ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚੌਥੇ ਕਨਵੋਕੇਸ਼ਨ ਸਮਾਰੋਹ ਵਿੱਚ 439 ਡਿਗਰੀਆਂ ਦੀ ਵੰਡ

0
49
+1

ਨੌਜਵਾਨਾਂ ਲਈ ਸੈਮੀਕੰਡਕਟਰ, ਨਵਿਆਉਣਯੋਗ ਉਰਜਾ ਅਤੇ ਡਿਜੀਟਲ ਖੇਤੀ ਵਿੱਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ- ਡਾ. ਆਹੁਜਾ
ਤਲਵੰਡੀ ਸਾਬੋ, 12 ਨਵੰਬਰ : ਗੁਰੂ ਕਾਸ਼ੀ ਯੂਨੀਵਰਸਿਟੀ ਦਾ ਚੌਥਾ ਕਨਵੋਕੇਸ਼ਨ ਸਮਾਰੋਹ ਯੂਨੀਵਰਸਿਟੀ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰੋ.(ਡਾ.) ਰਾਜੀਵ ਆਹੁਜਾ ਡਾਇਰੈਕਟਰ ਆਈ.ਆਈ.ਟੀ. ਰੌਪੜ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਤੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ, ਇੰਜ. ਸੁਖਵਿੰਦਰ ਸਿੰਘ, ਡਾ. ਨਵਜੋਤ ਸਿੰਘ ਧਾਲੀਵਾਲ, ਵੱਖ-ਵੱਖ ਵਿਭਾਗਾਂ ਦੇ ਡੀਨ ਅਤੇ ਫੈਕਲਟੀ ਮੈਂਬਰ ਹਾਜ਼ਰ ਹੋਏ।ਮੁੱਖ ਮਹਿਮਾਨ ਡਾ. ਅਹੁਜਾ ਨੇ ਪਾਸ ਆਉਟ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਾਂ-ਬਾਪ ਅਤੇ ਵਿੱਦਿਅਕ ਅਦਾਰੇ ਦਾ ਨਾਮ ਉਮਰਭਰ ਵਿਅਕਤੀ ਦੇ ਨਾਲ ਰਹਿੰਦਾ ਹੈ।

ਇਹ ਵੀ ਪੜ੍ਹੋਮੁੱਖ ਮੰਤਰੀ ਵੱਲੋਂ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਪੰਜਾਬ ਬਚਾਉਣ ਲਈ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਬਾਰੇ ਸੇਧ ਦੇਣ ਦੀ ਅਪੀਲ

ਇਸ ਲਈ ਸਾਨੂੰ ਉੱਚੀਆਂ ਪਦਵੀਆਂ ਤੇ ਪਹੁੰਚਣ ਤੋਂ ਬਾਦ ਆਪਣੇ ਪਿਛਲੇ ਵਿੱਦਿਅਕ ਅਦਾਰੇ, ਵਿਦਿਆਰਥੀਆਂ ਦੇ ਵਿਕਾਸ ਅਤੇ ਨਿੱਘਰ ਸਮਾਜ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ, ਇਸ ਲਈ ਭਾਰਤ ਦੀ ਤਰੱਕੀ ਵਾਸਤੇ ਦੇਸ਼ ਦੇ ਨੌਜਵਾਨਾਂ ਲਈ ਸੈਮੀਕੰਡਕਟਰ, ਨਵਿਆਉਣਯੋਗ ਉਰਜਾ ਅਤੇ ਡਿਜੀਟਲ ਖੇਤੀ ਵਿੱਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ, ਜਿਸ ਵਿੱਚ ਖੋਜਾਂ ਰਾਹੀਂ ਉਹ ਭਾਰਤ ਨੂੰ ਦੁਨੀਆ ਦੇ ਸ਼ਿਖਰ ਤੇ ਲਿਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਹਰੀ ਕ੍ਰਾਂਤੀ ਲਿਆਉਣ ਦਾ ਮੌਕਾ ਹੈ। ਉਨ੍ਹਾਂ ਇਸ ਦੇ ਲਈ ਸਭਨਾਂ ਨੂੰ ਇਮਾਨਦਾਰੀ ਤੇ ਇਕੱਠੇ ਹੋ ਕੇ ਕੰਮ ਕਰਨ ਦਾ ਮਸ਼ਵਰਾ ਦਿੱਤਾ।

ਇਹ ਵੀ ਪੜ੍ਹੋ‘ਪੰਜਾਬ ਵਿਜ਼ਨ: 2047’ ਕੰਨਕਲੇਵ:ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਹਿਕਾਰੀ ਫੈਡਰਾਲਿਜ਼ਮ ਅਤੇ ਢਾਂਚਾਗਤ ਸੁਧਾਰਾਂ ‘ਤੇ ਜ਼ੋਰ

ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ ਨੇ ਜੀ.ਕੇ.ਯੂ. ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਵੇਰਵਾ ਦਿੰਦੇ ਦੱਸਿਆ ਕਿ ਵਰਸਿਟੀ ਨੂੰ ਅਕਾਦਮਿਕ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਉੱਚ ਮਾਪਦੰਡਾਂ ਦੀ ਪਾਲਣਾ ਕਰਨ ਕਰਕੇ ਨੈਕ ਗ੍ਰੇਡ ਏ++ ਹਾਸਿਲ ਹੋਇਆ ਤੇ ਇਸਦੇ ਐਗਰੀਕਲਚਰ ਵਿਭਾਗ ਨੂੰ ਆਈ.ਸੀ.ਏ.ਆਰ. ਤੇ ਪੰਜਾਬ ਐਗਰੀਕਲਚਰ ਕੌਂਸਲ ਦੋਹਾਂ ਤੋਂ ਵੀ ਮਾਨਤਾ ਪ੍ਰਾਪਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਪੱਧਰ ਤੇ 100 ਤੋਂ ਵੱਧ ਮੈਡਲ ਹਾਸਿਲ ਕੀਤੇ ਹਨ। ਉਨ੍ਹਾਂ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਤੇ ਉਦਯੋਗਾਂ ਦੀ ਲੋੜ ਅਨੁਸਾਰ ਤੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਵਿੱਦਿਅਕ ਨੀਤੀ-2020 ਦੇ ਅਨੁਸਾਰ ਸਿਲੇਬਸ ਵਿੱਚ ਕੀਤੇ ਗਏ ਬਦਲਾਵਾਂ ਅਤੇ ਨਵੇਂ ਸ਼ੁਰੂ ਕੀਤੇ ਗਏ ਕੋਰਸਾਂ ਤੇ ਵੀ ਚਾਨਣਾ ਪਾਇਆ।

ਇਹ ਵੀ ਪੜ੍ਹੋਦਰਦਨਾਕ ਹਾਦਸੇ ’ਚ 6 ਵਿਦਿਆਰਥੀਆਂ ਦੀ ਹੋਈ ਮੌ+ਤ, 3 ਮੁੰਡੇ ਤੇ 3 ਸਨ ਕੁੜੀਆਂ

ਉਨ੍ਹਾਂ ਸਭਨਾਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜਦ ਤੱਕ ਅਸੀਂ ਕੰਮ ਨਹੀਂ ਕਰਦੇ ਤਦ ਤੱਕ ਉਹ ਸਾਨੂੰ ਅਸੰਭਵ ਜਾਪਦਾ ਹੈ ਕਿਉਂਕਿ ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਦੇਖਦੇ ਹਾਂ ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੋਣ ਨਹੀਂ ਦਿੰਦੇ। ਉਨ੍ਹਾਂ ਹਰੀਵੰਸ਼ ਰਾਏ ਬਚਨ ਦੀਆਂ ਸਤਰਾਂ, “ਕੌਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ”ਨੂੰ ਆਪਣੇ ਅਸਲੀ ਜੀਵਨ ਵਿੱਚ ਉਤਾਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵਰਸਿਟੀ ਵੱਲੋਂ 41 ਪੀ.ਐਚ.ਡੀ, 55 ਪੋਸਟ ਗ੍ਰੈਜੂਏਟ, 334 ਅੰਡਰ ਗ੍ਰੈਜੂਏਟ ਅਤੇ 9 ਪੋਸਟ ਗ੍ਰੈਜੂਐਟ ਪ੍ਰੋਗਰਾਮ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ। ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਚਾਂਸਲਰ, ਵਾਈਸ ਚਾਂਸਲਰ ਅਤੇ ਏ.ਪੀ.ਜੇ. ਅਬਦੁਲ ਕਲਾਮ ਮੈਡਲ ਨਾਲ ਸਨਮਾਨਿਤ ਕੀਤਾ।ਰਜਿਸਟਰਾਰ ਡਾ. ਅਮਿਤ ਟੁਟੇਜਾ ਨੇ ਸਮਾਰੋਹ ਦਾ ਸੰਚਾਲਨ ਕੀਤਾ ਅਤੇ ਸਭਨਾਂ ਨੂੰ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।

 

+1

LEAVE A REPLY

Please enter your comment!
Please enter your name here