ਹਰ ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਗੂੰਜਿਆ ਪੰਡਾਲ
Bathinda News: ਮਹਿਤਾ ਪ੍ਰਵਾਰ ਦੇ ਵੱਲੋਂ ਬਠਿੰਡਾ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੂਜੀ ਇਤਿਹਾਸਿਕ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਸੁਣਨ ਲਈ ਅੱਜ ਦੂਜੇ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਸਨ। ਅੱਜ ਪੰਡਿਤ ਪ੍ਰਦੀਪ ਮਿਸ਼ਰਾ ਨੇ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਸੁਣਾਉਂਦਿਆਂ ਸ਼ਰਧਾਲੂਆਂ ਨੂੰ ਕਿਹਾ ਕਿ ਇਨਸਾਨ ਦਾ ਦੁਸ਼ਮਣ ਉਸ ਦਾ ਆਪਣਾ ਹੰਕਾਰ ਹੁੰਦਾ ਹੈ ਅਤੇ ਹੰਕਾਰ ਕਰਕੇ ਹੀ ਇਨਸਾਨ ਦੁਰਗਤੀ ਨੂੰ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਆਪਣੇ ਕਰਮਾਂ ਅਤੇ ਭਗਤੀ ਨਾਲ ਭਗਵਾਨ ਸਿੰਘ ਨੂੰ ਪ੍ਰਾਪਤ ਤਾਂ ਕਰ ਸਕਦਾ ਹੈ, ਪ੍ਰੰਤੂ ਹੰਕਾਰ ਕਰਕੇ ਉਹ ਆਪਣੇ ਪ੍ਰਤਾਪ ਨੂੰ ਜਿਆਦਾ ਦਿਨ ਤੱਕ ਆਪਣੇ ਪਾਸ ਨਹੀਂ ਰੱਖ ਸਕਦਾ।
ਇਹ ਵੀ ਪੜ੍ਹੋ ਮਹਾਰਾਸ਼ਟਰ ’ਚ ਵੀ ਸਿੱਖ ਅਨੰਦ ਮੈਰਿਜ਼ ਐਕਟ ਹੋਇਆ ਲਾਗੂ
ਉਨ੍ਹਾਂ ਕਿਹਾ ਕਿ ਭਗਤੀ ਅਤੇ ਗਿਆਨ ਨਾਲ ਭਗਵਾਨ ਭੋਲੇ ਨਾਥ ਨੂੰ ਪ੍ਰਾਪਤ ਰਾਵਣ ਨੇ ਵੀ ਕਰ ਲਿਆ ਸੀ, ਜੋ ਬਹੁਤ ਵੱਡਾ ਗਿਆਨੀ ਸੀ, ਪ੍ਰੰਤੂ ਉਸਨੇ ਹੰਕਾਰ ਕੀਤਾ, ਜਿਸ ਕਾਰਨ ਉਸਦੇ ਨਾਲ ਨਾਲ ਉਸਦੇ ਪੂਰੇ ਵੰਸ਼ ਦਾ ਨਾਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਹੰਕਾਰ ਨੂੰ ਤਿਆਗ ਕੇ ਹੀ ਇਨਸਾਨ ਭਗਵਾਨ ਭੋਲੇ ਨਾਥ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਹੰਕਾਰ ਤਿਆਗਣ ਵਾਲੇ ’ਤੇ ਭਗਵਾਨ ਭੋਲੇ ਨਾਥ ਦੀ ਹਮੇਸ਼ਾ ਕਿਰਪਾ ਬਣੀ ਰਹਿੰਦੀ ਹੈ। ਪੰਡਿਤ ਪ੍ਰਦੀਪ ਮਿਸ਼ਰਾ ਨੇ ਕਿਹਾ ਕਿ ਬਠਿੰਡਾ ਵਾਸੀਆਂ ਲਈ ਇਹ ਬੜੇ ਹੀ ਭਾਗਾਂ ਵਾਲੀ ਗੱਲ ਹੈ ਕਿ ਦੂਜੀ ਵਾਰ ਇਹ ਕਥਾ ਬਠਿੰਡਾ ਵਿੱਚ ਹੋ ਰਹੀ ਹੈ, ਜਿਸ ਦੇ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਬਬੀਤਾ ਮਹਿਤਾ,
ਇਹ ਵੀ ਪੜ੍ਹੋ ਵੱਡੀ ਖ਼ਬਰ: ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਹਟਾਇਆ
ਉਨ੍ਹਾਂ ਦੇ ਸਪੁੱਤਰ ਅਤੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਤੇ ਸਪੁੱਤਰੀ ਸਪਨਾ ਮਹਿਤਾ ਸਮੇਤ ਮਹਿਤਾ ਪਰਿਵਾਰ ਦਾ ਧੰਨਵਾਦ ਸ਼ਰਧਾਲੂਆਂ ਨੂੰ ਕਰਨਾ ਚਾਹੀਦਾ ਹੈ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਕਥਾ ਸੁਣਨ ਲਈ ਆਮ ਆਦਮੀ ਪਾਰਟੀ ਦੇ ਸੂਬਾਈ ਸਕੱਤਰ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਦਾ ਪਹੁੰਚੇ, ਜਿਨਾਂ ਦੇ ਨਾਲ ਚੇਅਰਮੈਨ ਰਾਕੇਸ਼ ਪੁਰੀ ਤੇ ਯੂਥ ਪ੍ਰਧਾਨ ਆਪ ਰਾਜਨ ਅਮਰਦੀਪ ਸਿੰਘ ਵੀ ਮੌਜੂਦ ਸਨ, ਨੇ ਪੰਡਿਤ ਪ੍ਰਦੀਪ ਮਿਸ਼ਰਾ ਦਾ ਆਸ਼ੀਰਵਾਦ ਵੀ ਲਿਆ। ਸ਼ਮਿੰਦਰ ਸਿੰਘ ਖਿੰਦਾ ਨੇ ਇਸ ਮੌਕੇ ਕਿਹਾ ਕਿ ਬਠਿੰਡਾ ਵਾਸੀ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਦੂਜੀ ਵਾਰ ਕਥਾ ਸੁਣਨ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਮਹਿਤਾ ਪਰਿਵਾਰ ਵੀ ਵਧਾਈ ਦੇ ਹੱਕਦਾਰ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਦੇ ਦੂਜੇ ਦਿਨ ਪੰਡਿਤ ਮਿਸ਼ਰਾ ਦੇ ਪ੍ਰਵਚਨਾ ਨੂੰ ਸੁਣਨ ਲਈ ਵੱਡੀ ਗਿਣਤੀ ’ਚ ਪੁੱਜੇ ਸ਼ਰਧਾਲੂ"