦੇ ਮਾਪੇ ਕਾਫੀ ਪਰੇਸ਼ਾਨ ਹਨ ਅਤੇ ਰੋ ਰਹੇ ਹਨ। ਸਕੂਲ ਪ੍ਰਸ਼ਾਸਨ ਵੱਲੋਂ ਸਕੂਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਹਨ। ਪੁਲਿਸ ਨੇ ਸਕੂਲ ‘ਚ ਖਾਣਾ ਦੇਣ ਵਾਲੇ ਠੇਕੇਦਾਰ ਖਿਲਾਫ਼ 307 ਦਾ ਪਰਚਾ ਦਰਜ ਕਰ ਦਿੱਤਾ ਹੈ ਤੇ ਠੇਕੇਦਾਰ ਮੰਨਜਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Approximately 40 students from Meritorious School Sangrur suffered from food poisoning after consuming the hostel-provided meals. Around 20 students were admitted to the Civil Hospital in Sangrur, of whom 16 have been discharged, and the remaining 4 are stable. Education Minister… pic.twitter.com/kd4A1xYtFT
— Gagandeep Singh (@Gagan4344) December 2, 2023
Share the post "ਸੰਗਰੂਰ ਦੇ ਸਰਕਾਰੀ ਮੇਰੀਟੋਰੀਅਸ ਸਕੂਲ ‘ਚ ਬੱਚਿਆ ਦੀ ਵਿਗੜੀ ਸਿਹਤ, ਪ੍ਰਸ਼ਾਸ਼ਨ ਨੂੰ ਪਈ ਭਾਜੜਾ, ਠੇਕੇਦਾਰ ਗ੍ਰਿਫ਼ਤਾਰ"