ਨਵੀਂ ਦਿੱਲੀ, 2 ਜਨਵਰੀ: ਪੰਜਾਬੀ ਸੰਗੀਤ ਦੀ ਦੁਨੀਆ ’ਚ ਪੂਰੀ ਤਰ੍ਹਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰ ਰਹੇ ਦਿਲਜੀਤ ਦੋਸਾਂਝ ਵੱਲੋਂ ਨਵੇਂ ਸਾਲ ਮੌਕੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਾਕਾਤ ਕੀਤੀ ਗਈ। ਕਾਫ਼ੀ ਖੁਸਨੁਮਾ ਮਾਹੌਲ ’ਚ ਹੋਈ ਇਸ ਮੁਲਾਕਾਤ ਦੀਆਂ ਫ਼ੋਟੋਆਂ ਖ਼ੁਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਆਪਣੇ ਸੋਸਲ ਮੀਡੀਆ ’ਤੇ ਵੀ ਸਾਂਝੀਆਂ ਕੀਤੀਆਂ ਗਈਆਂ ਹਨ, ਜਿੰਨ੍ਹਾਂ ਨੂੰ ਦਿਲਜੀਤ ਨੇ ਸ਼ੇਅਰ ਕੀਤਾ ਹੈ। ਇਸ ਮੁਲਾਕਾਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸਦੇ ਵਿਚ ਪ੍ਰਧਾਨ ਮੰਤਰੀ ਪੰਜਾਬੀ ਗਾਇਕ ਦੀ ਸਰਾਹਨਾ ਕਰਦਿਆਂ ਉਸਦੇ ਨਾਮ ਮੁਤਾਬਕ ਉਸਨੂੰ ਲੋਕਾਂ ਦੇ ਦਿੱਲ ਜਿੱਤਣ ਵਾਲਾ ਦਸਿਆ ਹੈ।
ਇਹ ਵੀ ਪੜ੍ਹੋ ਨਵੇਂ ਸਾਲ ਮੌਕੇ ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਚੁੱਕਿਆ ਪੰਜਾਬ ਪੁਲਿਸ ਦਾ ਥਾਣੇਦਾਰ
ਆਪਣੀ ਇਸ ਮੁਲਾਕਾਤ ਵਿਚ ਇੱਕ ਛੋਟਾ ਜਿਹਾ ਗੀਤ ਵੀ ਦਿਲਜੀਤ ਵੱਲੋਂ ਗਾਇਆ ਗਿਆ, ਜਿਸਦੀ ਸ਼੍ਰੀ ਮੋਦੀ ਨੇ ਸਲਾਘਾ ਕੀਤੀ। ਇਸ ਮੁਲਾਕਾਤ ਦੀਆਂ ਵੀਡੀਓਜ਼ ਤੇ ਫ਼ੋਟੋਆਂ ਨੂੰ ਵੱਖੋ ਵੱਖਰੇ ਲੋਕਾਂ ਵੱਲੋਂ ਸ਼ੇਅਰ ਕਰਕੇ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਵਿਅੰਗਾਂ ਰਾਹੀਂ ਕਰਾਰੀ ਚਪੇੜ ਵੀ ਮਾਰੀ ਗਈ ਹੈ, ਜੋ ਦਿਲਜੀਤ ਨੂੰ ਖਾਲਿਸਤਾਨੀ ਦੱਸਦੇ ਸਨ। ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਦਿਲਜੀਤ ਪੂਰੇ ਦੇਸ ਭਰ ਵਿਚ ਸੰਗੀਤ ਦੇ ਟੂਰ ’ਤੇ ਹੈ ਅਤੇ ਉਸਦੇ ਵੱਲੋਂ ਵੱਡੇ ਵੱਡੇ ਸੋਅ ਕੀਤੇ ਜਾ ਰਹੇ ਹਨ। ਬਹਰਹਾਲ ਨਵੇਂ ਸਾਲ ਮੌਕੇ ਪੰਜਾਬੀ ਦੇ ਨਾਮਵਰ ਗਾਇਕ ਤੇ ਦੇਸ ਦੇ ਸਿਖਰਲੇ ਆਗੂ ਵਿਚਕਾਰ ਹੋਈ ਮੁਲਾਕਾਤ ਕਾਫ਼ੀ ਚਰਚਾ ਵਿਚ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਨਵੇਂ ਸਾਲ ਮੌਕੇ ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ,ਦੇਖੋ ਵੀਡੀਓ"