ਬਠਿੰਡਾ, 22 ਨਵੰਬਰ : ਅੱਜ ਨਰੇਗਾ ਮਜ਼ਦੂਰਾ ਦੇ ਜੌਬ ਕਾਰਡ ਬਣਾਉਣ , ਨਰੇਗਾ ਸੈਕਟਰੀਆ ਵਲੋ ਨਰੇਗਾ ਦੇ ਮੇਟਾ ਨੂੰ ਕੰਮ ਨਾ ਦੇਣ,ਨਰੇਗਾ ਦੀ ਸਬੰਧੀ ਖਜਲ ਖੂਆਰੀ, ਨਰੇਗਾ ਦਾ ਮਟੀਰੀਅਲ ਕਹੀਆ, ਬਠਲ,ਕਸੀਏ,ਦਰੀਆ,ਪਾਣੀ ਕੈਪਰ,ਦਵਾਈਆ ਦੀ ਕਿਟ, ਦਰੀਆ ਆਦਿ ਮੰਗਾ ਮਸਲੇ ਹੱਲ ਕਰਵਾਉਣ ਲਈ ਵਿਸ਼ਾਲ ਧਰਨਾ ਦਿੱਤਾ ਗਿਆ । ਧਰਨੇ ਨੂੰ ਸੰਬੋਧਨ ਪ੍ਰਕਾਸ਼ ਸਿੰਘ, ਪ੍ਰਧਾਨ ਗੁਰਮੀਤ ਸਿੰਘ, ਮੀਤ ਪ੍ਰਧਾਨ ਆਤਮਾ ਸਿੰਘ ਅਤੇ ਟਰੇਡ ਯੂਨੀਅਨ ਆਗੂ ਲਾਲ ਚੰਦ ਨੇ ਦੱਸਿਆ
ਇਹ ਵੀ ਪੜ੍ਹੋ ਭਾਰਤ ਮਾਲਾ ਪ੍ਰੋਜੈਕਟ: ਬਠਿੰਡਾ ’ਚ ਕਿਸਾਨਾਂ ਤੇ ਪੁਲਿਸ ਵਿਚ ਤਿੱਖੀ ਝੜਪ, ਲਾਠੀਚਾਰਜ਼ ਤੇ ਅੱਥਰੂ ਗੈਸ ਦੇ ਸੁੱਟੇ ਗੋਲੇ
ਕਿ ਨਰੇਗਾ ਮਜ਼ਦੂਰਾ ਨਰੇਗਾ ਦੇ ਕੰਮ ਚ ਲੇਬਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ,100 ਦਿਨ ਕੰਮ ਨਹੀ ਦਿੱਤਾ ਜਾ ਰਿਹਾ,ਜੌਬ ਕਾਰਡ ਨਹੀ ਬਨਾਏ ਜਾ ਰਹੇ ,ਕੀਤੇ ਕੰਮ ਦੇ ਪੈਸੇ ਸਮੇ ਸਿਰ ਨਹੀ ਦਿੱਤੇ ਜਾ ਰਹੇ । ਏ ਡੀ ਸੀ ਦਫਤਰ ਵੱਲੋ ਜਥੇਬੰਦੀ ਨੂੰ ਮੀਟਿੰਗ ਦੇ ਮੰਗਾਂ ਦਾ ਨਿਪਟਾਰਾ ਕੀਤਾ ਗਿਆ। ਅੱਜ ਦੇ ਧਰਨੇ ਨੂੰ ਬਲਾਕ ਪ੍ਰਧਾਨ ਬਲਦੇਵ ਸਿੰਘ ,ਬਾਵਾ ਸਿੰਘ,ਜਗਸੀਰ ਸਿੰਘ ਜੋਗਿੰਦਰ ਸਿੰਘ, ਜਸਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ।