ਬਠਿੰਡਾ, 27 ਦਸੰਬਰ:ਉੱਘੇ ਲੇਖਕ ਅਤੇ ਸਥਾਨਕ ਡੀਸੀ ਦਫ਼ਤਰ ਦੇ ਮੁਲਾਜਮ ਦਿਲਜੀਤ ‘ਬੰਗੀ’ ਵੱਲੋਂ ਲਿਖੀ ਪੁਸਤਕ ‘ਚੰਦਰਮਾ ਵਿਚ ਦਿਸਦੀ ਆਕ੍ਰਿਤੀ’ (ਵਾਰਤਕ) ਨੂੰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ੍ਹੇ ਵੱਲੋਂ ਆਪਣੇ ਦਫ਼ਤਰ ਵਿਖੇ ਰਿਲੀਜ਼ ਕੀਤਾ ਗਿਆ। ਇਸ ਪੁਸਤਕ ਨੂੰ ਰਿਲੀਜ਼ ਕਰਨ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਸ੍ਰੀਮਤੀ ਗੁਰਲੀਨ ਕੌਰ ਡੀ.ਆਰ.ਓ., ਜਗਸੀਰ ਸਿੰਘ ਸੁਪਰਡੰਟ ਗ੍ਰੇਡ-1 ਡੀ.ਸੀ.ਦਫ਼ਤਰ, ਭਾਰਤ ਭੂਸ਼ਨ ਪੀ.ਏ.ਟੂ ਡਿਪਟੀ ਕਮਿਸ਼ਨਰ, ਲੇਖਿਕਾ ਪੁਨੀਤ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੁਝ ਹੋਰ ਕਰਮਚਾਰੀ ਮੌਜੂਦ ਸਨ।
ਇਹ ਵੀ ਪੜ੍ਹੋ ਲੁਧਿਆਣਾ ਵਾਲੇ ਦੀਸ਼ੇ ਕੌਂਸਲਰ ਨੇ ‘ਦਲ-ਬਦਲੀ’ ਵਿਚ ਬਣਾਇਆ ਨਵਾਂ ਰਿਕਾਰਡ, ਇੱਕ ਦਿਨ ’ਚ ਤਿੰਨ ਵਾਰ ਬਦਲੀ ਪਾਰਟੀ
ਦਿਲਜੀਤ ‘ਬੰਗੀ’ ਦੀ ਇਹ ਤੀਸਰੀ ਪੁਸਤਕ ਹੈ, ਜੋ ਉਸ ਵੱਲੋਂ ਆਪਣੀ ਮਾਂ ਨੂੰ ਸਮਰਪਤ ਕੀਤੀ ਗਈ ਹੈ ਅਤੇ ਇਸ ਪੁਸਤਕ ਵਿਚ ਉਸ ਵੱਲੋਂ ਕੁੱਲ 19 ਅਧਿਆਇ ਸ਼ਾਮਿਲ ਕੀਤੇ ਗਏ ਹਨ। ‘ਬੰਗੀ’ ਵੱਲੋਂ ਆਪਣੇ ਬਚਪਨ ਤੋਂ ਲੈ ਕੇ ਆਪਣੀਆਂ ਦੋ ਬੇਟੀਆਂ-ਨਵਨੀਤ ਅਤੇ ਪੁਨੀਤ ਦੇ ਬਚਪਨ ਅਤੇ ਉਨ੍ਹਾਂ ਦੇ ਲੇਖਕ ਬਣਨ ਦੀ ਕਥਾ ਨੂੰ ਇਸ ਪੁਸਤਕ ਵਿਚ ਬਿਆਨ ਕੀਤਾ ਗਿਆ ਹੈ। ਇਸ ਪੁਸਤਕ ਤੋਂ ਪਹਿਲਾਂ ਉਸ ਦੇ ਦੋ ਗੀਤ ਸੰਗ੍ਰਹਿ ‘ਝਨਾ ਦਿਆ ਪਾਣੀਆ ਵੇ’ ਅਤੇ ‘ਵਾਟ ਲੰਮੇਰੀ’ ਪ੍ਰਕਾਸ਼ਤਿ ਹੋ ਚੁੱਕੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਦਿਲਜੀਤ ‘ਬੰਗੀ’ ਦੀ ਪੁਸਤਕ ‘ਚੰਦਰਮਾ ਵਿਚ ਦਿਸਦੀ ਆਕ੍ਰਿਤੀ’ ਡਿਪਟੀ ਕਮਿਸ਼ਨਰ ਨੇ ਕੀਤੀ ਰਿਲੀਜ਼"