‘ਭੋਲੇ ਕੇ ਸਿਵਾ ਕਿਸੀ ਸੇ ਦਿਲ ਨਾ ਲਗਾਨਾ’ ਭਜਨ ’ਤੇ ਮਹਿਤਾ ਪਰਿਵਾਰ ਨਾਲ ਝੂਮੇ ਸ਼ਰਧਾਲੂ
Bathinda News: ਸਥਾਨਕ ਸ਼ਹਿਰ ਵਿਚ ਮਹਿਤਾ ਪਰਿਵਾਰ ਵੱਲੋਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਦੂਸਰੀ ਵਾਰ ਕਰਵਾਈ ਜਾ ਰਹੀ ਇਤਿਹਾਸਿਕ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਦੇ ਅੱਜ ਪਹਿਲੇ ਦਿਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਕਥਾ ਦਾ ਆਨੰਦ ਮੰਨਿਆ। ਇਸ ਮੌਕੇ ਅੰਤਰਰਾਸ਼ਟਰੀ ਕਥਾਵਾਚਕ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਨੇ ਇੰਨ੍ਹਾਂ ਸ਼ਰਧਾਲੂਆਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਪੰਡਿਤ ਪ੍ਰਦੀਪ ਮਿਸ਼ਰਾ ਨੇ ਕਿਹਾ ਕਿ ਪਰਮਾਤਮਾ ਤੋਂ ਆਪਣੇ ਲਈ ਮੰਗਣ ਦੀ ਬਜਾਏ, ਦੂਸਰਿਆਂ ਲਈ ਮੰਗਣਾ ਚਾਹੀਦਾ ਹੈ, ਯਕੀਨ ਮੰਨੋ ਭਗਵਾਨ ਭੋਲੇ ਨਾਥ ਪੂਰੇ ਭੰਡਾਰ ਭਰ ਦੇਣਗੇ, ਕਿਉਂਕਿ ਦੂਜਿਆਂ ਦੀਆਂ ਖੁਸ਼ੀਆਂ ਮੰਗਣ ਵਾਲਾ ਕਦੇ ਸੰਕਟ ਵਿੱਚ ਨਹੀਂ ਰਹਿੰਦਾ।
ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁੱਧ: ਅਮਨ ਅਰੋੜਾ ਨੇ ਜਲੰਧਰ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਤਿਆਰ ਕੀਤਾ ਰੋਡਮੈਪ
ਉਨ੍ਹਾਂ ਕਿਹਾ ਕਿ ਬਠਿੰਡਾ ਦੀ ਇਹ ਪਾਵਨ ਧਰਤੀ ਹੈ, ਜਿੱਥੇ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਦੂਸਰੀ ਵਾਰ ਆਯੋਜਿਤ ਹੋ ਰਹੀ ਹੈ ਅਤੇ ਇਸਦੇ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਮੇਅਰ ਪਦਮਜੀਤ ਸਿੰਘ ਮਹਿਤਾ, ਸ੍ਰੀਮਤੀ ਬਬੀਤਾ ਮਹਿਤਾ ਅਤੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਸ਼ਰਧਾਲੂਆਂ ਨੂੰ ਕਰਨਾ ਚਾਹੀਦਾ ਹੈ। ਕਥਾ ਦੌਰਾਨ ਪੰਡਿਤ ਪ੍ਰਦੀਪ ਮਿਸ਼ਰਾ ਨੇ ਜਿਵੇਂ ਹੀ ‘ਭੋਲੇ ਕੇ ਸਿਵਾ ਕਿਸੇ ਔਰ ਸੇ ਦਿਲ ਨਾ ਲਗਾਨਾ’ ਭਜਨ ਗਾਇਆ, ਪੰਡਾਲ ਵਿੱਚ ਬੈਠੇ ਸਾਰੇ ਸ਼ਰਧਾਲੂਆਂ ਸਹਿਤ ਮਹਿਤਾ ਪਰਿਵਾਰ ਨਾਲ ਜੰਮ ਕੇ ਝੂਮਣ ਲੱਗੇ।
ਇਹ ਵੀ ਪੜ੍ਹੋ ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਥਾਣਾ ਸਿਟੀ ਮਲੋਟ ਅਤੇ ਥਾਣਾ ਲੰਬੀ ਦੀ ਅਚਣਚੇਤ ਚੈਕਿੰਗ
ਇਸ ਦੌਰਾਨ ਸ਼੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਗੁਰੂ ਜੀ ਨੇ ਦੱਸਿਆ ਕਿ ਸ਼ਰਧਾਲੂ ਪਰਮਾਤਮਾ ਦਾ ਰੂਪ ਹੁੰਦੇ ਹਨ ਅਤੇ ਇਹ ਬੜੇ ਹੀ ਭਾਗਾਂ ਵਾਲੀ ਗੱਲ ਹੈ ਕਿ ਮਹਿਤਾ ਪਰਿਵਾਰ ਤੇ ਬਠਿੰਡਾ ਵਾਸੀਆਂ ਨੂੰ ਉਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਾਸੀਆਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਸ਼ਰਧਾਲੂਆਂ ’ਤੇ ਵਰਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਗਏ ਹਨ, ਜਿਸ ਕਾਰਨ ਕਥਾ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਦੇ ਪਹਿਲੇ ਦਿਨ ਵੱਡੀ ਗਿਣਤੀ ’ਚ ਬਠਿੰਡਾ ਪੁੱਜੇ ਸ਼ਰਧਾਲੂ, ਪੰਡਿਤ ਪ੍ਰਦੀਪ ਮਿਸ਼ਰਾ ਨੇ ਕੀਤਾ ਨਿਹਾਲ"